ਰੈਪਰ ਨਸੀਬ ਨੇ ਵਧਦੀ ਨਫਰਤ ਕਰਕੇ ਬਾਬਾ ਰਾਮਦੇਵ ਦੀ ਤਸਵੀਰ ਸਾਂਝੀ ਕਰ ਬੋਲਿਆ- 'ਦਿਲਜੀਤ ਦੋਸਾਂਝ ਅੱਜ ਦਾ ਯੋਗਾ'

15/05/2024 | Public Times Bureau | panjab

ਰੈਪਰ ਨਸੀਬ ਲਗਾਤਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਦਿਲਜੀਤ ਦੋਸਾਂਝ ਖਿਲਾਫ ਪੋਸਟਾਂ ਸ਼ੇਅਰ ਕਰ ਰਿਹਾ ਹੈ। ਉਹ ਇੱਕ ਤੋਂ ਬਾਅਦ ਇੱਕ ਕਈ ਪੋਸਟਾਂ ਸ਼ੇਅਰ ਕਰ ਦੋਸਾਂਝਾਵਾਲੇ ਉੱਪਰ ਤਿੱਖੇ ਹਮਲੇ ਕਰ ਰਿਹਾ ਹੈ। ਪਰ ਹੱਦ ਤਾ ਉਦੋਂ ਹੋ ਗਈ, ਜਦੋਂ ਨਸੀਬ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਪ੍ਰੋਫਾਈਲ ਉੱਪਰ ਗਲੋਬਲ ਸਟਾਰ ਦੀ ਮਜ਼ਾਕੀਆਂ ਤਸਵੀਰ ਲਗਾਈ। ਇਸ ਤੋਂ ਪਹਿਲਾਂ ਰੈਪਰ ਨਸੀਬ ਨੇ ਦੋਸਾਂਝਾਵਾਲੇ ਦੀ ਭਾਰਤੀ ਨਾਲ ਵੀ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਦਾ ਉਸ ਵੱਲੋਂ ਖੂਬ ਮਜ਼ਾਕ ਬਣਾਈਆ ਗਿਆ।

ਦੱਸ ਦੇਈਏ ਕਿ ਰੈਪਰ ਨਸੀਬ ਨੇ ਦਿਲਜੀਤ ਦੋਸਾਂਝ ਨੂੰ ਇਲੂਮਿਨਾਟੀ ਸਾਬਿਤ ਕਰਨ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤਿਆ ਹਨ। ਹੁਣ ਨਸੀਬ ਵੱਲੋਂ ਇੱਕ ਗੀਤ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਸ਼ੇਅਰ ਕਰਦਿਆਂ ਉਸਨੇ ਦੋਸਾਂਝਾਵਾਲੇ ਨੂੰ ਘੇਰਿਆ ਹੈ। ਹਾਲਾਂਕਿ ਸੋਸ਼ਲ ਮੀਡੀਆ ਉੱਪਰ ਲਗਾਤਾਰ ਟ੍ਰੋਲ ਹੋਣ ਤੋਂ ਬਾਅਦ ਵੀ ਰੈਪਰ ਨਸੀਬ ਲਗਾਤਾਰ ਗਲੋਬਲ ਸਟਾਰ ਦੀ ਬੁਰਾਈ ਕਰਦਾ ਨਜ਼ਰ ਆ ਰਿਹਾ ਹੈ। ਵੇਖੋ ਨਸੀਬ ਵੱਲੋਂ ਸਾਂਝੀਆਂ ਕੀਤੀਆਂ ਇਹ ਤਸਵੀਰਾਂ...

ਰੈਪਰ ਨਸੀਬ ਦਾ ਇਹ ਕਹਿਣਾ ਹੈ ਕਿ ਦਿਲਜੀਤ ਦੋਸਾਂਝ ਸ਼ੈਤਾਨ ਦਾ ਪੁਜਾਰੀ ਹੈ। ਉਸਨੇ ਇੰਨੀ ਤਰੱਕੀ ਸ਼ੈਤਾਨ ਨੂੰ ਆਪਣੀ ਆਤਮਾ ਵੇਚ ਹਾਸਿਲ ਕੀਤੀ ਹੈ। ਇਸ ਤੋਂ ਬਾਅਦ ਹੀ ਇਹ ਸਿਲਸਿਲਾ ਜਾਰੀ ਹੈ। ਜਿਸ ਵਿੱਚ ਨਸੀਬ ਵੱਲੋਂ ਲਗਾਤਾਰ ਪੋਸਟਾਂ ਸ਼ੇਅਰ ਕਰ ਦਿਲਜੀਤ ਸਣੇ ਉਨ੍ਹਾਂ ਦੀ ਮੈਨੇਜਰ ਸੋਨਾਲੀ ਸਿੰਘ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਖਬਰਾਂ ਮੁਤਾਬਕ ਸੀਕਰੇਟ ਸੁਸਾਇਟੀ ਤੇ ਇਲੂਮਿਨਾਟੀ ਬੜੀ ਤੇਜ਼ੀ ਨਾਲ ਫਿਲਮੀ ਸਿਤਾਰਿਆਂ ਵਿਚਾਲੇ ਆਪਣੇ ਪੈਰ ਪਸਾਰ ਰਿਹਾ ਹੈ। ਇਹ ਸੁਸਾਇਟੀ ਸ਼ੈਤਾਨ ਲਈ ਕੰਮ ਕਰਦੀ ਹੈ। ਇੱਥੇ ਸ਼ੈਤਾਨ ਲੋਕਾਂ ਤੋਂ ਉਨ੍ਹਾਂ ਦੀ ਆਤਮਾ ਖਰੀਦਦਾ ਹੈ ਅਤੇ ਇਸ ਦੇ ਬਦਲੇ ਉਨ੍ਹਾਂ ਦੀ ਇੱਛਾ ਪੂਰੀ ਕਰਦਾ ਹੈ। ਫਿਰ ਬਾਅਦ ;ਚ ਉਨ੍ਹਾਂ ਤੋਂ ਆਪਣੀ ਮਨਮਰਜ਼ੀ ਪੂਰੀ ਕਰਵਾਉਂਦਾ ਹੈ।

Rapper Naseeb Shared Baba Ramdev s Picture Due To Growing Hatred And Said diljit Dosanjh Is Today s Yoga


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App