ਥਾਣਾ ਕੁੱਲਗੜੀ ਅਧੀਨ ਆਉਂਦੇ ਪਿੰਡ ਬਜੀਦਪੁਰ ਵਿਖੇ ਨਿਜੀਂ ਰੰਜਿਸ਼ ਦੇ ਚਲਦਿਆਂ ਗਵਾਂਢੀਆਂ ਵੱਲੋਂ ਤੇਜਧਾਰ ਹਥਿਆਰਾਂ ਨਾਲ ਇੱਕ ਨੌਜਵਾਨ ਦਾ ਕਤਲ ਕੀਤੇ ਜਾਣ ਦੀ ਖਬਰ ਹੈ। ਮ੍ਰਿਤਕ ਦੀ ਪਛਾਣ 23 ਸਾਲਾ ਸੌਰਵ ਸ਼ਰਮਾ ਪੁੱਤਰ ਬਲਵਿੰਦਰ ਕੁਮਾਰ ਵਜੋਂ ਹੋਈ ਹੈ।ਇਸ ਸਬੰਧੀ ਪੁਲਿਸ ਨੇ ਕਾਤਲ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਉਨਾਂ ਦਾ ਲੜਕਾ ਅਤੇ ਹੋਰ ਸਾਥੀ ਫਰਾਰ ਦੱਸੇ ਜਾ ਰਹੇ ਹਨ ।
ਭਾਵੇਂ ਅਜੇ ਵਜ੍ਹਾ ਰੰਜਿਸ਼ ਸਾਹਮਣੇ ਨਹੀਂ ਆਈ ਹੈ ਪਰ ਮੁਢਲੇ ਤੌਰ 'ਤੇ ਅਵਾਰਾ ਗਾਵਾਂ ਖੇਤ ਵਿੱਚ ਜਾਣ ਨੂੰ ਲੈ ਕੇ ਦੋਵਾਂ ਧਿਰਾਂ ਵਿਚ ਤਕਰਾਰ ਚੱਲ ਰਹੀ ਸੀ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਜੀਦਪੁਰ ਦੇ ਰਜੇਸ਼ ਕੁਮਾਰ ਉਰਫ ਟੀਟੂ ਪੁੱਤਰ ਬਲਵੰਤ ਰਾਏ ਦੀ ਪਿੰਡ ਦੇ ਹੀ ਸੌਰਵ ਸ਼ਰਮਾ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਚੱਲ ਰਹੀ ਸੀ। ਸ਼ੁਕਰਵਾਰ ਬਾਅਦ ਦੁਪਹਿਰ ਜਦੋਂ ਸੌਰਵ ਸ਼ਰਮਾ ਆਪਣੇ ਘਰ ਦੇ ਕਰੀਬ ਗਲੀ ਵਿੱਚ ਆ ਰਿਹਾ ਸੀ ਤਾਂ ਰਾਜੇਸ਼ ਕੁਮਾਰ ਅਤੇ ਉਸਦੇ ਸਾਥੀਆਂ ਨੇ ਤੇਜਧਾਰ ਹਥਿਆਰਾਂ ਨਾਲ ਸੌਰਵ 'ਤੇ ਹਮਲਾ ਕਰ ਦਿੱਤਾ। ਸੂਤਰਾਂ ਮੁਤਾਬਕ ਕਾਤਲ ਮ੍ਰਿਤਕ ਦੇ ਸਿਰ ਵਿੱਚ ਉਨੀ ਦੇਰ ਤੱਕ ਗੰਡਾਸੀਆਂ ਮਾਰਦੇ ਰਹੇ ਜਿੰਨੀ ਦੇਰ ਉਸਦੀ ਜਾਨ ਨਹੀਂ ਨਿਕਲ ਗਈ।
ਇਥੋਂ ਤੱਕ ਕੀ ਬੇਹੋਸ਼ ਪਏ ਸੌਰਵ ਦੇ ਵੀ ਹਥਿਆਰਾਂ ਨਾਲ ਹਮਲਾ ਕੀਤੀ ਗਏ । ਗੰਭੀਰ ਜਖਮੀ ਹਾਲਤ ਵਿੱਚ ਸੌਰਵ ਨੂੰ ਸਥਾਨਕ ਨਿਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੋਂ ਉਸਦੀ ਹਾਲਤ ਨੂੰ ਗੰਭੀਰ ਵੇਖਦਿਆਂ ਲੁਧਿਆਣਾ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ । ਜਿੱਥੇ ਦੇਰ ਰਾਤ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਧਰ ਕਤਲ ਦੇ ਮਾਮਲੇ ਵਿੱਚ ਫੌਰੀ ਤੌਰ 'ਤੇ ਹਰਕਤ ਵਿੱਚ ਆਉਂਦਿਆਂ ਥਾਨਾ ਕੁੱਲਗੜੀ ਪੁਲਿਸ ਵੱਲੋਂ ਕਾਤਲ ਰਾਜੇਸ਼ ਕੁਮਾਰ ਉਰਫ ਟੀਟੂ ਅਤੇ ਉਸਦੀ ਪਤਨੀ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ , ਜਦਕਿ ਟੀਟੂ ਦਾ ਲੜਕਾ ਅਤੇ ਉਸਦੇ ਦੂਜੇ ਸਾਥੀ ਫਰਾਰ ਦੱਸੇ ਜਾ ਰਹੇ ਹਨ।
Murder Of Youth With Sharp Weapons Killer Husband And Wife Arrested Boy And Partner Absconding
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)