ਮੀਤ ਹੇਅਰ ਨੇ ਕਿਹਾ- ਪਰਮਿੰਦਰ ਢੀਂਡਸਾ ਦੇ ਮਨ੍ਹਾਂ ਕਰਨ ਤੋਂ ਬਾਅਦ ਅਕਾਲੀ ਦਲ ਨੂੰ ਮਜ਼ਬੂਰਨ ਇਕਬਾਲ ਝੂੰਦਾ ਨੂੰ ਦੇਣੀ ਪਈ ਟਿਕਟ

14/04/2024 | Public Times Bureau | panjab

ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪੰਜਾਬ ਦੀਆਂ ਪਾਰਟੀਆਂ ਵੀ ਜਿੱਤਣ ਦੇ ਲਈ ਆਪੋ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ। ਜਿਸ ਕਰਕੇ ਉਮੀਦਵਾਰਾਂ ਦੀਆਂ ਲਿਸਟਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਹੀ ਅਕਲੀ ਦਲ ਵੱਲੋਂ ਲੋਕ ਸਭਾ ਚੋਣਾਂ ਲਈ 7 ਉਮੀਦਵਾਰਾਂ ਨਾਂਅ ਦੇ ਖੁਲਾਸੇ ਕੀਤੇ। ਸੰਗਰੂਰ ਵਿੱਚ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਝੁੰਦਾ ਨੂੰ ਟਿਕਟ ਦੇਣ ਤੋਂ ਬਾਅਦ ਵਿਰੋਧੀਆਂ ਵੱਲੋਂ ਅਕਾਲੀ ਦਲ ਉੱਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਹਨ। ਮੀਤ ਹੇਅਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਰਮਿੰਦਰ ਢੀਂਡਸਾ ਨੇ ਖ਼ੁਦ ਸੰਗਰੂਰ ਸੀਟ ਲੜਨ ਤੋਂ ਜਵਾਬ ਦੇ ਦਿੱਤਾ ਹੋਣਾ ਤਾਂਹੀ ਮਜ਼ਬੂਰਨ ਅਕਾਲੀ ਦਲ ਵਾਲਿਆਂ ਨੂੰ ਇਕਬਾਲ ਝੂੰਦਾ ਨੂੰ ਟਿਕਟ ਦੇਣੀ ਪਈ। ਉਨ੍ਹਾਂ ਨੇ ਕਿਹਾ ਕਿ ਪਰਮਿੰਦਰ ਢੀਂਡਸਾ ਨੇ 15-20 ਦਿਨ ਸੰਗਰੂਰ ਦਾ ਮਾਹੌਲ ਚੈੱਕ ਕਰਨ ਤੋਂ ਬਾਅਦ ਹਾਰ ਦੇ ਡਰ ਤੋਂ ਟਿਕਟ ਲੈਣ ਤੋਂ ਮਨ੍ਹਾਂ ਕਰ ਗਏ ਹੋਣੇ।

ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਅਕਾਲੀ ਦਲ ਉੱਤੇ ਟਿੱਪਣੀ ਕਰਦੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਉੱਤੇ ਕੋਈ ਵੀ ਚੋਣ ਲੜਨਾ ਨਹੀਂ ਚਾਹੁੰਦਾ । ਜਿਸ ਕਾਰਨ ਸਾਰੇ ਪਿੱਛੇ ਭੱਜ ਰਹੇ ਹਨ ਉਹਨਾਂ ਕਿਹਾ ਕਿ ਪਰਮਿੰਦਰ ਢੀਂਡਸਾ ਨੇ ਵੀ ਸ਼ਾਇਦ ਇਸੇ ਕਰਕੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੋਣਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਕਾਲੀ ਦਲ ਦੀ ਹਾਰ ਹੋਣੀ ਪੱਕੀ ਹੈ। ਨਾਲ ਹੀ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਉੱਤੇ ਵੀ ਵੱਡੇ ਸਵਾਲ ਖੜੇ ਕੀਤੇ ਤੇ ਕਿਹਾ ਸੁਖਬੀਰ ਸਿੰਘ ਬਾਦਲ ਨੇ ਕਿਉਂ ਚੋਣ ਅਖਾੜਾ ਛੱਡਿਆ ਪਹਿਲੀ ਲਿਸਟ ਵਿੱਚ ਮੌਜੂਦਾ ਸਾਂਸਦ ਹਰਸਿਮਰਤ ਕੌਰ ਬਾਦਲ ਦਾ ਨਾਮ ਕਿਉਂ ਨਹੀਂ ਆਇਆ। ਹਰਸਿਮਰਤ ਕੌਰ ਬਾਦਲ ਨੂੰ ਵੀ ਪਤਾ ਹੈ ਕਿ ਉਹ ਭਾਵੇਂ ਕਿਸੇ ਵੀ ਸੀਟ ਤੋਂ ਲੜ ਲੈਣ ਹਾਰ ਪੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਂਗਰਸ ਨੂੰ ਲੈ ਕੇ ਵੀ ਕਿਹਾ ਕਿ ਉਨ੍ਹਾਂ ਕੋਲ ਵੀ ਸੰਗਰੂਰ ਸੀਟ ਦੇ ਲਈ ਕੋਈ ਲੋਕਲ ਉਮੀਦਵਾਰ ਨਹੀਂ ਹੈ। 

Meet Hare Said After Parminder Dhindsa s Refusal The Akali Dal Was Forced To Give The Ticket To Iqbal Jhunda


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App