14 ਸਾਲ ਤੋਂ ਬੰਦ ਪਏ ਪਟਿਆਲਾ ਸ਼ੀਸ਼ ਮਹਿਲ ਦਾ ਮਾਮਲਾ ਹਾਈਕੋਰਟ ਤੱਕ ਪੁੱਜ ਗਿਆ ਹੈ। ਇਸ ਸਬੰਧੀ ਐਡਵੋਕੇਟ ਸੁਨੈਨਾ ਬਨੂੜ ਵਲੋਂ ਪਾਈ ਗਈ ਜਨ ਹਿੱਤ ਪਟੀਸ਼ਨ ਤੇ ਹਾਈਕੋਰਟ ਦੀ ਡਬਲ ਬੈਂਚ ਨੇ ਸਰਕਾਰ ਤੋਂ ਰਿਪੋਰਟ ਤਲਬ ਕਰ ਲਈ ਹੈ। 24 ਨਵੰਬਰ ਨੂੰ ਪਟੀਸ਼ਨ ਦੀ ਸੁਣਵਾਈ ਕਰਦਿਆਂ ਹਾਈਕੋਰਟ ਦੇ ਮਾਨਯੋਗ ਐਕਟਿੰਗ ਚੀਫ ਜੱਜ ਰਿਤੂ ਬਾਹਰੀ ਤੇ ਜੱਜ ਨਿਧੀ ਗੁਪਤਾ ਨੇ ਅਗਲੀ ਸੁਣਵਾਈ 19 ਦਸੰਬਰ ਤੈਅ ਕੀਤੀ ਹੈ। ਸੁਨੈਨਾ ਬਨੂੜ ਦੱਸਦੇ ਹਨ ਕਿ ਪਹਿਲੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਵਲੋਂ ਸ਼ੀਸ਼ ਮਹਿਲ ਦੀ ਮੁਰੰਮਤ ਦਾ ਕੰਮ ਪੂਰਾ ਹੋਣ ਦਾ ਦਾਅਵਾ ਕੀਤਾ ਗਿਆ ਪਰ ਪਟੀਸ਼ਨਕਰਤਾ ਵੱਲੋ ਮਹਿਲ ਨੂੰ ਤਾਲੇ ਲੱਗੇ ਹੋਣ ਦਾ ਦੱਸਣ ਤੇ ਮਾਨਯੋਗ ਜੱਜ ਨੇ ਸਰਕਾਰ ਨੂੰ ਮਹਿਲ ਬਾਰੇ ਸਟੇਟਸ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
‘ਮੁਰੰਮਤ ਕਰਕੇ ਬੰਦ ਹੈ’ 14 ਸਾਲ ਬਾਅਦ ਵੀ ਨਾ ਤਾਂ ਸ਼ੀਸ਼ ਮਹਿਲ ਦੇ ਮੁੱਖ ਦਰਵਾਜੇ ’ਤੇ ਲੱਗੀ ਇਹ ਤਖਤੀ ਲੱਥੀ ਹੈ ਤੇ ਨਾ ਹੀ ਅੰਦਰਲੇ ਹਾਲਾਤ ਸੁਧਰੇ ਹਨ। ਇਸ ਬਾਰੇ ਪੰਜਾਬੀ ਜਾਗਰਣ ਵਲੋਂ ਸਤੰਬਰ ਮਹੀਨੇ ਚ ਵਿਸ਼ੇਸ਼ ਰਿਪੋਰਟ ਛਾਪੀ ਗਈ ਸੀ। ਮਹਿਲ ਕਲਾ ਅਤੇ ਆਰਕੀਟੈਕਚਰ ਦੇ ਸ਼ਾਨਦਾਰ ਨਮੂਨੇ ਵਜੋਂ ਜਾਣਿਆ ਜਾਂਦਾ ਸ਼ੀਸ਼ ਮਹਿਲ ਪਿਛਲੇ ਡੇਢ ਦਹਾਕੇ ਤੋਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਮੁਰੰਮਤ ਦੇ ਨਾਮ ਤੇ ਇਸਨੂੰ ਚਮਕਾਇਆ ਜਾ ਰਿਹਾ ਹੈ ਜਾਂ ਇਸਦੀ ਚਮਕ ਖੋਹੀ ਜਾ ਰਹੀ ਹੈ, ਕਿਸੇ ਨੂੰ ਨਹੀੰ ਪਤਾ। ਇਸ ਵਿਚ ਪਈਆਂ ਪੁਰਾਤਣ ਨਿਸ਼ਾਨੀਆਂ ਕਿੱਥੇ ਹਨ ਤੇ ਕਿਸ ਹਾਲਤ ‘ਚ ਹਨ, ਇਸਤੇ ਵੀ ਪਰਦਾ ਹੀ ਹੈ।
ਸ਼ੀਸ਼ ਮਹਿਲ ਪਟਿਆਲਾ ਦੀ ਸਭ ਤੋਂ ਸ਼ਾਨਦਾਰ ਇਮਾਰਤਾਂ ਵਿੱਚੋਂ ਇੱਕ ਹੈ। ਇਹ ਮਹਿਲ ਮਹਾਰਾਜਾ ਨਰਿੰਦਰ ਸਿੰਘ ਨੇ ਮੁੱਖ ਮੋਤੀ ਬਾਗ ਪੈਲੇਸ ਦੇ ਪਿੱਛੇ ਸਾਲ 1845 ਤੋਂ 1862 ਵਿੱਚ ਬਣਵਾਇਆ ਸੀ। ਮਹਿਲ ਦੀ ਆਰਕੀਟੈਕਚਰ ਮੁਗਲ ਅਤੇ ਯੂਰਪੀਅਨ ਸ਼ੈਲੀ ਦੋਵਾਂ ਦਾ ਸੁਮੇਲ ਹੈ। ਮਹਿਲ ਇੱਕ ਰਿਹਾਇਸ਼ੀ ਮਹਿਲ ਸੀ, ਜਿਸ ਵਿਚ ਇੱਕ ਝੀਲ, ਝਰਨੇ, ਬਗੀਚੇ ਅਤੇ ਇੱਕ ਪੁਲ ਬਣਾਇਆ ਗਿਆ। ਮਹਿਲ ਦੀਆਂ ਕੰਧਾਂ ਫੁੱਲਦਾਰ ਨਿਕਾਸੀ ਅਤੇ ਸ਼ੀਸ਼ੇ ਦਾ ਕੰਮ ਕਰਨ ਲਈ ਰਾਜਸਥਾਨ ਅਤੇ ਕਾਂਗੜਾ ਦੇ ਚਿੱਤਰਕਾਰਾਂ ਨੂੰ ਮਹਾਰਾਜਾ ਨਰਿੰਦਰ ਸਿੰਘ ਦੁਆਰਾ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ ਸੀ।
The Case Of Patiala Sheesh Mahal Reached The High Court A Status Report Has Been Called From The Punjab Government
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)