Uyghur Muslims: ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਚੀਨ ਦੇ ਸ਼ਿਨਜਿਆਂਗ ਸੂਬੇ ਤੋਂ ਦਰਾਮਦ ਤੇ ਪਾਬੰਦੀ ਲਗਾਉਣ ਵਾਲੇ ਬਿੱਲ ਤੇ ਦਸਤਖਤ ਕੀਤੇ ਹਨ। ਜਿਵੇਂ ਹੀ ਉਨਹਾਂ ਨੇ ਇਸ ਬਿੱਲ ਤੇ ਦਸਤਖਤ ਕੀਤੇ, ਹਣ ਇਹ ਬਿੱਲ ਕਾਨੂੰਨ ਬਣ ਗਿਆ ਹੈ। ਜਿਸ ਮਤਾਬਕ ਹਣ ਚੀਨ ਦੇ ਸ਼ਿਨਜਿਆਂਗ ਸੂਬੇ ਤੋਂ ਅਮਰੀਕਾ ਵਿਚ ਦਰਾਮਦ ਕੀਤੇ ਜਾਣ ਵਾਲੇ ਕਿਸੇ ਵੀ ਸਮਾਨ ਅਤੇ ਉਸ ਖੇਤਰ ਵਿਚ ਜਬਰੀ ਮਜ਼ਦੂਰੀ ਲਈ ਜ਼ਿੰਮੇਵਾਰ ਵਿਦੇਸ਼ੀ ਲੋਕਾਂ ਦੇ ਅਮਰੀਕਾ ਵਿਚ ਦਾਖਲ ਹੋਣ ਤੇ ਪਾਬੰਦੀ ਹੋਵੇਗੀ। ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਇਸ ਸਬੰਧੀ ਇੱਕ ਟਵੀਟ ਚ ਲਿਖਿਆ ਕਿ ਅੱਜ ਮੈਂ ਦੋ-ਪੱਖੀ Uyghur Forced Labor Prevention Act ਤੇ ਦਸਤਖਤ ਕੀਤੇ ਹਨ। ਸੰਯਕਤ ਰਾਜ ਅਮਰੀਕਾ ਜਬਰੀ ਮਜ਼ਦੂਰੀ ਨਾਲ ਜੜੀ ਹਰ ਸਪਲਾਈ ਲੜੀ ਨੂੰ ਖ਼ਤਮ ਕਰਨ ਲਈ ਕੰਮ ਕਰਨਾ ਜਾਰੀ ਰੱਖੇਗਾ ਜਦੋਂ ਤੱਕ ਇਹ ਯਕੀਨੀ ਨਹੀਂ ਬਣਾਇਆ ਜਾਂਦਾ ਕਿ ਚੀਨ ਵਿੱਚ ਕਿਸੇ ਵੀ ਘੱਟ ਗਿਣਤੀ ਨੂੰ ਜ਼ਬਰਦਸਤੀ ਮਜ਼ਦੂਰੀ ਲਈ ਮਜਬੂਰ ਨਹੀਂ ਕੀਤਾ ਜਾਂਦਾ। ਵਹਾਈਟ ਹਾਊਸ ਤੋਂ ਜਾਰੀ ਪਰੈੱਸ ਰਿਲੀਜ਼ ਚ ਕਿਹਾ ਗਿਆ ਹੈ ਕਿ 23 ਦਸੰਬਰ 2021 ਤੋਂ ਚੀਨ ਦੇ ਉਈਗਰ ਮਸਲਿਮ ਬਹ-ਗਿਣਤੀ ਵਾਲੇ ਖੇਤਰ ਸ਼ਿਨਜਿਆਂਗ ਤੋਂ ਆਉਣ ਵਾਲੇ ਕਿਸੇ ਵੀ ਆਯਾਤ ਸਾਮਾਨ ਜਾਂ ਵਿਅਕਤੀਆਂ ਨੂੰ ਅਮਰੀਕਾ ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਮਰੀਕੀ ਸਰਕਾਰ ਨੇ ਇਹ ਫੈਸਲਾ ਚੀਨ ਵਿੱਚ ਘੱਟ ਗਿਣਤੀ ਨਾਗਰਿਕਾਂ ਦੇ ਮਨੱਖੀ ਅਧਿਕਾਰਾਂ ਦੀ ਲਗਾਤਾਰ ਹੋ ਰਹੀ ਉਲੰਘਣਾ ਨੂੰ ਦੇਖਦੇ ਹੋ ਲਿਆ। ਇਸ ਬਿੱਲ ਚ ਬਾਈਡਨ ਪਰਸ਼ਾਸਨ ਨੇ ਉਨਹਾਂ ਜ਼ਿੰਮੇਵਾਰ ਪਰਸ਼ਾਸਨਿਕ ਅਧਿਕਾਰੀਆਂ ਤੇ ਵੀ ਪਾਬੰਦੀ ਲਗਾਈ ਹੈ ਜੋ ਉੱਥੇ ਘੱਟ ਗਿਣਤੀਆਂ ਤੇ ਜ਼ਲਮ ਕਰਨ ਅਤੇ ਉਨਹਾਂ ਨੂੰ ਗੈਰ-ਇੱਛਤ ਮਜ਼ਦੂਰ ਬਣਾਉਣ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ। ਅਮਰੀਕਾ ਦੀ ਇਹ ਕਾਰਵਾਈ ਬੀਜਿੰਗ ਵਿੰਟਰ ਓਲੰਪਿਕ 2022 ਦੇ ਬਾਈਕਾਟ ਮਹਿੰਮ ਦਾ ਹਿੱਸਾ ਹੈ। ਜ਼ਿਕਰਯੋਗ ਹੈ ਕਿ ਚੀਨ ਚ ਹੋ ਰਹੇ ਮਨੱਖੀ ਅਧਿਕਾਰਾਂ ਦੇ ਘਾਣ ਦੇ ਵਿਰੋਧ ਚ ਅਮਰੀਕਾ ਸਮੇਤ ਪੰਜ ਹੋਰ ਦੇਸ਼ਾਂ ਨੇ ਬੀਜਿੰਗ ਓਲੰਪਿਕ ਦੇ ਕੂਟਨੀਤਕ ਬਾਈਕਾਟ ਦਾ ਲਾਨ ਕੀਤਾ ਹੈ।
us president shocks china signs uyghur muslim forced labor
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)