ਅਦਾਕਾਰ ਜੌਨ ਅਬ੍ਰਾਹਮ ਇੰਡਸਟਰੀ ਦੇ ਸਭ ਤੋਂ ਫਿੱਟ ਅਦਾਕਾਰਾਂ ਵਿੱਚੋਂ ਇੱਕ ਹਨ। ਸਕਰੀਨ 'ਤੇ ਜੌਨ ਜਿੰਨਾ ਸ਼ਾਨਦਾਰ ਦਿਖਾਈ ਦਿੰਦਾ ਹੈ, ਉਹ ਅਸਲ ਜ਼ਿੰਦਗੀ ਵਿਚ ਵੀ ਓਨਾ ਹੀ ਮਜ਼ਬੂਤ ਹੈ। ਅਦਾਕਾਰ ਸੁਪਰਬਾਈਕ ਦਾ ਵੀ ਬਹੁਤ ਸ਼ੌਕੀਨ ਹੈ। ਜੌਨ ਅਬ੍ਰਾਹਮ ਕੋਲ ਸੁਜ਼ੂਕੀ ਹਾਯਾਬੁਸਾ, ਡੁਕਾਟੀ ਪੈਨਿਗਲ V4, ਆਦਿ ਸਮੇਤ ਬਹੁਤ ਸਾਰੀਆਂ ਪ੍ਰਸਿੱਧ ਬਾਈਕਜ਼ ਹਨ।ਇਸ ਦੌਰਾਨ ਹੁਣ ਅਦਾਕਾਰ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਇਕ ਸ਼ਾਨਦਾਰ ਤੋਹਫਾ ਦਿੱਤਾ ਹੈ, ਜਿਸ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ।ਜੌਨ ਅਬ੍ਰਾਹਮ ਨੇ ਆਪਣੇ ਜਨਮਦਿਨ ਦੇ ਮੌਕੇ 'ਤੇ ਆਪਣੇ ਪ੍ਰਸ਼ੰਸਕ ਨੂੰ ਬਾਈਕਿੰਗ ਜੁੱਤੇ ਦਾ ਇੱਕ ਜੋੜਾ ਗਿਫਟ ਕੀਤਾ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਅਕਸ਼ੈ ਕੇਦਾਰੀ, ਜੋ ਆਪਣੇ ਟਵਿੱਟਰ (x) ਬਾਇਓ ਵਿੱਚ ਆਪਣੇ ਆਪ ਨੂੰ 'ਜੌਨ ਅਬ੍ਰਾਹਮ ਦਾ ਸਭ ਤੋਂ ਵੱਡਾ ਪ੍ਰਸ਼ੰਸਕ' ਦੱਸਦਾ ਹੈ, ਨੇ ਬੁੱਧਵਾਰ ਨੂੰ ਜੌਨ ਨਾਲ ਆਪਣਾ ਵੀਡੀਓ ਸਾਂਝਾ ਕੀਤਾ।
John Abraham Gifted Biking Shoes To Fans You Will Be Surprised To Know The Price
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)