ਮਲੌਟ ਪੁਲਿਸ ਨੇ ਕਾਤਲ ਪਤਨੀ ਨੂੰ ਕੀਤਾ ਗ੍ਰਿਫ਼ਤਾਰ, ਨਾਜਾਇਜ਼ ਸਬੰਧਾਂ ਕਰਕੇ ਕੀਤਾ ਸੀ ਕਤਲ

16/06/2023 | Public Times Bureau | Malaut

ਮਲੋਟ ਦੇ ਪਿੰਡ ਬੁਰਜ ਸਿਧਵਾਂ ਵਿਚ ਡਾਕਟਰ ਬਲਵਿੰਦਰ ਸਿੰਘ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਮੁਲਜ਼ਮ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਦੱਸ ਦਈਏ ਕਿ ਪਿਛਲੇ ਦਿਨੀਂ 9 ਜੁਨ ਦੀ ਰਾਤ ਨੂੰ ਡਾਕਟਰ ਬਲਵਿੰਦਰ ਸਿੰਘ ਦਾ ਕਤਲ ਕੀਤਾ ਗਿਆ ਸੀ ਜਿਸ ਮਾਮਲੇ ਦੀ ਪੁਲਿਸ ਨੇ ਡੁੰਘਾਈ ਨਾਲ ਜਾਂਚ ਕੀਤੀ ਅਤੇ ਕਤਲ ਕਰਨ ਵਾਲੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਲਈ ਦੱਸ ਦਈਏ ਕਿ ਪਤਨੀ ਨੇ ਆਪਨੇ ਪਤੀ ਦੇ ਨਾਜਾਇਜ ਰਿਸ਼ਤੇ ਕਾਰਨ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮ੍ਰਿਤਕ ਡਾਕਟਰ ਬਲਵਿੰਦਰ ਸਿੰਘ ਦੇ ਨਾਜਾਇਜ਼ ਰਿਸ਼ਤੇ ਤੋਂ ਦੁਖੀ ਹੋ ਕੇ ਪਤਨੀ ਨੇ ਉਸ ਦੇ ਸਿਰ ਵਿੱਚ ਹਥੋੜਾ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਪਤਨੀ ਨੇ ਲੁੱਟ ਦਾ ਮਾਮਲਾ ਬਣਾ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਸਕੀਮ ਕਾਮਯਾਬ ਨਹੀ ਹੋ ਸਕੀ। ਪਤਨੀ ਨੇ ਕਤਲ ਕਰਨ ਤੋਂ ਬਾਅਦ ਪੁਲਿਸ ਨੂੰ ਵੱਖ ਅਤੇ ਗੁਆਂਢੀਆਂ ਨੂੰ ਵੱਖ-ਵੱਖ ਬਿਆਨ ਦਿੱਤੇ ਜਿਸ ਕਰਕੇ ਸ਼ੱਕ ਪੈਣ ਤੇ ਪੁਲਿਸ ਨੇ ਕਾਤਲ ਪਤਨੀ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਕਾਤਲ ਪਤਨੀ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ। ਜ਼ਿਕਰਯੋਗ ਹੈ ਕਿ ਮਲੋਟ ਦੇ ਪਿੰਡ ਬੁਰਜ ਸਿਧਵਾਂ ਵਿੱਚ ਦੋਵੇਂ ਪਤੀ-ਪਤਨੀ ਘਰ ਵਿੱਚ ਇਕੱਲਿਆਂ ਰਹਿੰਦੇ ਸੀ ਅਤੇ ਇਨ੍ਹਾਂ ਦੇ ਬਚੇ ਵਿਦੇਸ਼ ਵਿਚ ਰਹਿੰਦੇ ਹਨ।

Malaut Police Arrested The Killer Wife She Was Killed Due To Illicit Relations


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App