ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੀ ਫਿਲਮ ਗਦਰ 2 ਰਿਲੀਜ਼ ਲਈ ਤਿਆਰ ਹੈ। ਇਸ ਫਿਲਮ ਚ ਇੱਕ ਵਾਰ ਫਿਰ ਸੰਨੀ ਦਿਓਲ ਤਾਰਾ ਸਿੰਘ ਬਣੇ ਨਜ਼ਰ ਆਉਣਗੇ। ਸੰਨੀ ਦਿਓਲ ਤਾਰਾ ਸਿੰਘ ਬਣ ਕੇ ਪਾਕਿਸਤਾਨ ਚ ਖੂਬ ਗਦਰ ਮਚਾਉਣਗੇ। ਗਦਰ 2 ਦੇ ਨਾਲ ਨਾਲ ਇਸ ਦਾ ਪਹਿਲਾ ਭਾਗ ਯਾਨਿ ਗਦਰ ਏਕ ਪ੍ਰੇਮ ਕਥਾ ਵੀ ਖੂਬ ਸਰੁਖੀਆਂ ਚ ਹੈ। ਸੋਸ਼ਲ ਮੀਡੀਆ ਤੇ ਫਿਲਮ ਦੇ ਸੀਨਜ਼ ਕਾਫੀ ਵਾਇਰਲ ਹੋ ਰਹੇ ਹਨ। ਇਸ ਦੇ ਨਾਲ ਨਾਲ ਫਿਲਮ ਦੇ ਕਈ ਡਾਇਲੌਗਜ਼ ਹਾਲੇ ਵੀ ਲੋਕਾਂ ਦੀ ਜ਼ੁਬਾਨ ਤੇ ਹਨ। ਹੁਣ ਅਸੀਂ ਤੁਹਾਨੂੰ ਜੋ ਦੱਸਣ ਜਾ ਰਹੇ ਹਾਂ, ਉਹ ਚੀਜ਼ ਸ਼ਾਇਦ ਤੁਹਾਨੂੰ ਪਹਿਲਾਂ ਕਦੇ ਪਤਾ ਨਾ ਹੋਵੇ। ਪੰਜਾਬੀ ਸਿਨੇਮਾ ਦੇ ਮਸ਼ਹੂਰ ਐਕਟਰ ਤੇ ਕਮੇਡੀਅਨ ਬੀਐਨ ਸ਼ਰਮਾ ਵੀ ਗਦਰ ਏਕ ਪ੍ਰੇਮ ਕਥਾ ਚ ਐਕਟਿੰਗ ਕਰ ਚੁੱਕੇ ਹਨ। ਜੀ ਹਾਂ, ਬੀਐਨ ਸ਼ਰਮਾ ਸੰਨੀ ਦਿਓਲ ਨਾਲ ਇੱਕ ਸੀਨ ਚ ਨਜ਼ਰ ਆਏ ਸੀ। 2 ਮਿੰਟ ਦੇ ਸੀਨ ਚ ਹੀ ਬੀਐਨ ਸ਼ਰਮਾ ਨੇ ਜ਼ਬਰਦਸਤ ਐਕਟਿੰਗ ਕੀਤੀ ਅਤੇ ਨਾਲ ਹੀ ਸੰਨੀ ਦਿਓਲ ਦੇ ਜ਼ਬਰਦਸਤ ਡਾਇਲੌਗ ਨੇ ਇਸ ਸੀਨ ਨੂੰ ਯਾਦਗਾਰੀ ਬਣਾਇਆ। ਬੀਐਨ ਸ਼ਰਮਾ ਤੇ ਸੰਨੀ ਦਿਓਲ ਦਾ ਇਹ ਸੀਨ ਸੋਸ਼ਲ ਮੀਡੀਆ ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਸੀਨ ਚ ਤਾਰਾ ਸਿੰਘ ਯਾਨਿ ਸੰਨੀ ਦਿਓਲ ਅੰਬੈਸੀ ਜਾਂਦੇ ਹਨ। ਇੱਥੇ ਬੀਐਨ ਸ਼ਰਮਾ ਵੀਜ਼ਾ ਅਫਸਰ ਇਕਬਾਲ ਖਾਨ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਹਨ। ਬੀਐਨ ਸ਼ਰਮਾ ਫਿਲਮ ਦੇ ਇਸ ਸੀਨ ਚ ਨੈਗਟਿਵ ਕਿਰਦਾਰ ਚ ਨਜ਼ਰ ਆਏ ਸੀ। ਉਹ ਤਾਰਾ ਸਿੰਘ ਨੂੰ ਪਾਕਿਸਤਾਨ ਦਾ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਤਾਰਾ ਸਿੰਘ ਦੀ ਵੀਜ਼ਾ ਅਰਜ਼ੀ ਪਾੜ ਕੇ ਸੁੱਟ ਦਿੰਦੇ ਹਨ। ਇਸ ਤੇ ਸੰਨੀ ਦਿਓਲ ਕਹਿੰਦੇ ਹਨ ਕਿ ਏਕ ਕਾਗ਼ਜ਼ ਪਰ ਮੋਹਰ ਨਹੀਂ ਲਗੇਗੀ ਤੋ ਕਿਆ ਤਾਰਾ ਸਿੰਘ ਪਾਕਿਸਤਾਨ ਨਹੀਂ ਜਾਏਗਾ। ਇਹ ਡਾਇਲੌਗ ਫਿਲਮ ਦੇ ਮਸ਼ਹੂਰ ਤੇ ਦਮਦਾਰ ਡਾਇਲੌਗਜ਼ ਵਿੱਚੋਂ ਇੱਕ ਹੈ। ਕਾਬਿਲੇਗੌਰ ਹੈ ਕਿ ਗਦਰ 2 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਮੁੱਖ ਕਿਰਦਾਰਾਂ ਚ ਨਜ਼ਰ ਆ ਰਹੇ ਹਨ।
Punjabi Actor Bn Sharma Has Worked In Old gadar
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)