ਟਿਕਟ ਕੱਟ ਤੀ ਕੋਈ ਗੱਲ ਨਹੀਂ, ਇਹ ਸਮਝਾ ਦਿਓ ਵੱਡਾ ਜਾਂ ਛੋਟਾ ਲੀਡਰ ਕੀ ਹੁੰਦਾ ?

16/04/2024 | Public Times Bureau | panjab

ਸੰਗਰੂਰ ਤੋਂ ਕਾਂਗਰਸ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਦਿੱਤੀ ਗਈ ਹੈ ਜਿਸ ਤੋਂ ਬਾਅਦ ਧੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਨਰਾਜ਼ਗੀ ਜ਼ਾਹਰ ਹੋਈ ਹੈ। ਉਨ੍ਹਾਂ ਖਹਿਰਾ ਨੂੰ ਟਿਕਟ ਮਿਲਣ ਦਾ ਸੁਆਗਤ ਕਰਦਿਆਂ ਪੁੱਛਿਆ ਕਿ ਬੱਸ ਇਹ ਦੱਸ ਦਿਓ ਕਿ ਵੱਡਾ ਤੇ ਛੋਟਾ ਲੀਡਰ ਕੀ ਹੁੰਦਾ ਹੈ।

ਦਲਵੀਰ ਸਿੰਘ ਗੋਲਡੀ ਨੇ ਸੋਸ਼ਲ ਮੀਡੀਆ ਉੱਤੇ ਲਾਇਵ ਹੋ ਕੇ ਕਿਹਾ ਕਿ ਉਹ ਸੁਖਪਾਲ ਖਹਿਰਾ ਨੂੰ ਸੰਗਰੂਰ ਤੋਂ ਉਮੀਦਵਾਰ ਬਣਾਏ ਜਾਣ ਦੇ ਪਾਰਟੀ ਦੇ ਫ਼ੈਸਲੇ ਦਾ ਸੁਆਗਤ ਕਰਦਾਂ ਹਾਂ ਪਰ ਮੈਨੂੰ ਇਸ ਗੱਲ ਨੇ ਬਹੁਤ ਤਕਲੀਫ਼ ਦਿੱਤੀ ਕਿ ਵੱਡਾ ਲੀਡਰ ਜਾਂ ਛੋਟਾ ਲੀਡਰ ਕੀ ਹੁੰਦਾ ? ਵੱਡਾ ਲੀਡਰ ਪੈਸੇ ਨਾਲ ਮਾਪਿਆ ਜਾਂਦਾ ਜਾਂ ਫਿਰ ਵਫਾਦਰੀ ਨਾਲ ਜਾਂ ਫਿਰ ਵੱਡਾ ਲੀਡਰ ਉਹ ਹੁੰਦਾ ਜਿਸ ਦੇ ਬਾਪ-ਦਾਦੇ ਮੰਤਰੀ ਹੋਣ, ਪਰ ਮੈਂ ਤਾਂ ਸਧਾਰਨ ਜੇ ਪਰਿਵਾਰ ਨਾਲ ਸਬੰਧਤ ਹਾਂ, ਮੈਂ ਤਾਂ ਹਮੇਸ਼ਾ ਸੰਘਰਸ਼ ਹੀ ਕੀਤਾ। ਇਮਾਨਦਾਰੀ ਨਾਲ ਕੰਮ ਕਰਨ ਦੀ ਵੀ ਇੱਕ ਸਜ਼ਾ ਮਿਲਦੀ ਹੈ। 

 ਗੋਲਡੀ ਨੇ ਕਿਹਾ ਕਿ ਮੇਰੀ ਟਿਕਟ ਪਹਿਲੀ ਵਾਰ ਨਹੀਂ ਕੱਟੀ ਗਈ। 2012 ਵਿੱਚ ਪਾਰਟੀ ਨੇ ਮੇਰੀ ਟਿਕਟ ਕੱਟੀ ਪਰ ਜਿਸ ਨੂੰ ਟਿਕਟ ਦਿੱਤੀ ਸੀ ਕਿ ਉਹ ਹੁਣ ਪਾਰਟਾ ਦਾ ਹਿੱਸਾ ਹੈ, ਇਸ ਤੋਂ ਬਾਅਦ 2014 ਦੀ ਜ਼ਿਮਨੀ ਚੋਣ ਵੇਲੇ ਮੇਰੀ ਟਿਕਟ ਕੱਟੀ ਗਈ ਇਸ ਤੋਂ ਬਾਅਦ 2019 ਵੇਲੇ ਟਿਕਟ ਕੱਟੀ ਗਈ। 

2022 ਦੀਆਂ ਚੋਣਾਂ ਵਿੱਚ ਜਦੋਂ ਮੈਂ ਮੁੱਖ ਮੰਤਰੀ ਦੇ ਖ਼ਿਲਾਫ਼ ਚੋਣ ਲੜ ਰਿਹਾ ਸੀ ਕਿ ਉਦੋਂ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਿਆਦਾ ਲੋੜ ਹੈ। ਮੇਰੇ ਨਾਲ ਪਾਰਟੀ ਦੀ ਗੱਲ ਹੋਈ ਸੀ ਕਿ ਤੁਸੀਂ ਸੰਗਰੂਰ ਜ਼ਿਮਨੀ ਚੋਣ ਲੜੋ ਇਸ ਤੋਂ ਬਾਅਦ ਤੁਹਾਨੂੰ 2024 ਦੀ ਲੋਕ ਸਭਾ ਚੋਣ ਲੜਾਈ ਜਾਵੇਗੀ ਪਰ ਹੁਣ ਮੇਰੀ ਟਿਕਟ ਫਿਰ ਕੱਟ ਦਿੱਤੀ ਗਈ।

ਗੋਲਡੀ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਦੀ ਸੁਖਪਾਲ ਖਹਿਰਾ ਜਾਂ ਪਾਰਟੀ ਹਾਈਕਮਾਂਡ ਨਾਲ ਕੋਈ ਗੱਲ ਨਹੀਂ ਹੋਈ ਹੈ। ਗੋਲਡੀ ਨੇ ਹਾਈਕਮਾਂਡ ਨੂੰ ਬੇਨਤੀ ਕੀਤੀ ਜਦੋਂ ਪਾਰਟੀਆਂ ਅਜਿਹੇ ਫ਼ੈਸਲੇ ਲੈਂਦੀਆਂ ਹਨ ਤਾਂ ਕਿਸੇ ਇਨਸਾਨ ਨੂੰ ਧੋਖੇ ਵਿੱਚ ਨਹੀਂ ਰੱਖਣਾ ਚਾਹੀਦਾ। ਕਿਸੇ ਦੇ ਧੀ-ਪੁੱਤ ਦਾ ਮਜ਼ਾਕ ਨਾ ਬਣਾਓ ਤੇ ਉਸ ਨੂੰ ਧੋਖਾ ਨਾ ਦਿਓ।

It Doesn t Matter If The Ticket Is Cut Explain What A Big Or Small Leader Would Be


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App