ਪੈਟਰੋਲ ਪੰਪ 'ਤੇ ਕਣਕ ਦੇ ਗੁਦਾਮ ਨੇੜੇ ਲੱਗੀ ਭਿਆਨਕ ਅੱਗ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ

15/05/2024 | Public Times Bureau | panjab

ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ਨੇੜੇ ਪਟਿਆਲਾ ਰੋਡ 'ਤੇ ਬਣੇ ਵੇਅਰਹਾਊਸਿੰਗ ਗੋਦਾਮ ਤੇ ਪੈਟਰੋਲ ਪੰਪ ਦੇ ਬਿਲਕੁੱਲ ਪਿੱਛੇ ਬੰਦ ਪਈ ਇੱਕ ਰਾਈਸ ਮਿੱਲ (ਸ਼ੈਲਰ) ਵਿੱਚ ਅੱਜ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ। ਹਾਲਾਂਕਿ ਇਸ ਘਟਨਾ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਪਰ ਰਾਈਸ ਮਿੱਲ 'ਚ ਪਿਆ ਡੈੱਡ ਸਟਾਕ ਤੇ ਪਲਾਸਟਿਕ ਦੀਆਂ ਤਿਰਪਾਲਾਂ ਆਦਿ ਸੜ ਕੇ ਸੁਆਹ ਹੋ ਗਈਆਂ। ਅੱਗ ਇੰਨੀ ਭਿਆਨਕ ਸੀ ਕਿ ਜੰਗਲ ਦੀ ਅੱਗ ਵਾਂਗ ਫੈਲ ਗਈ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ 'ਤੇ ਪੁੱਜ ਕੇ ਅੱਗ 'ਤੇ ਕਾਬੂ ਪਾਇਆ।

ਘਟਨਾ ਵਾਲੀ ਥਾਂ 'ਤੇ ਮੌਜੂਦ ਨੇੜਲੇ ਪੈਟਰੋਲ ਪੰਪ ਤੇ ਕੰਮ ਕਰਦੇ ਮਨਜੀਤ ਸਿੰਘ ਵਾਸੀ ਭਵਾਨੀਗੜ੍ਹ ਨੇ ਦੱਸਿਆ ਕਿ ਅੱਗ ਦੀ ਘਟਨਾ ਦਾ ਪਤਾ ਲੱਗਦੇ ਹੀ ਉਹ ਮੌਕੇ 'ਤੇ ਪੁੱਜਿਆ ਤਾਂ ਦੇਖਿਆ ਕਿ ਰਾਈਸ ਮਿੱਲ ਵਾਲੀ ਥਾਂ ਤੇ ਪਏ ਕਬਾੜ ਨੂੰ ਭਿਆਨਕ ਅੱਗ ਲੱਗੀ ਹੋਈ ਸੀ ਅਤੇ ਅੱਗ ਲਗਾਤਾਰ ਫੈਲਦੀ ਜਾ ਰਹੀ ਸੀ। ਉਸਦੇ ਰੌਲਾ ਪਾਉਣ 'ਤੇ ਇਕੱਠੇ ਹੋਏ ਆਸ-ਪਾਸ ਦੇ ਲੋਕਾਂ ਨੇ ਆਪਣੇ ਪੱਧਰ 'ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਇਸ ਦੌਰਾਨ ਥਾਣਾ ਭਵਾਨੀਗੜ੍ਹ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਉਨਾਂ ਦੱਸਿਆ ਕਿ ਥਾਣਾ ਭਵਾਨੀਗੜ੍ਹ ਤੋਂ ਹੌਲਦਾਰ ਰਾਮ ਲਾਲ ਅਤੇ ਹੌਲਦਾਰ ਗੁਰਜਿੰਦਰ ਸਿੰਘ ਮੌਕੇ 'ਤੇ ਘਟਨਾ ਸਥਾਨ ਉੱਪਰ ਪੁੱਜ ਗਏ ਸਨ।

ਘਟਨਾ ਸਥਾਨ 'ਤੇ ਮੌਜੂਦ ਵੇਅਰਹਾਊਸ ਭਵਾਨੀਗੜ੍ਹ ਦੇ ਇੰਸਪੈਕਟਰ ਇੰਦਰਜੀਤ ਸਿੰਘ ਨੇ ਕਿਹਾ ਕਿ ਕਾਫ਼ੀ ਸਮੇਂ ਤੋਂ ਬੰਦ ਪਈ ਰਾਈਸ ਮਿੱਲ ਦੇ ਨਾਲ ਸਾਡੇ ਗੋਦਾਮ ਦੀ ਪਿਛਲੀ ਕੰਧ ਲੱਗਦੀ ਹੈ। ਗੋਦਾਮ 'ਚ ਕਾਫ਼ੀ ਅਨਾਜ ਪਿਆ ਹੈ। ਸਵੇਰੇ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦੇ ਹੀ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੱਗ ਕਾਰਨ ਕਾਫੀ ਦਰੱਖ਼ਤ ਵੀ ਅੱਗ ਦੀ ਲਪੇਟ 'ਚ ਆ ਗਏ। ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਸਮਾਂ ਰਹਿੰਦੇ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਭੜਕੀ ਅੱਗ ਨਾਲ ਲੱਗਦੇ ਵੇਅਰਹਾਊਸ ਦੇ ਗੋਦਾਮ ਤੇ ਨਾਲ ਲੱਗਦੇ ਪੈਟਰੋਲ ਪੰਪ ਵੱਲ ਵੱਧ ਸਕਦੀ ਸੀ ਜਿਸ ਕਾਰਨ ਭਾਰੀ ਜਾਨੀ-ਮਾਲੀ ਨੁਕਸਾਨ ਹੋ ਸਕਦਾ ਸੀ। ਲੋਕਾਂ ਨੇ ਕਿਹਾ ਕਿ ਖੁਸ਼ਕਿਸਮਤੀ ਰਹੀ ਕਿ ਸਰਕਾਰ ਵੱਲੋਂ ਕਣਕ ਦੇ ਸੀਜ਼ਨ ਕਾਰਨ ਅੱਗ ਬੁਝਾਊ ਗੱਡੀ ਭਵਾਨੀਗੜ੍ਹ ਵਿਖੇ ਖੜੀ ਕੀਤੀ ਹੋਈ ਹੈ ਜੋ ਕਿ ਮਿੰਟਾਂ ਵਿੱਚ ਹੀ ਮੌਕੇ 'ਤੇ ਪਹੁੰਚ ਗਈ ਅਤੇ ਅੱਗ ਤੇ ਕਾਬੂ ਪਾਇਆ ਜਾ ਸਕਿਆ। ਲੋਕਾਂ ਨੇ ਮੰਗ ਕੀਤੀ ਕਿ ਭਵਾਨੀਗੜ੍ਹ ਵਿਖੇ ਪੱਕੇ ਤੌਰ ਤੇ ਫਾਇਰ ਬ੍ਰਿਗੇਡ ਦੀ ਗੱਡੀ ਖੜੀ ਕੀਤੀ ਜਾਵੇ। ਖ਼ਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

A Terrible Fire Broke Out Near The Wheat Warehouse At The Petrol Pump Saving Lives And Property


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App