ਹਰਿਆਣਾ ਦੇ ਰੇਵਾੜੀ ਸ਼ਹਿਰ 'ਚ ਇੱਕ ਵਿਅਕਤੀ ਨੇ ਆਪਣੀ ਭਾਣਜੀ ਦੇ ਵਿਆਹ 'ਚ ਇੱਕ ਕਰੋੜ ਰੁਪਏ ਸ਼ਗਨ ਦਿੱਤਾ ਹੈ। ਇਸ ਦੀ ਚਰਚਾ ਹੁਣ ਰੇਵਾੜੀ ਹੀ ਨਹੀਂ ਸਗੋਂ ਪੂਰੇ ਦੇਸ਼ 'ਚ ਹੋ ਰਹੀ ਹੈ। ਭਰਾ ਨੇ ਆਪਣੀ ਵਿਧਵਾ ਭੈਣ ਦੀ ਬੇਟੀ ਦੇ ਵਿਆਹ ਮੌਕੇ ਉਨ੍ਹਾਂ ਘਰ ਨੋਟਾਂ ਦਾ ਢੇਰ ਲਾ ਦਿੱਤਾ। ਸ਼ਖਸ ਨੇ ਆਪਣੀ ਭਾਣਜੀ ਦੇ ਵਿਆਹ ਮੌਕੇ ਇਕ ਕਰੋੜ, 1 ਲੱਖ, 11 ਹਜ਼ਾਰ 101 ਰੁਪਏ ਨਕਦ ਦਿੱਤੇ। ਇੰਨਾ ਹੀ ਨਹੀਂ ਉਸ ਨੇ ਕਰੋੜਾਂ ਰੁਪਏ ਦੇ ਗਹਿਣੇ ਵੀ ਦਿੱਤੇ। ਇਸ ਸ਼ਗਨ ਵਿੱਚ ਦਿੱਤੇ ਗਏ ਕੈਸ਼ ਦੀ ਵੀਡੀਓ ਕਾਫੀ ਚਰਚਾ 'ਚ ਹੈ।ਦਰਅਸਲ, ਰੇਵਾੜੀ ਦੇ ਦਿੱਲੀ-ਜੈਪੁਰ ਹਾਈਵੇਅ ਨਾਲ ਲੱਗਦੇ ਪਿੰਡ ਅਸਲਵਾਸ ਦੇ ਰਹਿਣ ਵਾਲੇ ਸਤਬੀਰ ਦੀ ਭੈਣ ਸਿੰਦਰਪੁਰ 'ਚ ਵਿਆਹੀ ਹੋਈ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਗੜ੍ਹੀ ਬੋਲੀ ਰੋਡ 'ਤੇ ਪਡਿਆਵਾਸ ਨੇੜੇ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ। ਸਤਬੀਰ ਦੀ ਇਕਲੌਤੀ ਭੈਣ ਦੇ ਪਤੀ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਉਸ ਦੀ ਇੱਕ ਹੀ ਭਾਣਜੀ ਹੈ। ਭਾਣਜੀ ਦੇ ਵਿਆਹ ਤੋਂ ਪਹਿਲਾਂ ਸਤਬੀਰ ਭਰਾ ਵਾਂਗ ਭਾਤ ਦੀ ਰਸਮ ਕਰਨ ਲਈ ਆਪਣੇ ਪਿੰਡ ਦੇ ਅਹਿਮ ਲੋਕਾਂ ਨਾਲ ਆਪਣੀ ਭੈਣ ਦੇ ਘਰ ਪਹੁੰਚਿਆ।
ਸ਼ਾਮ ਨੂੰ ਜਦੋਂ ਭਾਤ ਦੇਣ ਦੀ ਰਸਮ ਸ਼ੁਰੂ ਹੋਈ ਤਾਂ ਉਥੇ ਮੌਜੂਦ ਹਰ ਕੋਈ ਦੰਗ ਰਹਿ ਗਿਆ। ਸਤਬੀਰ ਨੇ ਆਪਣੀ ਭੈਣ ਦੇ ਘਰ 500 ਰੁਪਏ ਦੇ ਨੋਟਾਂ ਦੇ ਬੰਡਲ ਢੇਰ ਕਰ ਦਿੱਤੇ। 1 ਕਰੋੜ, 1 ਲੱਖ, 11 ਹਜ਼ਾਰ 101 ਰੁਪਏ ਦੀ ਰਾਸ਼ੀ ਨਕਦ ਦਿੱਤੀ ਗਈ। ਇਸ ਤੋਂ ਇਲਾਵਾ ਸਤਬੀਰ ਨੇ ਆਪਣੀ ਭੈਣ ਤੇ ਭਾਣਜੀ ਨੂੰ ਕਰੋੜਾਂ ਰੁਪਏ ਦੇ ਗਹਿਣੇ ਤੇ ਹੋਰ ਸਾਮਾਨ ਵੀ ਦਿੱਤਾ। ਭਾਤ ਦਿੰਦੇ ਸਮੇਂ ਨਕਦੀ ਤੇ ਗਹਿਣਿਆਂ ਦੇ ਬੰਡਲ ਦੇਣ ਦੀ ਵੀਡੀਓ ਵੀ ਸਾਹਮਣੇ ਆਈ ਹੈ।ਸਤਬੀਰ ਦਾ ਆਪਣਾ ਕਰੇਨ ਦਾ ਕਾਰੋਬਾਰ ਹੈ। ਉਹ ਪਿੰਡ ਵਿੱਚ ਹੀ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਚੰਗੀ ਜ਼ਮੀਨ ਦਾ ਮਾਲਕ ਸਤਬੀਰ ਸ਼ੁਰੂ ਤੋਂ ਹੀ ਆਪਣੀ ਭੈਣ ਦੀ ਮਦਦ ਕਰਦਾ ਆ ਰਿਹਾ ਹੈ। ਅਜਿਹੇ 'ਚ ਜਦੋਂ ਉਨ੍ਹਾਂ ਦੀ ਭੈਣ ਦੀ ਬੇਟੀ ਦਾ ਵਿਆਹ ਆਇਆ ਤਾਂ ਉਨ੍ਹਾਂ ਨੇ ਭਾਤ ਦੇ ਰੂਪ 'ਚ ਅਜਿਹੀ ਮਿਸਾਲ ਕਾਇਮ ਕੀਤੀ ਕਿ ਹੁਣ ਪੂਰੇ ਦੇਸ਼ 'ਚ ਇਸ ਦੀ ਚਰਚਾ ਹੋ ਰਹੀ ਹੈ।
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)