ਨਸ਼ਾ ਤਸਕਰਾਂ ਨੇ ASI ਤੇ ਕੀਤਾ ਜਾਨਲੇਵਾ ਹਮਲਾ, ASI ਤੇ ਚੜ੍ਹਾਇਆ ਮੋਟਰਸਾਈਕਲ

24/04/2023 | Public Times Bureau | Punjab

ਖੰਨਾ ਦੇ ਦੋਰਾਹਾ ਇਲਾਕੇ ਚ ਨਸ਼ਾ ਤਸਕਰਾਂ ਨੇ ਇੱਕ ਏ.ਐੱਸ.ਆਈ. ਉਪਰ ਜਾਨਲੇਵਾ ਹਮਲਾ ਕੀਤਾ। ਨਾਕੇਬੰਦੀ ਤੇ ਖਾਧੇ ਏ.ਐੱਸ.ਆਈ. ਉਪਰ ਉਕਤ ਮੁਲਜ਼ਮਾਂ ਨੇ ਮੋਟਰਸਾਇਕਲ ਚੜ੍ਹਾ ਦਿੱਤਾ। ਬੁਰੀ ਤਰ੍ਹਾਂ ਜ਼ਖਮੀ ਹੋਏ ਏ.ਐੱਸ.ਆਈ. ਸੁਖਦੇਵ ਸਿੰਘ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ। ਸੁਖਦੇਵ ਸਿੰਘ ਸਪੈਸ਼ਲ ਬ੍ਰਾਂਚ ਚ ਤਾਇਨਾਤ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਪੁਲਿਸ ਨੇ ਜਦੋਂ ਦੋਰਾਹਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਮੋਟਰਸਾਇਕਲ ਉਪਰ ਹੈਰੋਇਨ ਲੈ ਕੇ ਆ ਰਹੇ ਸਿਕੰਦਰ ਅਤੇ ਮਨੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਨਸ਼ਾ ਤਸਕਰਾਂ ਨੇ ਮੋਟਰਸਾਇਕਲ ਤੇਜ਼ ਕਰਦੇ ਹੋਏ ਏ.ਐੱਸ.ਆਈ. ਸੁਖਦੇਵ ਸਿੰਘ ਉਪਰ ਚੜ੍ਹਾ ਦਿੱਤਾ। ਇਸ ਦੌਰਾਨ ਸਿਕੰਦਰ ਨੂੰ ਮੌਕੇ ਤੇ ਹੀ ਫੜ ਲਿਆ ਗਿਆ ਜਦਕਿ ਮੁਲਜ਼ਮ ਮਨੀ ਨੂੰ ਇੱਕ ਮੁਲਾਜ਼ਮ ਨੇ ਇੱਕ ਕਿਲੋਮੀਟਰ ਤੱਕ ਪਿੱਛਾ ਕੀਤਾ ਗਿਆ ਅਤੇ ਉਸ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਨਸ਼ਾ ਤਸਕਰਾਂ ਕੋਲੋਂ 70 ਗ੍ਰਾਮ ਹੈਰੋਇਨ ਬਰਾਮਦ ਹੋਈ। ਇਹ ਹੈਰੋਇਨ ਫ਼ਰੀਦਕੋਟ ਤੋਂ ਕਰੀਬ ਤਿੰਨ ਲੱਖ ਰੁਪਏ ਦੀ ਲਿਆਂਦੀ ਗਈ ਸੀ। ਇਹਨਾਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ।

Drug Smugglers Attacked Asi With Death Motorcycle Mounted On Asi


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App