ਭਾਈ ਅੰਮ੍ਰਿਤਪਾਲ ਸਿੰਘ ਦੀ ਖਡੂਰ ਸਾਹਿਬ ਹਲਕੇ ਤੋਂ ਨਾਮਜਾਦਗੀ ਮਨਜ਼ੂਰ, ਅਜਾਦ ਉਮੀਦਵਾਰ ਵਜੋ ਲੜਨਗੇ ਚੋਣ!

15/05/2024 | Public Times Bureau | panjab

ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਹਲਕਾ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਚੋਣ ਲੜ ਰਹੇ ਹਨ। ਅੰਮ੍ਰਿਤਪਾਲ ਸਿੰਘ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ। ਇਸ ਦਾ ਮਤਲਬ ਹੈ ਕਿ ਹੁਣ ਅੰਮ੍ਰਿਤਪਾਲ ਸਿਘ ਜੇਲ੍ਹ ਵਿਚ ਹੋਣ ਦੇ ਬਾਵਜ਼ੂਦ ਚੋਣ ਲੜ ਸਕਦੇ ਹਨ।

ਦੱਸ ਦੇਈਏ ਕਿ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਖਡੂਰ ਸਾਹਿਬ ਤੋਂ ਹਰਪਾਲ ਸਿੰਘ ਬਲੇਰ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਸੀ। ਜਿਸ ਦੇ ਪਿਛੇ ਉਨ੍ਹਾਂ ਨੇ ਵਜ੍ਹਾ ਜ਼ਾਹਰ ਕੀਤੀ ਹੈ ਕਿ ਜੇ ਅੰਮ੍ਰਿਤਪਾਲ ਦੇ ਕਾਗਜ਼ ਰੱਦ ਹੋ ਜਾਂਦੇ ਹਨ ਤਾਂ ਉਹ ਹਰਪਾਲ ਸਿੰਘ ਬਲੇਰ ਤੋਂ ਚੋਣ ਲੜਾਉਂਗੇ ਪਰ ਜੇ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਰੱਦ ਨਹੀਂ ਹੁੰਦੇ ਤਾਂ ਉਹ ਹਰਪਾਲ ਸਿੰਘ ਬਲੇਰ ਦਾ ਨਾਮ ਵਾਪਸ ਲੈ ਲੈਣਗੇ ਪਰ ਅੱਜ ਅੰਮ੍ਰਿਤਪਾਲ ਸਿੰਘ ਦਾ ਨਾਮਜ਼ਦਗੀ ਪੱਤਰ ਮਨਜ਼ੂਰ ਹੋ ਗਿਆ ਹੈ।ਜਿਸ ਕਰਕੇ ਸਮਝਿਆ ਜਾ ਰਿਹਾ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਪਣੇ ਉਮੀਦਵਾਰ ਹਰਪਾਲ ਸਿੰਘ ਬਲੇਰ ਦੇ ਕਾਗਜ ਵਾਪਿਸ ਲੈ ਲਵੇਗਾ।ਜਿਸ ਤੋ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੋਣ ਅਲਾਟ ਹੋਣ ਤੋ ਬਾਅਦ ਚੋਣ ਅਖਾੜਾ ਪੂਰੀ ਤਰਾਂ ਭੱਖ ਜਾਏਗਾ।

Bhai Amritpal Singh s Nomination From Khadur Sahib Constituency Approved Independent Candidate Will Fight The Election


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App