DGP ਗੌਰਵ ਯਾਦਵ ਦੀ ਨਿਯੁਕਤੀ ਨੂੰ CAT ’ਚ ਚੁਣੌਤੀ, ਵੀਕੇ ਭਾਵੜਾ ਨੇ ਕਿਹਾ- UPSC ਨਿਯਮਾਂ ਦੀ ਹੋਈ ਉਲੰਘਣਾ

30/10/2023 | Public Times Bureau | Panjab

ਪੰਜਾਬ ਦੇ ਸੀਨੀਅਰ ਆਈਪੀਐੱਸ ਅਧਿਕਾਰੀ ਤੇ ਸਾਬਕਾ ਡੀਜੀਪੀ ਵੀਕੇ ਭਾਵੜਾ (VK Bhawra) ਨੇ ਸੈਂਟਰ ਐਡਮਿਨਿਸਟ੍ਰੇਸ਼ਨ ਟ੍ਰਿਬਿਊਨਲ (CAT) ਚੰਡੀਗੜ੍ਹ ’ਚ ਇਕ ਅਰਜ਼ੀ ਦਾਖ਼ਲ ਕੀਤੀ ਹੈ, ਜਿਸ ’ਚ ਸਾਲ 1992 ਬੈਚ ਦੇ ਆਈਪੀਐੱਸ ਗੌਰਵ ਯਾਦਵ (Gaurav Yadav) ਦੀ ਪੰਜਾਬ ਪੁਲਿਸ (Punjab Police) ਦੇ ਪ੍ਰਮੁੱਖ ਦੇ ਰੂਪ ’ਚ ਨਿਯੁਕਤੀ ਨੂੰ ਚੁਣੌਤੀ ਦਿੱਤੀ ਗਈ ਹੈ। ਭਾਵੜਾ ਫਿਲਹਾਲ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਹਨ। ਉਨ੍ਹਾਂ ਦੀ ਅਰਜ਼ੀ ’ਤੇ ਸੁਣਵਾਈ ਸੋਮਵਾਰ ਯਾਨੀ ਅੱਜ ਹੋਵੇਗੀ। ਅਰਜ਼ੀ ’ਚ ਕੇਂਦਰੀ ਗ੍ਰਹਿ ਮੰਤਾਰਲੇ ਤੇ ਪੰਜਾਬ ਸਰਕਾਰ ਨੂੰ ਪਾਰਟੀ ਬਣਾਇਆ ਗਿਆ ਹੈ।

