ਚੰਡੀਗੜ੍ਹ: ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜਿਸ ਵਿਰੁੱਧ ਵਿਜੀਲੈਂਸ ਵੱਲੋਂ ਪਿਛਲੇ ਦਿਨੀਂ ਭਰਿਸ਼ਟਾਚਾਰ ਦਾ ਮੁਕਦਮਾ ਦਰਜ ਕਰ ਦਿੱਤਾ ਗਿਆ ਸੀ ,ਤੇ ਉਸ ਦੀ ਗ੍ਰਿਫਤਾਰੀ ਲਈ ਵਿਜੀਲੈਂਸ ਬਿਊਰੋ ਪੰਜਾਬ ਤੇ ਹੋਰ ਰਾਜਾਂ ਵਿੱਚ ਉਸ ਦੇ ਟਿਕਾਣਿਆਂ ਤੇ ਲਗਾਤਾਰ ਛਾਪੇਮਾਰ ਰਹੀ ਹੈ। ਬੀਤੀ ਕੱਲ ਦੇਰ ਸ਼ਾਮ ਵਿਜੀਲੈਂਸ ਬਿਊਰੋਨੇ ਉਸਦੇ ਰਿਸ਼ਤੇਦਾਰੀ ਚ ਸਾਲਾ ਲੱਗਦੇ ਜੈ ਜੀਤ ਸਿੰਘ ਉਰਫ ਜੋਜੋ ਦੀ ਚੰਡੀਗੜ੍ਹ ਇੱਕ ਕੋਠੀ ਜਿੱਥੇ ਉਸਾਰੀ ਦਾ ਕੰਮ ਚੱਲ ਰਿਹਾ ਹੈ ਵਿਖੇ ਛਾਪਾ ਮਾਰਿਆ । ਖਬਰ ਵਾਲੇ ਡਾਟ ਕਾਮ ਨੂੰ ਮਿਲੀ ਜਾਣਕਾਰੀ ਅਨੁਸਾਰ ਤ ਉੱਥੇ ਉਸਦਾ ਵਕੀਲ ਪੁੱਜ ਗਿਆ ਤੇ ਉਨਾਂ ਨੇ ਵਿਜੀਲੈਂਸ ਨੂੰ ਸਰਚ ਵਰੰਟ ਪੁੱਛੇ ਤਾਂ ਵਿਜੀਲੈਂਸ ਬਿਊਰੋਦੇ ਛਾਪਾਮਾਰ ਟੀਮ ਸਰਚ ਵਰੰਟ ਦਿਖਾਉਣ ਵਿੱਚ ਅਸਫਲ ਰਹੀ। ਭਾਵੇਂਕਿ ਮੌਕੇਤੇ ਮੌਜੂਦ ਅਧਿਕਾਰੀਆਂ ਨੇ ਘਰ ਦੀ ਤਲਾਸੀ ਨਾ ਲੈਣ ਨੂੰ ਹਨੇਰੇਦਾ ਕਾਰਨ ਦੱਸਿਆ। ਪਰ ਵਿਜੀਲੈਂਸ ਲਈ ਇਹ ਨਮੋਸੀ ਵਾਲੀ ਗੱਲ ਹੈ ਕਿ ਉਹਨਾਂ ਨੇ ਤਲਾਸੀ ਲੈਣ ਤੋਂ ਪਹਿਲਾਂ ਸਰਚ ਵਰੰਟ ਕਿਉਂ ਨਹੀਂ ਹਾਸਲ ਕੀਤਾ
Manpreet Badal s Brother in law Jojo s House In Chandigarh Was Turned Away By Vigilance Due To Lack Of Search Warrant
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)