ਪੰਜਾਬੀ ਗਾਇਕ ਬੱਬੂ ਮਾਨ ਅਕਸਰ ਹੀ ਸੁਰਖੀਆਂ ਚ ਬਣੇ ਰਹਿੰਦੇ ਹਨ। ਬੱਬੂ ਮਾਨ ਪਿਛਲੇ 30 ਸਾਲਾਂ ਤੋਂ ਇੰਡਸਟਰੀ ਤੇ ਰਾਜ ਕਰ ਰਹੇ ਹਨ। ਆਪਣੇ ਗਾਇਕੀ ਦੇ ਕਰੀਅਰ ਦੌਰਾਨ ਮਾਨ ਨੇ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। 30 ਸਾਲ ਬਾਅਦ ਬੱਬੂ ਮਾਨ ਹੁਣ ਵੀ ਇੰਡਸਟਰੀ ਚ ਐਕਟਿਵ ਹੈ। ਉਹ ਆਪਣੇ ਗਾਣਿਆਂ ਨਾਲ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਹਾਲ ਹੀ ਚ ਬੱਬੂ ਮਾਨ ਦਾ ਨਵਾਂ ਗਾਣਾ ਕਹਿਣਗੇ ਖਲਨਾਇਕ ਰਿਲੀਜ਼ ਹੋਇਆ ਹੈ। ਇਸ ਗਾਣੇ ਦੇ ਬੋਲ ਤੇ ਗਾਣੇ ਚ ਬੱਬੂ ਮਾਨ ਦੀ ਆਵਾਜ਼ ਨੇ ਸਭ ਦਾ ਮਨ ਮੋਹ ਲਿਆ ਹੈ। ਇਸ ਗੀਤ ਨੂੰ ਲੋਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਗਾਣੇ ਨੂੰ ਬੱਬੂ ਮਾਨ ਨੇ ਬੀਤੇ ਦਿਨੀਂ ਰਿਲੀਜ਼ ਕੀਤਾ ਸੀ। ਕੱੁਝ ਘੰਟਿਆਂ ਚ ਹੀ ਮਾਨ ਦੇ ਇਸ ਗਾਣੇ ਨੂੰ ਲੱਖਾਂ ਲੋਕਾਂ ਨੇ ਦੇਖ ਲਿਆ ਹੈ। ਇਹੀ ਨਹੀਂ ਫੈਨਜ਼ ਬੱਬੂ ਮਾਨ ਦੇ ਇਸ ਗਾਣੇ ਤੇ ਕਮੈਂਟ ਕਰਕੇ ਪਿਆਰ ਦੀ ਖੂਬ ਬਰਸਾਤ ਕਰ ਰਹੇ ਹਨ। ਕਾਬਿਲੇਗ਼ੌਰ ਹੈ ਕਿ ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਆਪਣੇ 30 ਸਾਲ ਲੰਬੇ ਕਰੀਅਰ ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਬੱਬੂ ਮਾਨ ਦਾ ਨਾਮ ਕਈ ਵਾਰ ਵਿਵਾਦਾਂ ਨਾਲ ਵੀ ਜੁੜਦਾ ਰਿਹਾ ਹੈ। ਉਨ੍ਹਾਂ ਤੇ ਅਕਸਰ ਇਹ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਬੱਬੂ ਮਾਨ ਹੀ ਉਹ ਪੰਜਾਬੀ ਗਾਇਕ ਹਨ, ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਚ ਗੰਨ ਕਲਚਰ ਦਾ ਟਰੈਂਡ ਲਿਆਂਦਾ। ਉਸ ਤੋਂ ਬਾਅਦ ਹੀ ਹਥਿਆਰਾਂ ਤੇ ਗੀਤ ਬਣਨ ਲੱਗ ਪਏ।
Babbu Maan s New Song kehangahe Khalnayak Released Fans Liked It
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)