10 ਸਭ ਤੋਂ ਕੀਮਤੀ ਕੰਪਨੀਆਂ ’ਚੋਂ 4 ਕੰਪਨੀਆਂ ਦਾ ਸੰਯੁਕਤ MCap ਵਧ ਕੇ 65,671.35 ਕਰੋੜ,

26/11/2023 | Public Times Bureau | Panjab

ਸ਼ੇਅਰ ਬਾਜ਼ਾਰ ਦੀਆਂ 10 ਸਭ ਤੋਂ ਵੱਡੀਆਂ ਕੰਪਨੀਆਂ ਵਿੱਚੋਂ ਚਾਰ ਦਾ ਸੰਯੁਕਤ ਮਾਰਕਿਟ ਵੈਲਿਊਏਸ਼ਨ (MCap) ਪਿਛਲੇ ਹਫ਼ਤੇ ਵਧ ਕੇ 65,671.35 ਕਰੋੜ ਰੁਪਏ ਹੋ ਗਿਆ। ਇਨ੍ਹਾਂ ਚਾਰ ਕੰਪਨੀਆਂ ਵਿੱਚੋਂ ਰਿਲਾਇੰਸ ਇੰਡਸਟਰੀਜ਼ ਦੀ MCAP ਸਭ ਤੋਂ ਵੱਧ ਵਧੀ ਹੈ।ਕੁੱਲ 10 ਕੰਪਨੀਆਂ ਵਿੱਚੋਂ ਰਿਲਾਇੰਸ ਇੰਡਸਟਰੀਜ਼, ਐੱਚਡੀਐੱਫਸੀ ਬੈਂਕ, ਆਈਸੀਆਈਸੀਆਈ ਬੈਂਕ ਤੇ ਭਾਰਤੀ ਏਅਰਟੈੱਲ ਇਨ੍ਹਾਂ ਚਾਰ ਕੰਪਨੀਆਂ ਦੇ ਐਮਕੈਪ ’ਚ ਵਾਧਾ ਹੋਇਆ ਹੈ।ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐੱਸ), ਇੰਫੋਸਿਸ, ਹਿੰਦੁਸਤਾਨ ਯੂਨੀਲੀਵਰ, ਆਈਟੀਸੀ, ਸਟੇਟ ਬੈਂਕ ਆਫ ਇੰਡੀਆ ਤੇ ਬਜਾਜ ਫਾਈਨਾਂਸ ਦੇ ਐਮਕੈਪ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ।ਰਿਲਾਇੰਸ ਇੰਡਸਟਰੀਜ਼ ਦਾ ਐਮਕੈਪ ਸਭ ਤੋਂ ਵੱਧ 26,014.36 ਕਰੋੜ ਰੁਪਏ ਵਧ ਕੇ 16,19,907.39 ਕਰੋੜ ਰੁਪਏ ਹੋ ਗਿਆ। HDFC ਬੈਂਕ ਦਾ ਐੱਮਕੈਪ 20,490.9 ਕਰੋੜ ਰੁਪਏ ਵਧ ਕੇ 11,62,706.71 ਕਰੋੜ ਰੁਪਏ ਹੋ ਗਿਆ।

ਭਾਰਤੀ ਏਅਰਟੈੱਲ ਦਾ ਐਮਕੈਪ 14,135.21 ਕਰੋੜ ਰੁਪਏ ਵਧ ਕੇ 5,46,720.84 ਕਰੋੜ ਰੁਪਏ ਤੇ ਆਈਸੀਆਈਸੀਆਈ ਬੈਂਕ ਦਾ ਐਮਕੈਪ 5,030.88 ਕਰੋੜ ਰੁਪਏ ਵਧ ਕੇ 6,51,285.29 ਕਰੋੜ ਰੁਪਏ ਹੋ ਗਿਆ।ਟੀਸੀਐਸ ਦਾ ਐਮਕੈਪ 16,484.03 ਕਰੋੜ ਰੁਪਏ ਘਟ ਕੇ 12,65,153.60 ਕਰੋੜ ਰੁਪਏ ਰਹਿ ਗਿਆ। ਬਜਾਜ ਫਾਈਨਾਂਸ ਦਾ ਐੱਮਕੈਪ 12,202.87 ਕਰੋੜ ਰੁਪਏ ਘਟ ਕੇ 4,33,966.53 ਕਰੋੜ ਰੁਪਏ ਰਹਿ ਗਿਆ।ਹਿੰਦੁਸਤਾਨ ਯੂਨੀਲੀਵਰ ਦਾ ਐੱਮਕੈਪ 3,406.91 ਕਰੋੜ ਰੁਪਏ ਡਿੱਗ ਕੇ 5,90,910.45 ਕਰੋੜ ਰੁਪਏ, ਸਟੇਟ ਬੈਂਕ ਆਫ ਇੰਡੀਆ 2,543.51 ਕਰੋੜ ਰੁਪਏ ਡਿੱਗ ਕੇ 5,00,046.01 ਕਰੋੜ ਰੁਪਏ 'ਤੇ ਆ ਗਿਆ।ਆਈਟੀਸੀ ਦਾ ਐਮਕੈਪ 1,808.36 ਕਰੋੜ ਰੁਪਏ ਦੀ ਗਿਰਾਵਟ ਨਾਲ 5,46,000.07 ਕਰੋੜ ਰੁਪਏ ਤੇ ਇੰਫੋਸਿਸ ਦਾ ਐਮਕੈਪ 290.53 ਕਰੋੜ ਰੁਪਏ ਦੀ ਗਿਰਾਵਟ ਨਾਲ 5,96,391.22 ਕਰੋੜ ਰੁਪਏ ਹੋ ਗਿਆ।

The Combined Mcap Of 4 Of The 10 Most Valuable Companies Increased To 65 671 35 Crores


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App