ਨਾਮਧਾਰੀ ਸੰਪਰਦਾ ਦੇ ਮਹਾਨ ਪਰੋਪਕਾਰੀ ਤੇ ਜੰਗੇ ਆਜ਼ਾਦੀ ਵਿਚ ਨਿੱਗਰ ਯੋਗਦਾਨ ਪਾਉਣ ਵਾਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਜੀਵਨ ਗਾਥਾ ਜੋ ਡਾ. ਕਰਮ ਸਿੰਘ ਕਪੂਰ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਨੇ 1971 ’ਚ ਲਿਖੀ ਸੀ, ਜਿਸ ਦਾ ਹਿੰਦੀ ਅਨੁਵਾਦ ਕਵੀ ਬਾਬੂ ਰਾਮ ਦੀਵਾਨਾ ਨੇ ਕੀਤਾ ਹੈ। ਇਹ ਪੁਸਤਕ ਨਾਮਧਾਰੀ ਦਰਬਾਰ ਸ੍ਰੀ ਭੈਣੀ ਸਾਹਿਬ ਵੱਲੋਂ ਪ੍ਰਕਾਸ਼ਿਤ ਕਰਵਾਈ ਗਈ ਹੈ, ਦਾ ਲੋਕ ਅਰਪਣ ਸੰਪਰਦਾ ਦੇ ਮੌਜੂਦਾ ਮੁਖੀ ਸਤਿਗੁਰੂ ਉਦੈ ਸਿੰਘ ਜੀ ਨੇ ਭੈਣੀ ਸਾਹਿਬ ਵਿਖੇ ਕੀਤਾ। ਇਸ ਮੌਕੇ ਸ੍ਰੀ ਦੀਵਾਨਾ ਦੇ ਨਾਲ ਸਤਿਗੁਰੂ ਦੇ ਪਰਮ ਸੇਵਕ ਨਾਮਧਾਰੀ ਇਤਿਹਾਸ ਦੇ ਵਿਦਵਾਨ ਸੁਵਰਣ ਸਿੰਘ ਵਿਰਕ, ਸੁਖਵੀਰ ਸਿੰਘ ਮੁਹਾਲੀ ਅਤੇ ਪੰਜਾਬ ਸਟੇਟ ਐਵਾਰਡੀ ਅਧਿਆਪਕਾ ਸੁਧਾ ਜੈਨ ‘ਸੁਦੀਪ’ ਸਨ। ਸਤਿਗੁਰਾਂ ਦੀਆਂ ਸੰਗਤਾਂ ਵੀ ਵੱਡੀ ਗਿਣਤੀ ’ਚ ਹਾਜ਼ਰ ਸਨ। ਸਤਿਗੁਰੂ ਜੀ ਨੇ ਦੀਵਾਨੇ ਦੇ ਕਾਰਜ ਦੀ ਪ੍ਰਸ਼ੰਸਾ ਕੀਤੀ ਅਤੇ ਅਸ਼ੀਰਵਾਦ ਬਖ਼ਸ਼ਿਆ।
life Story Of Satguru Pratap Singh Ji Ek Mahan Satguru People Offering
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)