ਪੰਜਾਬ ਚ ਇਸ ਸਮੇਂ ਮਾਹੌਲ ਕਾਫੀ ਗਰਮਾਇਆ ਹੋਇਆ ਹੈ। ਦੱਸ ਦਈਏ ਕਿ ਸਵੇਰ ਤੋਂ ਪੰਜਾਬ ਪੁਲਿਸ ਦਾ ਆਪ੍ਰੇਸ਼ਨ ਅੰਮ੍ਰ੍ਤਪਾਲ ਚਲ ਰਿਹਾ ਹੈ। ਜਿਸ ਮਗਰੋਂ ਸੂਬੇ ਚ ਮਾਹੌਲ ਕਾਫੀ ਭਖਿਆ ਹੋਇਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਭਲਕੇ ਯਾਨੀ 19 ਮਾਰਚ ਨੂੰ ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਵੀ ਹੈ। ਉਸ ਦੀ ਬਰਸੀ ਮੌਕੇ ਸਿੱਧੂ ਦੇ ਪਿਤਾ ਨੇ ਸਿੱਧੂ ਦੇ ਫੈਨਸ ਨੂੰ ਪਹੁੰਚਣ ਦੀ ਅਪੀਲ ਕੀਤੀ ਸੀ। ਹੁਣ ਉਸ ਦੀ ਬਰਸੀ ਤੇ ਪੰਜਾਬ ਚ ਪੁਲਿਸ ਵਲੋਂ ਕੀਤੀ ਵੱਡੀ ਕਾਰਵਾਈ ਮਗਰੋਂ ਬਲਕੌਰ ਸਿੱਧੂ ਸੋਸ਼ਲ ਮੀਡੀਆ ਇੰਸਟਾਗ੍ਰਾਮ ਤੇ ਲਾਈਵ ਹੋਏ ਇਸ ਕੁਝ ਮਿੰਟਾਂ ਦੇ ਲਾਈਵ ਦੌਰਾਨ ਸਿੱਧੂ ਦੇ ਪਿਤਾ ਨੇ ਲੋਕਾਂ ਨੂੰ ਸਿੱਧੂ ਮੂਸੇਵਾਲਾ ਦੀ ਬਰਸੀ ਤੇ ਪਹੁੁੰਚਣ ਦੀ ਅਪੀਲ ਕੀਤੀ ਅਤੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਕਾਇਮ ਰਖਣ ਦੀ ਵੀ ਅਪੀਲ ਕੀਤੀ।
The Atmosphere Being Done To Stop The Gathering On The Anniversary Of Sidhu Moosewala Is Bad Balkaur Singh
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)