ਇਟਲੀ ਤੋਂ ਪਰਤੇ ਨੌਜਵਾਨ ਦੀ ਦਰਦਨਾਕ ਹਾਦਸੇ 'ਚ ਮੌਤ, ਦੋ ਮਹੀਨੇ ਬਾਅਦ ਹੋਣਾ ਸੀ ਵਿਆਹ

12/02/2024 | Public Time Bureau | Panjab

ਦੀਨਾਨਗਰ-ਬਹਿਰਾਮਪੁਰ ਰੋਡ 'ਤੇ ਪਿੰਡ ਅਵਾਂਖਾ ਨੇੜੇ ਬੀਤੀ ਰਾਤ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਕਾਰ ਚਾਲਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸ਼ੁਭਮ ਸੈਣੀ (29) ਪੁੱਤਰ ਰਾਜਨ ਸੈਣੀ ਵਾਸੀ ਦੋਦਵਾਂ ਦੇ ਰੂਪ 'ਚ ਹੋਈ ਹੈ ਜੋ ਕਿ ਬੀਤੀ ਰਾਤ ਕਿਸੇ ਵਿਆਹ ਸਮਾਗਮ 'ਚੋਂ ਅਪਣੀ ਕਾਰ ਰਾਹੀਂ ਵਾਪਸ ਅਪਣੇ ਪਿੰਡ ਵਾਪਸ ਪਰਤ ਰਿਹਾ ਸੀ। ਜਾਣਕਾਰੀ ਅਨੁਸਾਰ ਸ਼ੁਭਮ ਬੀਤੀ ਰਾਤ ਕਿਸੇ ਵਿਆਹ ਸਮਾਗਮ ਚ ਸ਼ਾਮਲ ਹੋਣ ਲਈ ਦੀਨਾਨਗਰ ਦੇ ਇਕ ਪੈਲੇਸ ਵਿਖੇ ਆਇਆ ਹੋਇਆ ਸੀ। ਵਿਆਹ ਸਮਾਗਮ ਚ ਭਾਗ ਲੈਣ ਮਗਰੋਂ ਉਹ ਰਾਤ ਦੋ ਵਜੇ ਦੇ ਕਰੀਬ ਜਦੋਂ ਵਾਪਸ ਅਪਣੇ ਪਿੰਡ ਦੋਦਵਾਂ ਪਰਤ ਰਿਹਾ ਸੀ ਤਾਂ ਪਿੰਡ ਅਵਾਂਖਾ ਪਾਰ ਕਰਦਿਆਂ ਹੀ ਉਸਦੀ ਕਾਰ ਪੀਬੀ 35 ਏਐਲ 8444 ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਸੜਕ ਕੰਢੇ ਇਕ ਦਰਖਤ ਨਾਲ ਟਕਰਾ ਕੇ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ।

ਰਾਤ ਢਾਈ ਵਜੇ ਦਾ ਸਮਾਂ ਹੋਣ ਕਾਰਨ ਹਾਦਸੇ ਦਾ ਕਿਸੇ ਨੂੰ ਵੀ ਪਤਾ ਨਾ ਲੱਗ ਸਕਿਆ ਜਦੋਂ ਸਵੇਰੇ ਲੋਕ ਸੈਰ ਲਈ ਬਾਹਰ ਨਿਕਲੇ ਤਾਂ ਹਾਦਸਾਗ੍ਰਾਸਤ ਕਾਰ ਅਤੇ ਉਸ ਵਿੱਚ ਪਿਆ ਇਕ ਨੌਜਵਾਨ ਵੇਖਿਆ ਤਾਂ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ ਪਰ ਉਦੋਂ ਤੱਕ ਸੁਭਮ ਦੀ ਮੌਤ ਹੋ ਚੁੱਕੀ ਸੀ। ਫਿਲਹਾਲ ਪੁਲਿਸ ਨੇ ਹਾਦਸਾਗ੍ਰਸਤ ਕਾਰ ਤੇ ਮ੍ਰਿਤਕ ਦੇਹ ਨੂੰ ਕਬਜ਼ੇ 'ਚ ਲੈਣ ਮਗਰੋਂ ਕਾਰਵਾਈ ਕਰਦਿਆਂ ਪੋਸਟ ਮਾਰਟਮ ਉਪਰੰਤ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਿੱਥੇ ਸ਼ਾਮ ਵੇਲੇ ਪਿੰਡ ਦੋਦਵਾਂ ਵਿਖੇ ਬੇਹੱਦ ਗਮਗੀਨ ਮਹੌਲ ਚ ਸੁਭਮ ਦਾ ਅੰਤਿਮ ਸਸਕਾਰ ਕੀਤਾ ਗਿਆ।