1987 ਬੈਚ ਦੇ ਆਈਪੀਐੱਸ ਅਧਿਕਾਰੀ ਵੀਕੇ ਭਾਵੜਾ ਵੱਲੋਂ ਦਾਖ਼ਲ ਅਰਜ਼ੀ ’ਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਡੀਜੀਪੀ ਨਿਯੁਕਤੀ ’ਚ ਸੰਘ ਲੋਕ ਸੇਵਾ ਕਮਿਸ਼ਨ (UPSC) ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਗੌਰਵ ਯਾਦਵ ਪਿਛਲੇ ਡੇਢ ਸਾਲ ਤੋਂ ਕਾਰਜਕਾਰੀ ਡੀਜੀਪੀ ਬਣੇ ਹੋਏ ਹਨ। ਸਰਕਾਰ ਵੱਲੋਂ ਆਰਜ਼ੀ ਡੀਜੀਪੀ ਲਗਾਉਣ ਲਈ ਅਜੇ ਤੱਕ ਯੂਪੀਐੱਸਐੱਸੀ ਨੂੰ ਕੋਈ ਪੈਨਲ ਨਹੀਂ ਭੇਜਿਆ ਗਿਆ। ਸੀਨੀਅਰਤਾ ਦੀ ਗੱਲ ਕੀਤੀ ਜਾਵੇ ਤਾਂ ਵੀਕੇ ਭਾਵੜਾ ਲਿਸਟ ’ਚ ਸੀਨੀਅਰ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਆਈਪੀਐੱਸ ਅਧਿਕਾਰੀ ਮੁਹੰਮਦ ਮੁਸਤਫਾ ਤੇ ਸੁਰੇਸ਼ ਅਰੋੜਾ ਦਾ ਮਾਮਲਾ ਵੀ ਕੈਟ ’ਚ ਗਿਆ ਸੀ। ਕੈਟ ਵੱਲੋਂ ਜਿਹੜਾ ਫ਼ੈਸਲਾ ਦਿੱਤਾ ਗਿਆ ਸੀ ਉਸ ਨੂੰ ਹਾਈ ਕੋਰਟ ਵੱਲੋਂ ਪਲਟ ਦਿੱਤਾ ਗਿਆ ਸੀ। ਬੀਤੇ ਸਾਲ ਡੀਜੀਪੀ ਵੀਕੇ ਭਾਵੜਾ ਦੋ ਮਹੀਨੇ ਦੀ ਛੁੱਟੀ ’ਤੇ ਚਲੇ ਗਏ ਸਨ। ਗ੍ਰਹਿ ਵਿਭਾਗ ਨੂੰ ਲਿਖੇ ਪੱਤਰ ’ਚ ਭਾਵੜਾ ਨੇ ਛੁੱਟੀ ਲੈਣ ਦਾ ਕਾਰਨ ਨਿੱਜੀ ਦੱਸਿਆ ਸੀ। ਇਸ ਤੋਂ ਬਾਅਦ ਸਰਕਾਰ ਨੇ ਡੀਜੀਪੀ ਦੀ ਸਥਾਈ ਨਿਯੁਕਤੀ ਦੀ ਬਜਾਏ ਕਾਰਜਕਾਰੀ ਡੀਜੀਪੀ ਲਗਾਇਆ। ਅਹੁਦਾ ਖ਼ਾਲੀ ਹੋਣ ਤੋਂ ਬਾਅਦ ਵੀ ਕਰੀਬ ਡੇਢ ਸਾਲ ਤੋਂ ਸੂਬਾ ਸਰਕਾਰ ਵੱਲੋਂ ਨਵੇਂ ਡੀਜੀਪੀ ਦਾ ਪੈਨਲ ਯੂਪੀਐੱਸਸੀ ਨੂੰ ਨਹੀਂ ਭੇਜਿਆ ਗਿਆ। ਉਸ ਸਮੇਂ ਕਾਰਜਕਾਰੀ ਡੀਜੀਪੀ ਲੱਗਣ ਦੀ ਦੌੜ ’ਚ ਹਰਪ੍ਰੀਤ ਸਿੰਘ ਸਿੱਧੂ ਤੇ ਗੌਰਵ ਯਾਦਵ ਦਾ ਨਾਂ ਸਭ ਤੋਂ ਉੱਪਰ ਚੱਲ ਰਿਹਾ ਸੀ। ਗੌਰਵ ਯਾਦਵ ਨੂੰ ਕੁਝ ਸਮਾਂ ਪਹਿਲਾਂ ਹੀ ਮੁੱਖ ਮੰਤਰੀ ਦਾ ਸਪੈਸ਼ਲ ਪਿ੍ਰੰਸੀਪਲ ਸੈਕਟਰੀ ਨਿਯੁਕਤ ਕੀਤਾ ਗਿਆ ਸੀ। ਸਿੱਧੂ ਕੋਲ ਐੱਸਟੀਐੱਫ ਚੀਫ ਦੀ ਕਮਾਨ ਸੀ। ਇਸ ਤੋਂ ਇਲਾਵਾ ਆਈਪੀਐੱਸ ਸ਼ਰਦ ਸੱਤਿਆ ਚੌਹਾਨ, ਸੰਜੀਵ ਕਾਲੜਾ ਵੀ ਦੌੜ ’ਚ ਸ਼ਾਮਿਲ ਸਨ, ਪਰ ਯਾਦਵ ਨੂੰ ਕਾਰਜਕਾਰੀ ਡੀਜੀਪੀ ਲਗਾਇਆ ਗਿਆ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ’ਚ ਦਿਨਕਰ ਗੁਪਤਾ ਡੀਜੀਪੀ ਸਨ, ਪਰ ਉਨ੍ਹਾਂ ਦੇ ਅਹੁਦੇ ਛੱਡਣ ਤੋਂ ਬਾਅਦ ਗੁਪਤਾ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਚੰਨੀ ਸਰਕਾਰ ਦੇ ਆਉਣ ਤੋਂ ਬਾਅਦ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਕਾਰਜਕਾਰੀ ਡੀਜੀਪੀ ਬਣਾਇਆ ਗਿਆ। ਇਕਬਾਲ ਪ੍ਰੀਤ ਸਹੋਤਾ ਖ਼ਿਲਾਫ਼ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਤੱਤਕਾਲੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੋਰਚਾ ਖੋਲ੍ਹ ਦਿੱਤਾ। ਇਸ ਤੋਂ ਬਾਅਦ ਚੰਨੀ ਸਰਕਾਰ ਨੇ ਆਖ਼ਰੀ ਸਮੇਂ ’ਚ ਸਿਧਾਰਥ ਚੱਟੋਪਾਧਿਆਏ ਨੂੰ ਡੀਜੀਪੀ ਦੀ ਕਮਾਨ ਸੌਂਪੀ। ਇਸ ਤੋਂ ਬਾਅਦ ਚੰਨੀ ਸਰਕਾਰ ਵੱਲੋਂ ਯੂਪੀਐੱਸਸੀ ਨੂੰ ਪੈਨਲ ਭੇਜਿਆ ਗਿਆ। ਪੈਨਲ ਤੋਂ ਨਾਂ ਆਉਣ ਤੋਂ ਬਾਅਦ ਜਨਵਰੀ 2022 ’ਚ ਭਾਵੜਾ ਨੂੰ ਡੀਜੀਪੀ ਲਗਾਇਆ ਗਿਆ। ਭਗਵੰਤ ਮਾਨ ਸਰਕਾਰ ਦੇ ਆਉਣ ਤੋਂ ਬਾਅਦ ਭਾਵੜਾ ਛੁੱਟੀ ’ਤੇ ਚਲੇ ਗਏ ਸਨ। ਇਸ ਦੌਰਾਨ ਮਾਨ ਸਰਕਾਰ ਨੇ ਉਨ੍ਹਾਂ ਦੀ ਥਾਂ ਗੌਰਵ ਯਾਦਵ ਨੂੰ ਕਾਰਜਕਾਰੀ ਡੀਜੀਪੀ ਲਗਾਇਆ ਸੀ, ਜਿਹੜੇ ਅਜੇ ਵੀ ਇਸ ਅਹੁਦੇ ’ਤੇ ਕੰਮ ਕਰ ਰਹੇ ਹਨ।

Challenge To The Appointment Of Dgp Gaurav Yadav In Cat Vk Bhavra Said Upsc Rules Were Violated


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App