ਪੁਰਾਣੀ ਰੰਜਿਸ਼ ਤਹਿਤ ਪ੍ਰਾਪਰਟੀ ਕਾਰੋਬਾਰੀ ਤੇ ਕੀਤਾ ਹਮਲਾ,ਚਲਾਈਆਂ ਗੋਲੀਆਂ

17/08/2023 | Public Times Bureau | Panjab

ਪੁਰਾਣੀ ਰੰਜਿਸ਼ ਦੇ ਚਲਦਿਆਂ ਪ੍ਰਾਪਰਟੀ ਕਾਰੋਬਾਰੀ ਕਿਡਨੈਪ ਕਰਨ ਦੇ ਮਨਸੂਬੇ ਨਾਲ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਦੇਰ ਰਾਤ ਸਕਾਰਪਿਓ ਕਾਰ ਤੇ ਸਵਾਰ ਹੋ ਕੇ ਆਏ ਨੌਜਵਾਨਾਂ ਨੇ ਦੁਗਰੀ ਫੇਸ 1 ਵਿੱਚ ਇਕ ਘਰ ਦੇ ਬਾਹਰ ਖੜੇ ਪ੍ਰਾਪਰਟੀ ਕਾਰੋਬਾਰੀ ਸ਼ੈਂਕੀ ਤੇ ਹਮਲਾ ਕੀਤਾ ਅਤੇ ਫਾਇਰਿੰਗ ਕਰ ਦਿੱਤੀ। ਜਾਨ ਬਚਾਉਣ ਲਈ ਪ੍ਰਾਪਰਟੀ ਕਾਰੋਬਾਰੀ ਘਰ ਦੇ ਅੰਦਰ ਚਲਾ ਗਿਆ। ਕਾਰੋਬਾਰੀ ਦੇ ਪਿੱਛੇ ਨੱਸੇ ਹਮਲਾਵਰਾਂ ਨੇ ਉਸਦੀ ਬੁਰੀ ਤਰ੍ਹਾਂ ਕੁੱਟ ਮਾਰ ਕਰ ਦਿੱਤੀ। ਲੋਕਾਂ ਨੂੰ ਇਕੱਠੇ ਹੁੰਦੇ ਦੇਖ ਮੁਲਜਮ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਕਾਰੋਬਾਰੀ ਸ਼ੈਂਕੀ ਨੇ ਦੱਸਿਆ ਕਿ ਉਹ ਆਪਣੀ ਬੇਟੀ ਦੇ ਜਨਮ ਦਿਨ ਦਾ ਸੱਦਾ ਦੇਣ ਲਈ ਆਪਣੇ ਦੋਸਤ ਤਬਿਸ਼ ਰਾਏ ਅਤੇ ਹੈਪੀ ਦੇ ਕੋਲ ਆਇਆ ਸੀ। ਇਸੇ ਦੌਰਾਨ ਡੇਢ ਦਰਜਨ ਤੋਂ ਵੱਧ ਨੌਜਵਾਨ ਆਏ ਅਤੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਤਬਿਸ ਅਤੇ ਹੈਪੀ ਨੇ ਭੱਜ ਕੇ ਜਾਨ ਬਚਾ ਲਈ ਪਰ ਹਮਲਾਵਰਾਂ ਨੇ ਉਸ ਉੱਪਰ ਰਾਡ ਨਾਲ ਵਾਰ ਕੀਤੇ ਅਤੇ ਕੰਨਪਟੀ ਤੇ ਪਿਸਤੌਲ ਰੱਖ ਦਿੱਤੀ। ਸੈਕੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਉਸ ਦੇ ਇਕ ਦੋਸਤ ਨਾਲ ਪੁਰਾਣੀ ਰੰਜਿਸ਼ ਹੈ , ਉਹ ਦੁੱਗਰੀ ਇਲਾਕੇ ਵਿੱਚ ਉਸ ਨੂੰ ਹੀ ਲੱਭਣ ਲਈ ਆਏ ਸਨ। ਸੂਚਨਾ ਤੋਂ ਬਾਅਦ ਥਾਣਾ ਦੁਗਰੀ ਦੇ ਇੰਚਾਰਜ ਮਧੂਬਾਲਾ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਕਬਜ਼ੇ ਵਿੱਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਗੋਲੀਆਂ ਚੱਲਣ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।

Due To Old Grudge Property Businessman Was Attacked Bullets Were Fired


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App