ਚੋਣਾਂ ਦੇ ਵਿਚਕਾਰ ਆਪ ਤੇ ਕਾਂਗਰਸ ਵਿਚਾਲੇ ਹੋਇਆ ਹੰਗਮਾ, ਕਾਂਗਰਸੀ ਵਰਕਰ ਨਾਲ ਵੀ ਹੋਈ ਕੁੱਟਮਾਰ

01/06/2024 | Public Times Bureau | panjab

ਡਿਵੀਜਨ ਨੰ 3 ਸਥਿਤ ਇਸਲਾਮੀਆ ਸਕੂਲ ਵਿਖੇ ਹੋ ਰਹੀ ਵੋਟਿੰਗ ਦੋਰਾਨ ਇੱਕ ਕਾਂਗਰਸੀ ਵਰਕਰ ਜੋ ਪੋਲਿੰਗ ਸਟੇਸ਼ਨ ਤੇ ਆਪਣੀ ਡਿਊਟੀ ਨਿਭਾਅ ਰਿਹਾ ਸੀ ਉਸਦੀ ਕੁੱਟਮਾਰ ਤੋਂ ਬਾਅਦ ਸਥਿਤੀ ਤਣਾਅਪੂਰਨ ਬਣ ਗਈ।ਕਾਂਗਰਸ ਦੇ ਯੂਥ ਆਗੂ ਯੋਗੇਸ਼ ਹਾਂਡਾ ਨੇ ਇਸਦੀ ਸੂਚਨਾ ਉਮੀਦਵਾਰ ਰਾਜਾ ਵੜਿੰਗ ਨੂੰ ਦਿੱਤੀ, ਜਿਸ ਤੋਂ ਬਾਅਦ ਰਾਜਾ ਵੜਿੰਗ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਵਰਕਰਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਪਿੱਠ ਥਾਪੜੀ। ਯੋਗੇਸ਼ ਹਾਂਡਾ ਨੇ ਦੋਸ਼ ਲਗਾਇਆ ਕਿ ਆਪ ਵਰਕਰਾਂ ਵੱਲੋਂ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਗੁੰਡਾਗਰਦੀ ਕਰਕੇ ਚੋਣਾਂ ਜਿੱਤਣਾ ਚਾਹੁੰਦੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਆਪ ਆਗੂ ਧੱਕੇਸ਼ਾਹੀ ਕਰ ਰਹੇ ਹਨ। ਉਨ੍ਹਾ ਕਿਹਾ ਕਿ ਪਹਿਲਾਂ ਕਾਂਗਰਸੀ ਵਰਕਰ ਦਾ ਕਾਰਡ ਖੋਹਿਆ ਗਿਆ, ਫਿਰ ਉਸ ਨਾਲ ਕੁੱਟਮਾਰ ਕੀਤੀ ਗਈ। ਉਨ੍ਹਾਂ ਕਿਹਾ ਕਿ ਆਪ ਆਗੂਆਂ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ ਆਉਣਾ ਚਾਹੀਦਾ ਹੈ।


Clash Between Aap And Congress In The Middle Of The Elections A Congress Worker Was Also Beaten Up


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App