ਪੰਜਾਬੀ ਯੂਨੀਵਰਸਿਟੀ ਦਾ ਵੱਡਾ ਐਲਾਨ, ਇਸ ਵਾਰ ਲੜਕੇ ਵੀ ਦੇ ਸਕਣਗੇ ਪ੍ਰਾਈਵੇਟ ਇਮਤਿਹਾਨ

09/09/2023 | Public Times Bureau | Panjab

ਪੰਜਾਬੀ ਯੂਨੀਵਰਸਿਟੀ ਨੇ ਇਸ ਵਾਰ ਲੜਕਿਆਂ ਨੂੰ ਵੀ ਪ੍ਰਾਈਵੇਟ ਤੌਰ ਉੱਤੇ ਐੱਮ. ਏ. ਅਤੇ ਬੀ. ਏ. ਕੋਰਸ ਕਰਵਾਉਣ ਦਾ ਐਲਾਨ ਕੀਤਾ ਹੈ।ਜ਼ਿਕਰਯੋਗ ਹੈ ਕਿ ਪਹਿਲਾਂ ਪ੍ਰਾਈਵੇਟ ਇਮਤਿਹਾਨ ਦੀ ਇਹ ਸੁਵਿਧਾ ਸਿਰਫ਼ ਲੜਕੀਆਂ ਲਈ ਹੀ ਸੀ। ਯੂਨੀਵਰਸਿਟੀ ਨੇ ਇਸ ਸੰਬੰਧੀ ਹਦਾਇਤਾਂ ਆਪਣੀ ਵੈਬਸਾਈਟ ਉੱਤੇ ਪ੍ਰਦਰਸ਼ਿਤ ਕਰ ਦਿੱਤੀਆਂ ਹਨ। ਪ੍ਰਾਈਵੇਟ ਤੌਰ ਉੱਤੇ ਬੀ.ਏ. ਕੋਰਸ ਵਿਚ ਅਪੀਅਰ ਹੋਣ ਲਈ ਪਾਤਰਤਾ/ਜ਼ਰੂਰੀ ਹਦਾਇਤਾਂ ਵਿੱਚ ਸ਼ਾਮਿਲ ਹੈ ਕਿ ਹਰੇਕ ਭਾਗ/ਸਮੈਸਟਰ ਵਿਚ ਇਮਤਿਹਾਨ ਨੂੰ ਪਾਸ ਕਰਨ ਲਈ ਲੋੜੀਂਦੇ ਅੰਕਾਂ ਦੀ ਨਿਊਨਤਮ ਸੰਖਿਆ ਹਰੇਕ ਵਿਸ਼ੇ ਵਿਚ 35 ਪ੍ਰਤੀਸ਼ਤ ਹੋਵੇਗੀ। ਪ੍ਰਾਈਵੇਟ ਵਿਦਿਆਰਥੀਆਂ ਵਾਸਤੇ ਕੋਈ ਅੰਦਰੂਨੀ ਮੁਲਾਂਕਣ ਨਹੀਂ ਹੋਵੇਗਾ। ਬੀ.ਏ. ਭਾਗ ਪਹਿਲਾ ਦੇ ਪ੍ਰਾਈਵੇਟ ਵਿਦਿਆਰਥੀਆਂ ਦੀ ਪ੍ਰੀਖਿਆ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਅਧੀਨ ਆਉਣ ਵਾਲੇ ਕਾਲਜ/ਐਫੀਲਿਏਟਡ ਕਾਲਜ ਵਿਖੇ ਹੀ ਹੋਵੇਗੀ। ਪ੍ਰਾਈਵੇਟ ਵਿਦਿਆਰਥੀ ਪ੍ਰੈਕਟੀਕਲ ਵਿਸ਼ਾ ਨਹੀਂ ਲੈ ਸਕਦਾ। ਜਿਨ੍ਹਾਂ ਵਿਦਿਆਰਥੀਆਂ ਦੀ ਬਾਰਵੀਂ ( 2) ਦੇ ਵਿਸ਼ੇ ਵਿੱਚ ਰੀਅਪੀਅਰ ਹੈ, ਉਹਨਾਂ ਵਿਦਿਆਰਥੀਆਂ ਨੂੰ ਉਸੇ ਸਾਲ ਦੀ ਸਪਲੀਮੈਂਟਰੀ ਪ੍ਰੀਖਿਆ ਵਿੱਚ ਆਪਣੀ ਰੀਅਪੀਅਰ ਦੀ ਪ੍ਰੀਖਿਆ ਨੂੰ ਪਾਸ ਕਰਨਾ ਲਾਜ਼ਮੀ ਹੋਵੇਗਾ। ਅਜਿਹਾ ਨਾ ਕਰਨ ਦੀ ਸੂਰਤ ਵਿਚ ਉਸ ਦਾ ਬੀ.ਏ.ਭਾਗ-ਪਹਿਲਾ ਕੋਰਸ ਵਿਚ ਦਾਖਲਾ ਆਪਣੇ ਆਪ ਰੱਦ ਹੋ ਜਾਵੇਗਾ।

Punjabi University s Big Announcement This Time Boys Will Also Be Able To Give Private Exams


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App