ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਹੁਣ ਤੱਕ ਹੋਏ ਪ੍ਰਧਾਨ ਮੰਤਰੀਆਂ ਦੀ ਤੁਲਨਾ 'ਚ ਸਭ ਤੋਂ ਵੱਧ ਸਿੱਖ-ਹਿਤੈਸ਼ੀ : ਲਾਲਪੁਰਾ

28/05/2024 | Public Times Bureau | panjab

ਕੌਮੀ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਹੁਣ ਤੱਕ ਹੋਏ ਪ੍ਰਧਾਨ ਮੰਤਰੀਆਂ ਦੀ ਤੁਲਨਾ ਵਿਚ ਸਭ ਤੋਂ ਵੱਧ ਸਿੱਖ-ਹਿਤੈਸ਼ੀ ਪੀਐੱਮ ਸਾਬਤ ਹੋਏ ਹਨ। ਇੱਥੇ ‘ਪੰਜਾਬੀ ਜਾਗਰਣ’ ਦਫ਼ਤਰ ਵਿਚ ਪੁੱਜੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਜਿੱਥੇ ਆਪਣੇ ਕਾਰਜਕਾਲ ਦੌਰਾਨ ਧਾਰਮਿਕ ਘੱਟ-ਗਿਣਤੀਆਂ ਲਈ ਕੀਤੇ ਕਾਰਜਾਂ ਬਾਰੇ ਦੱਸਿਆ ਉਥੇ ਮੌਜੂਦਾ ਲੋਕ ਸਭਾ ਚੋਣਾਂ ਬਾਰੇ ਸਟੀਕ ਟਿੱਪਣੀ ਕੀਤੀ। ਉਨ੍ਹਾਂ ਕਿਹਾ, ‘ਬਹੁਤ ਲੰਮੇ ਸਮੇਂ ਤੋਂ ਸਿਆਸਤਦਾਨਾਂ ਨੇ ਸਿੱਖ ਭਾਵਨਾਵਾਂ ਦਾ ਸ਼ੋਸ਼ਣ ਕੀਤਾ ਹੈ। ਖ਼ਾਸਕਰ 1985 ਤੋਂ ਬਾਅਦ ‘ਜਜ਼ਬਾਤੀ ਪੋਲਿੰਗ’ ਹੰੁਦੀ ਰਹੀ ਹੈ ਜਦਕਿ ਪੰਜਾਬੀਆਂ ਖ਼ਾਸਕਰ ਸਿੱਖਾਂ ਕੋਲ ਹੁਣ ਮੌਕਾ ਹੈ ਕਿ ਉਹ ਤਰਕ ਅਧਾਰਤ ਪੋਲਿੰਗ ਕਰਨ ਤੇ ਵੋਟ ਪਾਉਣ ਵੇਲੇ ਤੱਥਾਂ ਨੂੰ ਵਾਚਣ। ਨਹੀਂ ਤਾਂ ਲੰਮੇ ਅਰਸੇ ਤੋਂ ਸਿੱਖ ਭਾਵਨਾਵਾਂ ਦਾ ਸ਼ੋਸ਼ਣ ਹੁੰਦਾ ਆਇਆ ਹੈ’।ਜਦੋਂ ਇਹ ਸਵਾਲ ਕੀਤਾ ਕਿ ਪੀਐੱਮ ਨਰਿੰਦਰ ਮੋਦੀ ਵੱਲੋਂ ਪੰਜ ਪਿਆਰੇ ਸਾਹਿਬਾਨ ਵਿੱਚੋਂ ਇਕ ਪਿਆਰਾ ਸਾਹਿਬ ਨਾਲ ਨਾਤਾ ਹੋਣ ਬਾਰੇ ਦਿੱਤੇ ਬਿਆਨ ਦਾ ਕੁਝ ਲੋਕ ਗ਼ੈਰ-ਜ਼ਰੂਰੀ ਵਿਵਾਦ ਕਰ ਰਹੇ ਹਨ ਤਾਂ ਕੀ ਕਹੋਗੇ? ਇਸ ’ਤੇ ਉਨ੍ਹਾਂ ਕਿਹਾ ਕਿ ਇਤਿਹਾਸਕ ਤੱਥ ਇਹ ਹੈ ਕਿ ਭਾਈ ਮੋਹਕਮ ਸਿੰਘ, ਦੁਆਰਕਾ ਨਗਰੀ ਦੇ ਵਸਨੀਕ ਸਨ ਤੇ ਪ੍ਰਧਾਨ ਮੰਤਰੀ ਮੋਦੀ ਨੇ ਇਸ ਪਹਿਲੂ ਤੋਂ ਉਕਤ ਬਿਆਨ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਨੇ ਗੁਨਾ ਵਿਚ ਉਸ ਸਥਾਨ ’ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਬਣਵਾਇਆ ਹੈ ਜਿੱਥੇ ਕਿ ਸਿੱਖਾਂ ਦੀ ਅਬਾਦੀ ਵੱਡੀ ਗਿਣਤੀ ਵਿਚ ਨਹੀਂ। ਇਵੇਂ ਹੀ ਕੋਟ ਲੱਖਪਤ ਉਹ ਸਥਾਨ ਹੈ ਜਿੱਥੋਂ ਗੁਰੂ ਨਾਨਕ ਸਾਹਿਬ ਮੱਕਾ ਦੇ ਸਫ਼ਰ ਲਈ ਰਵਾਨਾ ਹੋਏ ਸਨ, ਉਥੇ ਸਥਾਪਤ ਗੁਰਦੁਆਰਾ ਭੂਚਾਲ ਆਉਣ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ, ਨੂੰ ਉਸੇ ਸਮੱਗਰੀ ਨਾਲ ਦੁਬਾਰਾ ਪਹਿਲੇ ਰੂਪ ਵਿਚ ਉਸਾਰਿਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਸਿੱਖਾਂ ਦੇ ਖ਼ਾਸ ਸਨੇਹੀ ਹਨ ਤੇ ਉਨ੍ਹਾਂ ਦੇ 10 ਸਾਲਾ ਕਾਰਜਕਾਲ ਦੌਰਾਨ 29 ਸਿੱਖ ਹਿੱਤਕਾਰੀ ਫ਼ੈਸਲੇ ਲਏ ਗਏ ਹਨ।

ਉਨ੍ਹਾਂ ਦੱਸਿਆ ਕਿ ਕੌਮੀ ਘੱਟ ਗਿਣਤੀਆਂ ਕਮਿਸ਼ਨ ਜਿਸ ਦੇ ਉਹ ਚੇਅਰਮੈਨ ਹਨ, ਵਿਚ ਧਾਰਮਿਕ ਘੱਟ-ਗਿਣਤੀਆਂ ਬੋਧੀ, ਜੈਨ, ਮੁਸਲਿਮ, ਪਾਰਸੀ ਤੇ ਈਸਾਈ ਭਾਈਚਾਰੇ ਦਾ ਵੀ ਇਕ-ਇਕ ਮੈਂਬਰ ਹੁੰਦਾ ਹੈ। ਉਨ੍ਹਾਂ ਦੀ ਖ਼ਾਹਿਸ਼ ਹੈ ਕਿ ਫਿਲਮ ਸੈਂਸਰ ਬੋਰਡ ਵਿਚ ਵੀ ਹਰ ਧਰਮ ਦਾ ਇਕ-ਇਕ ਮੈਂਬਰ ਹੋਣਾ ਚਾਹੀਦਾ ਹੈ ਤਾਂ ਜੋ ਫਿਲਮ ਬਾਰੇ ਵਿਵਾਦ ਨਾ ਉੱਭਰ ਸਕੇ। ਯਾਦ ਰਹੇ, ਇਕਬਾਲ ਸਿੰਘ ਲਾਲਪੁਰਾ ਉਹ ਸੀਨੀਅਰ ਪੁਲਿਸ ਅਫ਼ਸਰ ਹਨ ਜਿਨ੍ਹਾਂ ਨੇ 1978 ਦੇ ਸਿੱਖ-ਨਿਰੰਕਾਰੀ ਖ਼ੂਨੀ ਟਕਰਾਅ ਮਗਰੋਂ ਪੜਤਾਲੀਆ ਅਫ਼ਸਰ ਵਜੋਂ ਵੀ ਕਾਰਜ ਕੀਤਾ ਸੀ ਤੇ ‘ਕਾਲੇ ਦੌਰ ਨੂੰ ਜੀਵਿਆ’ ਹੋਣ ਸਦਕਾ ਇਤਿਹਾਸਕ ਪੱਧਰ ਦੀ ਜਾਣਕਾਰੀ ਰੱਖਦੇ ਹਨ। ਉਨ੍ਹਾਂ ਦੀ ਕਿਤਾਬ ‘ਬ੍ਰਾਹਮਣ ਭਲਾ ਆਖੀਏ’ ਨੇ ਬ੍ਰਾਹਮਣ ਵਰਗ ਵਿਰੁੱਧ ਸਿੱਖ ਮਾਨਸਿਕਤਾ ਵਿਚ ਮੌਜੂਦ ਸਦੀਆਂ ਪੁਰਾਣੇ ਪ੍ਰਾਪੇਗੰਡਾ ਨੂੰ ਵੰਗਾਰ ਕੇ ਤੱਥ ਸਾਹਮਣੇ ਲਿਆਉਂਦੇ ਸਨ। ਹੋਰ ਕਿਤਾਬਾਂ ਗੁਰਮਤਿ ਫ਼ਲਸਫ਼ੇ ’ਤੇ ਅਧਾਰਤ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਸਤੰਬਰ 2021 ਵਿਚ ਪਹਿਲੀ ਵਾਰ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਵਜੋਂ ਚਾਰਜ ਸੰਭਾਲਿਆ ਸੀ। ਫਿਰ ਚੋਣ ਲੜਨ ਕਾਰਨ ਅਸਤੀਫ਼ਾ ਦੇ ਦਿੱਤਾ ਸੀ ਤੇ ਫਿਰ ਅਪ੍ਰੈਲ 2022 ਵਿਚ ਕਮਿਸ਼ਨ ਵਿਚ ਇਸੇ ਅਹੁਦੇ ’ਤੇ ਕਾਰਜਭਾਰ ਸੰਭਾਲਿਆ ਸੀ। ਕਮਿਸ਼ਨ ਨੇ 1909 ਵਿਚ ਲਿਖੇ ਗਏ ਅਨੰਦ ਮੈਰਿਜ ਐਕਟ ਨੂੰ 14 ਸਟੇਟਾਂ ਵਿਚ ਲਾਗੂ ਕਰਵਾਇਆ ਹੈ ਤੇ ਪੰਜਾਬ ਵਿਚ ਇਸ ਨੂੰ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਨਾਲ ਚਿੱਠੀ ਪੱਤਰੀ ਕੀਤੀ ਗਈ ਹੈ। ਇਵੇਂ ਹੀ ਚਰਚਿਤ ਮਾਮਲਾ ਹਰਿ ਕੀ ਪੈੜੀ ਦਾ ਹੈ, ਜਿੱਥੇ ਕਿਰਾਏ ਦੀ ਥਾਂ ਵਿਚ ਗੁਰਦੁਆਰਾ ਸਥਾਪਤ ਸੀ। ਉਸ ਦੁਕਾਨਨੁਮਾ ਜਗ੍ਹਾ ਦਾ ਮਾਲਕ ਪੈਸੇ ਲੈ ਕੇ ਚਲਾ ਗਿਆ ਸੀ ਤੇ ਉੱਤਰਾਖੰਡ ਹਾਈ ਕੋਰਟ ਵਿਚ ਜੂਨ ਮਹੀਨੇ ਇਸ ਕੇਸ ਦੀ ਤਰੀਕ ਹੈ। ਹਾਲਾਂਕਿ ਉੱਚ ਅਦਾਲਤ ਨੇ ਸਰਕਾਰ ਨੂੰ ਗੁਰਦੁਆਰੇ ਦੀ ਹੋਂਦ ਦੇ ਹੱਕ ਵਿਚ ਨਿਰਦੇਸ਼ ਦਿੱਤੇ ਹਨ। ਓਡੀਸ਼ਾ ਸਥਿਤ ਮੰਗੂ ਮੱਠ ਸਥਾਨ ਬਾਰੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਗੱਲਬਾਤ ਹੋ ਰਹੀ ਹੈ। ਇਹ ਉਹ ਸਥਾਨ ਹੈ, ਜਿੱਥੇ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਤੇ ਜਗਨਨਾਥ ਪੁਰੀ ਵਿਚ ਆਰਤੀ ਦੇ ਸ਼ਬਦ ਉਚਾਰੇ ਸਨ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੀ ਤੱਥ ਖੋਜ ਕਮੇਟੀ ਦਾ ਕਹਿਣਾ ਸੀ ਕਿ ਗੁਰੂ ਨਾਨਕ ਸਾਹਿਬ ਇੱਥੇ ਨਹੀਂ ਆਏ ਸਨ ਪਰ ਬਾਬਾ ਸ੍ਰੀ ਚੰਦ ਆਏ ਸਨ ਜਦਕਿ ਘੱਟ-ਗਿਣਤੀਆਂ ਕਮਿਸ਼ਨ ਇਸ ਸਥਾਨ ਬਾਰੇ ਸੀਐੱਮ ਪਟਨਾਇਕ ਦੀ ਸਰਕਾਰ ਨਾਲ ਪੱਤਰਚਾਰ ਕਰ ਰਿਹਾ ਹੈ। ਕਮਿਸ਼ਨ ਨੇ ਸਿੱਕਮ ਸਥਿਤ ਗੁਰਦੁਆਰਾ ਡੌਂਗਮਾਰ ਬਾਰੇ ਵੀ ਸੂਬਾ ਸਰਕਾਰ ਨਾਲ ਲਗਾਤਾਰ ਗੱਲਬਾਤ ਕੀਤੀ ਹੈ। ਇੱਥੇ ਗੁਰਦੁਆਰੇ ਦੀ ਉਸਾਰੀ ਫ਼ੌਜ ਨੇ ਕਰਵਾਈ ਸੀ। ਤਕਨੀਕੀ ਪੱਖੋਂ ਇਹ ਜਗ੍ਹਾ ਜੰਗਲਾਤ ਮਹਿਕਮੇ ਦੀ ਦੱਸੀ ਜਾ ਰਹੀ ਹੈ।Prime Minister Narendra Modi Is The Most Sikh friendly Compared To The Prime Ministers Of The Country So Far Lalpura


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App