ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਮੰਗਲਵਾਰ ਦੁਪਹਿਰ ਨੂੰ ਸਕੂਲੀ ਬੱਚਿਆਂ ਦੀ ਆਵਾਜਾਈ ਸਬੰਧੀ ਸੁਰੱਖਿਆ ਨੂੰ ਲੈ ਕੇ ਸਕੂਲ ਪ੍ਰਬੰਧਕਾਂ ਨਾਲ ਇੱਕ ਅਹਿਮ ਮੀਟਿੰਗ ਕੀਤੀl ਇਸੇ ਦੌਰਾਨ ਡੀਸੀ ਦਫਤਰ ਦੇ ਬਾਹਰ ਆਰਟੀਆਈ ਕਾਰਕੁਨ ਅਜੇ ਸ਼ਰਮਾ ਨੇ ਸਕੂਲੀ ਬੱਚਿਆਂ ਦੀ ਸੁਰੱਖਿਆ ਸਬੰਧੀ ਮੁੱਦਾ ਚੁੱਕਿਆ l ਉਨ੍ਹਾਂ ਆਖਿਆ ਕਿ ਲੁਧਿਆਣਾ ਦੇ ਕਈ ਸਕੂਲਾਂ ਵਿੱਚ ਚੱਲ ਰਹੀਆਂ ਬੱਸਾਂ ਦੀ ਹਾਲਤ ਬੇਹਦ ਖਸਤਾ ਹੈ। ਇਨਾ ਹੀ ਨਹੀਂ ਕਈ ਬੱਸਾਂ ਫਰਜ਼ੀ ਨੰਬਰਾਂ ਤੇ ਵੀ ਚੱਲਦੀਆਂ ਹਨ l ਇਸ ਸਬੰਧੀ ਆਰਟੀਆਈ ਐਕਟੀਵਿਸਟ ਨੇ ਪੁਖਤਾ ਜਾਣਕਾਰੀਆਂ ਹਾਸਲ ਕਰਕੇ ਕਈ ਵਾਰ ਆਰਟੀਓ ਨੂੰ ਮੁਹਈਆ ਕਰਵਾਈਆਂ l ਉਨ੍ਹਾਂ ਦੱਸਿਆ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਉਨਾਂ ਇਸ ਸਬੰਧੀ ਕਈ ਵਾਰ ਸ਼ਿਕਾਇਤ ਵੀ ਦਿੱਤੀ, ਪਰ ਇਸ ਗੰਭੀਰ ਮੁੱਦੇ ਤੇ ਪ੍ਰਸ਼ਾਸਨ ਨੇ ਅੱਜ ਤੱਕ ਕੋਈ ਕਾਰਵਾਈ ਨਾ ਕੀਤੀl ਉਨ੍ਹਾਂ ਦੱਸਿਆ ਕਿ ਆਰਟੀਆਈ ਵਿੱਚ ਲਈਆਂ ਜਾਣਕਾਰੀਆਂ ਦੇ ਮੁਤਾਬਕ ਕਈ ਬੱਸਾਂ ਤਾਂ ਦੋਪਹੀਆ ਵਾਹਨਾਂ ਦੇ ਨੰਬਰਾਂ ਤੇ ਚੱਲ ਰਹੀਆਂ ਹਨ l ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਇਸ ਪੂਰੇ ਮਾਮਲੇ ਤੋਂ ਜਾਣੂ ਕਰਵਾਇਆ l ਅਜੇ ਸ਼ਰਮਾ ਨੇ ਆਸ ਜਤਾਈ ਕਿ ਡਿਪਟੀ ਕਮਿਸ਼ਨਰ ਇਸ ਗੰਭੀਰ ਮੁੱਦੇ ਨੂੰ ਜਲਦੀ ਹੱਲ ਕਰਵਾ ਕੇ ਬਣਦੀ ਕਾਰਵਾਈ ਕਰਵਾਉਣਗੇl
Rti Activist Ajay Sharma Raised The Issue Regarding The Safety Of School Children
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)