ਬਠਿੰਡਾ ਸੰਸਦੀ ਹਲਕੇ ਤੋਂ ਪਿੱਛੇ ਹਟੇ ਰਾਜਾ ਵੜਿੰਗ, ਇਸ ਆਗੂ ਨੂੰ ਟਿਕਟ ਮਿਲਣੀ ਤੈਅ

14/04/2024 | Public Times Bureau | panjab

ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬਠਿੰਡਾ ਸੰਸਦੀ ਹਲਕੇ ਤੋਂ ਪਿੱਛੇ ਹਟ ਗਏ ਹਨ ਤੇ ਹੁਣ ਜੀਤ ਮਹਿੰਦਰ ਸਿੱਧੂ ਨੂੰ ਟਿਕਟ ਮਿਲਣੀ ਤੈਅ ਹੈ। ਇਸ ਦਾ ਅਧਿਕਾਰਤ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ। ਕਾਂਗਰਸ ਦੇ ਅੰਦਰੂਨੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਲੀਡਰਸ਼ਿਪ ਨੇ ਜੀਤ ਮਹਿੰਦਰ ਸਿੱਧੂ ਦੇ ਨਾਂ 'ਤੇ ਮੋਹਰ ਲਗਾ ਦਿੱਤੀ ਹੈ।

ਬਠਿੰਡਾ ਸੰਸਦੀ ਹਲਕੇ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਲਾਵਾ ਅਜੀਤ ਇੰਦਰ ਸਿੰਘ ਮੋਫਰ ਤੇ ਜੀਤ ਮਹਿੰਦਰ ਸਿੰਘ ਸਿੱਧੂ ਟਿਕਟ ਦੇ ਦਾਅਵੇਦਾਰ ਸਨ। ਪਹਿਲਾਂ ਤਾਂ ਅਜੀਤ ਇੰਦਰ ਸਿੰਘ ਮੋਫਰ ਲੋਕ ਸਭਾ ਹਲਕੇ 'ਚ ਆਪਣੀ ਦਾਅਵੇਦਾਰੀ ਦਿਖਾਉਂਦੇ ਹੋਏ ਵਿਚਰਨ ਲੱਗੇ ਸਨ ਤੇ ਜਨਤਕ ਮੀਟਿੰਗਾਂ ਵੀ ਕੀਤੀਆਂ ਗਈਆਂ। ਜੀਤ ਮਹਿੰਦਰ ਸਿੱਧੂ ਵੱਲੋਂ ਰਾਮ ਮੰਦਰ ਦੀ ਉਸਾਰੀ ਨੂੰ ਲੈ ਕੇ ਪੂਰੇ ਲੋਕ ਸਭਾ ਹਲਕੇ 'ਚ ਵਧਾਈ ਬੋਰਡ ਲਗਾਏ ਗਏ। ਹਾਲਾਂਕਿ ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਉਹ ਟਿਕਟ ਦੀ ਦੌੜ ਵਿੱਚ ਨਹੀਂ ਹਨ।

ਉੱਥੇ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਖ਼ੁਦ ਤੇ ਉਨ੍ਹਾਂ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਵੱਲੋਂ ਲੋਕ ਸਭਾ ਹਲਕੇ 'ਚ ਜ਼ਬਰਦਸਤ ਪ੍ਰਚਾਰ ਕੀਤਾ ਗਿਆ। ਪਰ ਮੌਜੂਦਾ ਸਮੀਕਰਨਾਂ ਨੂੰ ਦੇਖਦੇ ਹੋਏ ਰਾਜਾ ਵੜਿੰਗ ਪਿੱਛੇ ਹਟ ਗਏ ਹਨ ਤੇ ਜੀਤ ਮਹਿੰਦਰ ਸਿੱਧੂ ਦੇ ਨਾਂ 'ਤੇ ਸਹਿਮਤੀ ਬਣ ਗਈ ਹੈ। ਸੂਤਰਾਂ ਅਨੁਸਾਰ ਜੀਤ ਮਹਿੰਦਰਾ ਸਿੱਧੂ ਬਠਿੰਡਾ ਪੁੱਜਣ ਤੋਂ ਬਾਅਦ ਸਭ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਣਗੇ ਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਉਨ੍ਹਾਂ ਦੇ ਪਿਤਾ ਨੂੰ ਮਿਲਣਗੇ ਤਾਂ ਜੋ ਮਾਨਸਾ ਹਲਕੇ 'ਚ ਉਨ੍ਹਾਂ ਨੂੰ ਸਪੋਰਟ ਮਿਲ ਸਕੇ।

 

Raja Waring Withdrew From Bathinda Parliamentary Constituency This Leader Is Set To Get A Ticket


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App