ਸ਼ਖਸ ਦੀ ਲੱਗੀ ਕਮਾਲ ਦੀ ਲਾਟਰੀ, ਪੂਰੀ ਜ਼ਿੰਦਗੀ ਰੋਜ਼ ਮਿਲਣਗੇ 83,000 ਰੁਪਏ

21/11/2023 | Public Times Bureau | Panjab

ਲਾਟਰੀ ਕਈ ਲੋਕਾਂ ਦੀ ਕਿਸਮਤ ਬਦਲ ਦਿੰਦੀ ਹੈ। ਤੁਸੀਂ ਅਜਿਹੀਆਂ ਬਹੁਤ ਸਾਰੀਆਂ ਖਬਰਾਂ ਸੁਣੀਆਂ ਹੋਣਗੀਆਂ ਕਿ ਜਿਸ ਸ਼ਖਸ ਕੋਲ ਰਹਿਣ ਲਈ ਘਰ ਤੱਕ ਨਹੀਂ ਸੀ, ਉਹ ਮਿੰਟਾਂ-ਸਕਿੰਟਾਂ ਵਿਚ ਅਮੀਰ ਹੋ ਗਿਆ। ਅਜਿਹਾ ਸਿਰਫ ਕਹਾਣੀਆਂ ਵਿਚ ਹੀ ਨਹੀਂ ਸਗੋਂ ਸੱਚ ਵਿਚ ਵੀ ਹੁੰਦਾ ਹੈ। ਪਰ ਇਕ ਸ਼ਖਸ ਦੇ ਨਾਲ ਤਾਂ ਇਸ ਤੋਂ ਵੀ ਵੱਡਾ ਜੈਕਪਾਟ ਲੱਗਾ ਹੈ। ਉਸ ਨੇ ਅਜਿਹਾ ਇਨਾਮ ਜਿੱਤਿਆ ਹੈ ਕਿ ਰੋਜ਼ਾਨਾ ਉਸਨੂੰ 83 ਹਜ਼ਾਰ ਰੁਪਏ ਮਿਲਣਗੇ। ਉਹ ਵੀ ਇਕ ਦੋ ਮਹੀਨੇ ਦੀ ਗੱਲ ਨਹੀਂ, ਪੂਰੀ ਜ਼ਿੰਦਗੀ। ਯਾਨੀ ਜਦੋਂ ਤੱਕ ਉਹ ਜ਼ਿੰਦਾ ਰਹੇਗਾ, ਕੰਪਨੀ ਉਸ ਨੂੰ ਇੰਨੇ ਪੈਸੇ ਰੋਜ਼ਾਨਾ ਦਿੰਦੀ ਰਹੇਗੀ।

ਅਮਰੀਕਾ ਦੇ ਰਹਿਣ ਵਾਲੇ ਇਸ ਸ਼ਖਸ ਨੇ ਨਿਊਯਾਰਕ ਲਾਟਰੀ ਕੈਸ਼4ਲਾਈਫ ਦਾ ਟਿਕਟ ਖਰੀਦਿਆ ਸੀ। ਜਦੋਂ ਲਾਟਰੀ ਦਾ ਡਰਾਅ ਹੋਇਆ ਤਾਂ ਇਸ ਦੇ ਹੱਥ ਮੈਗਾ ਜੈਕਪਾਟ ਲੱਗ ਗਿਆ। ਅਮੇਜਿੰਗ ਪ੍ਰਾਈਜ਼ ਮਨੀ ਤਹਿਤ ਇਸ ਨੂੰ ਰੋਜ਼ਾਨਾ 1000 ਡਾਲਰ ਮਿਲਣਾ ਸੀ ਪਰ ਇਸ ਦਰਮਿਆਨ ਉਸ ਨੇ ਇਕ ਵੱਡਾ ਫੈਸਲਾ ਲਿਆ। ਲਾਟਰੀ ਕੰਪਨੀ ਨੇ ਉਸ ਨੂੰ ਆਫਰ ਦਿੱਤਾ ਕਿ ਉਹ ਚਾਹੇ ਤਾਂ ਸਾਰਾ ਪੈਸਾ ਇਕੱਠਾ ਲੈ ਸਕਦਾ ਹੈ।ਇਸ ਸ਼ਖਸ ਨੇ ਆਪਣੀ ਕੰਪਨੀ ਪਿੰਕੀ ਏਸਮੰਡ ਲਿਮਟਿਡ ਲਾਇਬਿਲਟੀ ਦੇ ਨਾਂ ਤੋਂ ਟਿਕਟ ਖਰੀਦਿਆ ਸੀ। ਇਸ ਲਈ ਕੰਪਨੀ ਨੂੰ 4,285,683 ਡਾਲਰ ਦਾ ਇਕਮੁਸ਼ਤ ਭੁਗਤਾਨ ਕਰ ਦਿੱਤਾ ਗਿਆ। ਭਾਰਤੀ ਰੁਪਿਆਂ ਵਿਚ ਇਸ ਦੀ ਕੀਮਤ 5.72 ਕਰੋੜ ਰੁਪਏ ਹੋਵੇਗੀ। ਸ਼ਖਸ ਨੇ ਟਿਕਟ ਬਰੁਕਲਿਨ ਵਿਚ 2021 ਚਰਚ ਐਵੇਨਿਊ ‘ਤੇ ਚਰਚ ਬਲਿਊ ਸਕਾਈ ਡੇਲੀ ਵਿਚ ਖਰੀਦਿਆ ਸੀ।

A Remarkable Lottery Of A Person He Will Get 83 000 Rupees Every Day For His Entire Life


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App