ਅੰਮ੍ਰਿਤਸਰ ਪੁਲਿਸ ਨੇ ਸ਼ਹਿਰ ਵਿੱਚ ਖੇਡੇ ਜਾ ਰਹੇ ਜੂਏ 'ਤੇ ਵੱਡਾ ਐਕਸ਼ਨ ਕੀਤਾ ਹੈ। ਪੁਲਿਸ ਨੇ ਇੱਕ ਫਾਰਮ ਹਾਊਸ ਤੋਂ ਜੂਆ ਖੇਡਦੇ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਤੇ 41 ਲੱਖ 76 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਜੂਆ ਖੇਡਣ ਲਈ ਵੱਖ-ਵੱਖ ਸ਼ਹਿਰਾਂ ਤੇ ਜ਼ਿਲ੍ਹਿਆਂ ਤੋਂ ਲੋਕ ਪੁੱਜੇ ਹੋਏ ਸੀ।ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਅਮੋਲਕਦੀਪ ਸਿੰਘ ਤੇ ਥਾਣਾ ਕੈਨਟੋਨਮੈਂਟ ਦੇ ਮੁਖੀ ਇੰਸਪੈਕਟਰ ਸੁਖਇੰਦਰ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਨੇ ਗੁਪਤ ਸੂਚਨਾ ’ਤੇ ਯੋਜਨਾਬੰਦੀ ਕਰ ਕੇ ਆਰਬੀ ਸਟੇਟ ਲੁਹਾਰਕਾ ਰੋਡ ਵਿੱਚ ਇੱਕ ਫਾਰਮ ਹਾਊਸ ’ਤੇ ਛਾਪਾ ਮਾਰਿਆ ਜਿੱਥੇ ਉਸ ਵੇਲੇ ਜੂਆ ਚੱਲ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਜੂਆ ਖੇਡਣ ਵਾਸਤੇ ਵੱਖ-ਵੱਖ ਸ਼ਹਿਰਾਂ ਤੇ ਜ਼ਿਲ੍ਹਿਆਂ ਤੋਂ ਵਿਅਕਤੀ ਪੁੱਜੇ ਹੋਏ ਸਨ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਵਿੱਚ ਅੰਮ੍ਰਿਤਸਰ ਤੋਂ ਇਲਾਵਾ ਤਰਨ ਤਾਰਨ, ਬਟਾਲਾ ਤੇ ਲੁਧਿਆਣਾ ਦੇ ਲੋਕ ਸ਼ਾਮਲ ਹਨ। ਗ੍ਰਿਫ਼ਤਾਰ ਵਿਅਕਤੀਆਂ ਕੋਲੋਂ 41 ਲੱਖ 76 ਹਜ਼ਾਰ ਰੁਪਏ, ਤਾਸ਼ਾਂ ਤੇ ਕੈਸ਼ ਕਾਊਂਟਿੰਗ ਵਾਲੀ ਮਸ਼ੀਨ ਵੀ ਬਰਾਮਦ ਹੋਈ ਹੈ।Nਪੁਲੀਸ ਨੇ ਮੁਲਜ਼ਮਾਂ ਖਿਲਾਫ਼ ਥਾਣਾ ਕੈਨਟੋਨਮੈਂਟ ਵਿੱਚ ਗੈਂਬਲਿੰਗ ਐਕਟ ਹੇਠ ਕੇਸ ਦਰਜ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀਆਂ ਦੀ ਸ਼ਨਾਖਤ ਵਿਜੇ ਹੰਡਾ, ਸ਼ਿਵਮ ਅਰੋੜਾ, ਸੁਹੇਲ, ਸਾਹਿਲ, ਲਵਿਸ਼, ਅਮਿਤ ਕੁਮਾਰ, ਸੁਨੀਲ ਕੁਮਾਰ, ਅਮਿਤ ਬਜਾਜ, ਅਜੇ ਕੁਮਾਰ, ਹਰਜੋਤ ਸਿੰਘ , ਸਨੀ, ਅਮਿਤ ਅਗਰਵਾਲ, ਜੱਗਾ ਸਿੰਘ, ਗਗਨਦੀਪ ਸਿੰਘ, ਵਰਿੰਦਰ ਸਿੰਘ, ਸ਼ੇਰ ਸਿੰਘ, ਸੰਜੀਵ, ਰਾਹੁਲ ਕੰਡਾ ਤੇ ਨਿਤਨਿ ਚੋਪੜਾ ਵਜੋਂ ਹੋਈ ਹੈ।
People Came From Many Cities To Gamble In Amritsar Police Picked Up 21 People
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)