ਰੋਹਤਕ ਚ 10 ਗੁਣਾ ਰਕਮ ਦੇਣ ਦੇ ਨਾਂ ਤੇ ਇੰਜੀਨੀਅਰ ਨਾਲ 1.81 ਕਰੋੜ ਦੀ ਠੱਗੀ, 4 ਦੋਸ਼ੀ ਗ੍ਰਿਫਤਾਰ

12/02/2023 | Public Times Bureau | Punjab

ਹਰਿਆਣਾ ਦੇ ਰੋਹਤਕ ਚ ਇਕ ਇੰਜੀਨੀਅਰ ਅਤੇ ਉਸ ਦੀ ਸਟਾਫ ਨਰਸ ਪਤਨੀ ਨਾਲ 1.81 ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਅਤੇ ਪੰਜਾਬ ਦੇ 4 ਨੌਜਵਾਨਾਂ ਨੇ 10 ਗੁਣਾ ਰਕਮ ਦੁੱਗਣੀ ਕਰਨ ਦੇ ਬਹਾਨੇ ਇਸ ਧੋਖਾਧੜੀ ਨੂੰ ਅੰਜ਼ਾਮ ਦਿੱਤਾ। ਇਸ ਸਬੰਧੀ ਸ਼ਿਕਾਇਤ ਕਰਨ ਮਗਰੋਂ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਜਾਂਚ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਵਿਚ ਪੁਲਿਸ ਨੇ ਦਿੱਲੀ ਦੇ ਉੱਤਮ ਨਗਰ ਦੇ ਰਹਿਣ ਵਾਲੇ ਅੰਕਿਤ ਅਤੇ ਕਰਨਦੀਪ ਅਤੇ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਦੇ ਰਹਿਣ ਵਾਲੇ ਵਿਸ਼ਾਲ ਅਤੇ ਬੁਧਰਾਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 7 ਦਿਨ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸਾਈਬਰ ਕਰਾਈਮ ਸਟੇਸ਼ਨ ਇੰਚਾਰਜ ਕੁਲਦੀਪ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਜ਼ਿਆਦਾ ਪੜ੍ਹੇ-ਲਿਖੇ ਨਹੀਂ ਹਨ। ਸਿਰਫ 12ਵੀਂ ਪਾਸ ਹਨ ਅਤੇ ਮੁਲਜ਼ਮ ਬੁੱਧਰਾਮ ਜਿਸ ਦੇ ਖਾਤੇ ਵਿੱਚ ਪੈਸੇ ਗਏ, ਉਹ ਸਿਰਫ਼ ਤੀਜੀ-ਚੌਥੀ ਜਮਾਤ ਪਾਸ ਹੈ।ਰੋਹਤਕ ਦੀ DLF ਕਲੋਨੀ ਦੇ ਵਸਨੀਕ ਅਰਜੁਨ ਦੇਵ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਇੰਜੀਨੀਅਰ ਹੈ। ਉਸਦੀ ਪਤਨੀ ਸ਼ੰਕੁਤਲਾ PGI ਤੋਂ ਸੇਵਾਮੁਕਤ ਸਟਾਫ ਨਰਸ ਹੈ। ਉਸ ਕੋਲ ਜੋ ਵੀ ਪੈਸਾ ਸੀ, ਉਹ ਉਸ ਨੇ ICICI ਬੈਂਕ ਵਿੱਚ ਖਾਤਾ ਖੋਲ੍ਹ ਕੇ ਜਮ੍ਹਾਂ ਕਰਵਾ ਦਿੱਤਾ ਸੀ। ਦੋਵਾਂ ਨੇ ਆਪਣਾ ਜੀਵਨ ਬੀਮਾ ਵੀ ਲਿਆ ਹੋਇਆ ਸੀ। 24 ਜੂਨ ਨੂੰ ਉਸ ਦੇ ਮੋਬਾਈਲ ਤੇ ਕਾਲ ਆਈ। ਫੋਨ ਕਰਨ ਵਾਲੇ ਨੇ ਖੁਦ ਨੂੰ ਮੈਕਸ ਲਾਈਫ ਇੰਸ਼ੋਰੈਂਸ ਕੰਪਨੀ ਦਾ ਕਰਮਚਾਰੀ ਦੱਸਿਆ। ਉਸਨੇ ਸਭ ਤੋਂ ਪਹਿਲਾਂ ਜੀਵਨ ਬੀਮਾ ਪਾਲਿਸੀ ਬਾਰੇ ਪੁੱਛਿਆ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਜੇਕਰ ਉਹ ਚਾਹੁਣ ਤਾਂ ਉਨ੍ਹਾਂ ਦੇ ਪੈਸੇ ਨੂੰ 10 ਗੁਣਾ ਵੱਧ ਹੋ ਸਕਦੇ ਹਨ।

1 81 Crore Fraud With An Engineer In The Name Of Paying 10 Times The Amount In Rohtak 4 Accused Arrested


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App