ਫਰੀਦਕੋਟ ਚ ਆਪ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਪਾਇਲਟ ਗੱਡੀ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸ਼ਹਿਰ ਦੇ ਸਾਦਿਕ ਰੋਡ ਤੇ ਵਾਪਰਿਆ। ਦੋਵੇਂ ਮ੍ਰਿਤਕ ਫਰੀਦਕੋਟ ਦੇ ਪਿੰਡ ਝੋਟੀਵਾਲਾ ਦੇ ਰਹਿਣ ਵਾਲੇ ਹਨ। ਮੌਕੇ ਉੱਤੇ ਮੌਜੂਦ ਗਵਾਹਾਂ ਦੇ ਮੁਤਾਬਕ, ਮੋਟਰਸਾਈਕਲ ਸਵਾਰ ਫ਼ਰੀਦਕੋਟ ਵਾਲੇ ਪਾਸੇ ਤੋਂ ਰਹੇ ਸਨ ਤੇ ਵਿਧਾਇਕ ਦੇ ਕਾਫ਼ਲੇ ਚ ਪਾਇਲਟ ਜੀਪ ਵੀ ਉਸੇ ਪਾਸੇ ਤੋਂ ਆ ਰਹੀ ਸੀ ਤੇ ਪਾਇਲਟ ਜੀਪ ਨੇ ਮੋਟਰਸਾਈਕਲ ਸਵਾਰਾਂ ਨੂੰ ਪਿੱਛੇ ਤੋਂ ਟੱਕਰ ਮਾਰੀ, ਜਿਸ ਨਾਲ ਦੋਵੇਂ ਸੜਕ ਤੇ ਡਿੱਗ ਪਏ। ਇਸ ਹਾਦਸੇ ਚ ਮੋਟਰਸਾਈਕਲ ਸਵਾਰਾਂ ਦੀ ਮੌਕੇ ਤੇ ਹੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਟਵੀਟ ਕਰਦਿਆਂ ਕਿਹਾ, ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਕਾਫਲੇ ਦੀ ਤੇਜ਼ ਰਫਤਾਰ ਪਾਇਲਟ ਜਿਪਸੀ ਦੀ ਟੱਕਰ ਨਾਲ ਫਰੀਦਕੋਟ ਦੇ ਪਿੰਡ ਝੋਟੀਵਾਲਾ ਦੇ 2 ਵਿਅਕਤੀਆਂ ਦੀ ਮੌਤ ਹੋ ਗਈ। ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਬਜਾਏ ਕਾਫਲਾ ਰਵਾਨਾ ਹੋ ਗਿਆ। ਥਾਣਾ ਕੋਤਵਾਲੀ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ ਕਿਉਂਕਿ ਪੁਲਿਸ ਐਫਆਈਆਰ ਦਰਜ ਕਰਨ ਤੋਂ ਝਿਜਕਦੀ ਹੈ। ਮੈਂ ਸਾਰਿਆਂ ਨੂੰ ਇਨਸਾਫ਼ ਦੀ ਲੜਾਈ ਲੜਨ ਲਈ ਕੋਤਵਾਲੀ ਪਹੁੰਚਣ ਦੀ ਅਪੀਲ ਕਰਦਾ ਹਾਂ। ਅਸੀਂ ਪੁਲਿਸ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਮਜ਼ਬੂਰ ਕਰਾਂਗੇ।
Motorcycle Collided With Mla s Pilot Vehicle 2 Died Families Staged Dharna
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)