ਡਿਪਟੀ ਕਮਿਸ਼ਨਰ ਵੱਲੋਂ ਕੋਵਿਡ-19 ਦੀ ਤਾਜਾ ਸਥਿਤੀ ਦੀ ਸਮੀਖਿਆ

05/01/2022 | The public times | punjab

ਪਟਿਆਲਾ, 4 ਜਨਵਰੀ: ਜ਼ਿਲਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਨੇ ਪਟਿਆਲਾ ਜ਼ਿਲਹੇ ਚ ਕੋਵਿਡ-19 ਸਬੰਧੀਂ ਪੈਦਾ ਹੋਈ ਤਾਜਾ ਸਥਿਤੀ ਦੀ ਸਮੀਖਿਆ ਕਰਦਿਆਂ ਇਸ ਨਾਲ ਨਜਿੱਠਣ ਲਈ ਕੋਵਿਡ-19 ਸਬੰਧੀ ਲਗਾ ਨੋਡਲ ਅਫ਼ਸਰਾਂ ਨਾਲ ਮੀਟਿੰਗ ਕਰਕੇ ਉਨਹਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਅੱਜ ਇੱਥੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੌਤਮ ਜੈਨ, ਵਧੀਕ ਡਿਪਟੀ ਕਮਿਸ਼ਨਰ (ਜ) ਗਰਪਰੀਤ ਸਿੰਘ ਥਿੰਦ, ਸਿਵਲ ਸਰਜਨ ਡਾ. ਪਰਿੰਸ ਸੋਢੀ ਅਤੇ ਸਮੂਹ ਸ.ਡੀ.ਮਜ ਨਾਲ ਕੀਤੀ ਇਕ ਅਹਿਮ ਬੈਠਕ ਦੌਰਾਨ ਸੰਦੀਪ ਹੰਸ ਨੇ ਕੋਵਿਡ-19 ਦੇ ਲਗਾਤਾਰ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕੋਰੋਨਾ ਵਾਇਰਸ ਦੀ ਲਾਗ ਫੈਲਣ ਤੋਂ ਰੋਕਣ ਲਈ ਇਹਤਿਆਤ ਸਖ਼ਤੀ ਨਾਲ ਵਰਤਣ ਦੇ ਆਦੇਸ਼ ਜਾਰੀ ਕੀਤੇ। ਸਰੀ ਸੰਦੀਪ ਹੰਸ ਨੇ ਕਿਹਾ ਕਿ ਜ਼ਿਲਹਾ ਪਰਸ਼ਾਸਨ ਕੋਵਿਡ-19 ਦੇ ਵਧਦੇ ਕੇਸਾਂ ਤੇ ਕਾਬੂ ਪਾਉਣ ਲਈ 24 ਘੰਟੇ ਤਤਪਰ ਹੈ ਅਤੇ ਕੋਵਿਡ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਜਾਰੀ ਨਿਰਧਾਰਤ ਸੰਚਾਲਣ ਵਿਧੀ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨਹਾਂ ਕਿਹਾ ਕਿ ਪਰੋਟੋਕਾਲ ਦੀ ਉਲੰਘਣਾ ਕਰਨ ਵਾਲੇ ਲੋਕਾਂ ਵਿਰੱਧ ਸਖ਼ਤ ਕਰਵਾਈ ਅਮਲ ਵਿਚ ਲਿਆਂਦੀ ਜਾਵੇਗੀ।। ਇਸ ਤੋਂ ਬਿਨਹਾਂ ਮਾਸਕ ਨਾ ਪਾਉਣੇ, ਆਪਸੀ ਦੂਰੀ ਨਾ ਰੱਖਣ ਵਾਲਿਆਂ ਤੇ ਵੀ ਸਖ਼ਤੀ ਕੀਤੀ ਜਾਵੇਗੀ। ਸਰੀ ਸੰਦੀਪ ਹੰਸ ਨੇ ਸਿਵਲ ਸਰਜਨ ਡਾ. ਪਰਿੰਸ ਸੋਢੀ ਤੇ ਜ਼ਿਲਹਾ ਪੀਡੋਮੋਲੋਜਿਸਟ ਡਾ. ਸਮੀਤ ਸਿੰਘ ਨੂੰ ਕਿਹਾ ਕਿ ਟੈਸਟਿੰਗ ਹੋਰ ਬਰੀਕੀ ਨਾਲ ਕੀਤੀ ਜਾਵੇ ਤਾਂ ਕਿ ਸ਼ੱਕੀ ਮਾਮਲਿਆਂ ਦਾ ਪਤਾ ਲਗਾਇਆ ਜਾ ਸਕੇ। ਉਨਹਾਂ ਕਿਹਾ ਕਿ ਕੋਵਿਡ-19 ਦਾ ਪਤਾ ਲਾਉਣ ਲਈ ਟੈਸਟਿੰਗ, ਆਈਸੋਲੇਸ਼ਨ ਮਾਮਲਿਆਂ, ਘਰਾਂ ਚ ਆਈਸੋਲੇਸਟ ਕੀਤੇ ਪਾਜਿਟਿਵ ਕੇਸਾਂ ਸਮੇਤ ਕੋਵਿਡ-19 ਆਈਸੋਲੇਸ਼ਨ ਲਈ ਸਰਕਾਰੀ ਹਸਪਤਾਲਾਂ ਚ ਲੈਵਲ 2 ਤੇ 3 ਸਹੂਲਤਾਂ ਸਬੰਧੀ ਸਮੇਂ-ਸਮੇਂ ਤੇ ਸਮੀਖਿਆ ਕਰਨਾ ਯਕੀਨੀ ਬਣਾਇਆ ਜਾਵੇ। ਸਰੀ ਸੰਦੀਪ ਹੰਸ ਨੇ ਸ.ਡੀ.ਮਜ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੀ ਤਾਜਾ ਸਥਿਤੀ ਨੂੰ ਹੰਗਾਮੀ ਮੰਨਦਿਆਂ ਇਸ ਤੇ ਕਾਬੂ ਪਾਉਣ ਲਈ ਸਬ-ਡਵੀਜ਼ਨ ਪੱਧਰ ਤੇ ਪਾਜਿਟਿਵ ਮਾਮਲਿਆਂ ਦੀ ਨਿਗਰਾਨੀ ਲਈ ਸਿਹਤ ਵਿਭਾਗ ਨਾਲ ਤਾਲਮੇਲ ਰੱਖਿਆ ਜਾਵੇ ਅਤੇ ਲੋਕਲ ਪੱਧਰ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਹਿੰਮ ਚਲਾਈ ਜਾਵੇ। ਮੀਟਿੰਗ ਦੌਰਾਨ ਨਗਰ ਨਿਗਮ ਦੇ ਸਯੰਕਤ ਕਮਿਸ਼ਨਰ ਨਮਨ ਮੜਕਨ, ਸ.ਡੀ.ਮ ਨਾਭਾ ਕੰਨੂ ਗਰਗ, ਸ.ਡੀ.ੈਮ. ਰਾਜਪਰਾ ਡਾ. ਸੰਜੀਵ ਕਮਾਰ, ਸ.ਡੀ.ਮ. ਸਮਾਣਾ ਸਵਾਤੀ ਟਿਵਾਣਾ, ਸਹਾਇਕ ਕਮਿਸ਼ਨਰ (ਸ਼ਿਕਾਇਤ) ਕਿਰਨ ਸ਼ਰਮਾ, ਸਰਕਾਰੀ ਰਜਿੰਦਰਾ ਹਸਪਤਾਲ ਦੇ ਮੈਡੀਕਲ ਸਪਰਡੈਂਟ ਡਾ. ਹਰਨਾਮ ਸਿੰਘ ਰੇਖੀ, ਡਾ. ਸੰਜੀਲਾ ਖਾਨ, ਡਾ. ਵੀਨੂੰ ਗੋਇਲ, ਡਾ. ਪਰਨੀਤ ਕੌਰ, ਡਾ. ਨਿਧੀ, ਡਾ. ਗਰਪਰੀਤ ਸਿੰਘ ਵੀ ਮੌਜੂਦ ਸਨ।

deputy commissioner reviews the latest status of kovid 19


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App