ਕਰੀਬ ਡੇਢ ਕੁ ਮਹੀਨਾ ਪਹਿਲਾਂ ਇਟਲੀ ਤੋਂ ਪਰਤੇ ਸ਼ੁਭਮ ਦੇ ਘਰ ਉਸਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਕਰੀਬ ਦੋ ਕੁ ਮਹੀਨੇ ਬਾਅਦ ਉਸਦਾ ਵਿਆਹ ਹੋਣਾ ਸੀ ਅਤੇ ਪਰਿਵਾਰਕ ਮੈਂਬਰ ਜੋਰਾਂ ਸ਼ੋਰਾਂ ਨਾਲ ਤਿਆਰੀਆਂ ਵਿੱਚ ਰੁੱਝੇ ਬੜੀ ਹੀ ਬੇਸਬਰੀ ਨਾਲ ਵਿਆਹ ਦਾ ਦਿਨ ਉਡੀਕ ਰਹੇ ਸਨ ਕਿ ਇਹ ਅਨਹੋਣੀ ਵਾਪਰ ਗਈ। ਸ਼ੁਭਮ ਦੇ ਦੋਸਤਾਂ ਦੇ ਦੱਸਣ ਅਨੁਸਾਰ ਬੀਤੀ ਰਾਤ ਜਦੋਂ ਉਹ ਵਿਆਹ ਸਮਾਗਮ ਚੋਂ ਘਰ ਜਾਣ ਲੱਗਾ ਤਾਂ ਉਸਦੇ ਦੋਸਤਾਂ ਨੇ ਉਸਨੂੰ ਕਾਫੀ ਰੋਕਿਆ ਵੀ ਪਰ ਸ਼ਾਇਦ ਹੋਣੀ ਨੂੰ ਕੁਝ ਹੋਰੀ ਹੀ ਮੰਜੂਰ ਸੀ। ਦੂਜੇ ਪਾਸੇ ਹਾਦਸੇ ਸਮੇਂ ਕਾਰ ਦਾ ਏਅਰਬੈਗ ਵੀ ਖੁੱਲ ਗਿਆ ਸੀ ਅਤੇ ਜਦੋਂ ਸਵੇਰੇ ਲੋਕਾਂ ਨੇ ਵੇਖਿਆ ਤਾਂ ਸ਼ੁਭਮ ਮ੍ਰਿਤਕ ਹਾਲਤ ਵਿੱਚ ਡਰਾਇਵਰ ਦੇ ਨਾਲ ਸੀ ਸ਼ੀਟ ਤੇ ਪਿਆ ਸੀ। ਜਿਸ ਤੋਂ ਅੰਦਾਜਾ ਲਾਇਆ ਜਾ ਰਿਹਾ ਹੈ ਕਿ ਜੇਕਰ ਕੋਈ ਹਾਦਸੇ ਸਮੇਂ ਨੇੜੇ ਹੁੰਦਾ ਤਾਂ ਸ਼ਾਇਦ ਕੀਮਤੀ ਜਾਨ ਬਚਾਈ ਜਾ ਸਕਦੀ ਸੀ।

The Young Man Returned From Italy Died In A Tragic Accident The Marriage Was Supposed To Take Place After Two Months


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App