ਪੁਲਿਸ ਪੜਤਾਲ ਤੋਂ ਨਾਖ਼ੁਸ਼ ਅਣਖੀ ਪਰਿਵਾਰ ਨੇ ਲਾਏ ਜ਼ਿਲ੍ਹਾ ਪੁਲਿਸ ’ਤੇ ਗੰਭੀਰ ਦੋਸ਼, ਪੁਲਿਸ ਪੜਤਾਲ ’ਤੇ ਖੜ੍ਹੇ ਕੀਤੇ ਸਵਾਲ

02/07/2024 | Public Times Bureau | panjab

28 ਸਤੰਬਰ 2023 ਨੂੰ ਹੁਸ਼ਿਆਰਪੁਰ ਦੇ ਨਜ਼ਦੀਕ ਪਿੰਡ ਮੇਘੋਵਾਲ ਗੰਜਿਆਂ ਦੇ ਸਰਪੰਚ ਸੁਰਜੀਤ ਸਿੰਘ ਅਣਖੀ ਦੇ ਕਤਲ ਮਾਮਲੇ ’ਚ ਜ਼ਿਲ੍ਹਾ ਪੁਲਿਸ ਦੀ ਕਾਰਵਾਈ ਤੋਂ ਪੀੜਤ ਪਰਿਵਾਰ ਖ਼ੁਸ਼ ਨਹੀਂ ਹੈ, ਜਿਸ ਕਾਰਨ ਉਨ੍ਹਾਂ ਹੁਸ਼ਿਆਰਪੁਰ ਵਿਚ ਧਰਨਾ ਵੀ ਲਗਾਇਆ ਸੀ। ਪਰੰਤੂ ਪੁਲਿਸ ਦੀ ਢਿੱਲੀ ਕਾਰਜਗਾਰੀ ਤੋਂ ਨਾਖ਼ੁਸ਼ ਪਰਿਵਾਰ ਨੇ ਸੋਮਵਾਰ ਨੂੰ ਪੱਤਰਕਾਰ ਸੰਮੇਲਨ ਕਰਦੇ ਪੁਲਿਸ ਦੀ ਤਫ਼ਤੀਸ਼ ਤੇ ਢਿੱਲੀ ਕਾਰਗੁਜ਼ਾਰੀ ’ਤੇ ਕਈ ਸਵਾਲ ਖੜ੍ਹੇ ਕੀਤੇ ਹਨ।ਸੋਮਵਾਰ ਨੂੰ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਜਗਤਾਰ ਸਿੰਘ, ਬੇਟੀ ਅਵਨੀਤ ਕੌਰ, ਬੇਟਾ ਤਨਵੀਰ ਸਿੰਘ, ਛੋਟੀ ਬੇਟੀ ਹਰਕੀਰਤ ਕੌਰ, ਦਾਦੀ ਰਣਜੀਤ ਕੌਰ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਸੁਰਜੀਤ ਸਿੰਘ ਅਣਖੀ ਦੇ ਕਤਲ ਦੇ ਨੌਂ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕਤਲ ਨਾਲ ਸਬੰਧਤ ਕਈ ਅਣਸੁਲਝੀਆਂ ਪਹੇਲੀਆਂ ਸਾਫ਼ ਨਹੀਂ ਕੀਤੀਆਂ।

ਉਨ੍ਹਾਂ ਕਿਹਾ ਕਿ ਕਾਤਲਾਂ ਨੂੰ ਫੜਨ ਲਈ ਉਨ੍ਹਾਂ ਧਰਨਾ ਲਗਾਇਆ ਤਾਂ ਪੁਲਿਸ ਨੇ ਦੋ ਮਹੀਨੇ ਬਾਅਦ ਕਤਲ ਵਿਚ ਵਰਤਿਆ ਮੋਟਰਸਾਈਕਲ ਹੀ ਬਰਾਮਦ ਕੀਤਾ ਜੋ ਕਿਸੇ ਪੁਲਿਸ ਵਾਲੇ ਦੇ ਨਾਮ ’ਤੇ ਹੈ। ਪੁਲਿਸ ਅਜੇ ਤੱਕ ਮੋਟਰਸਾਈਕਲ ਦੇ ਮਾਲਕ ਦਾ ਵੀ ਪਤਾ ਨਹੀਂ ਲੱਭ ਸਕੀ। ਉਨ੍ਹਾਂ ਕਿਹਾ ਕਿ ਪਿਛਲੇ ਨੌਂ ਮਹੀਨੇ ਤੋਂ ਪਲਿਸ ਨੇ ਅਣਖੀ ਦੇ ਫੋਨ ’ਚੋਂ ਮਿਲੀਆਂ ਧਮਕੀਆਂ ਦੀ ਜਾਣਕਾਰੀ ਨਹੀਂ ਦਿੱਤੀ ਜਿਸ ਵਿਚ ਅਣਖੀ ਨੂੰ ਜੇਲ੍ਹ ਵਿੱਚੋਂ ਆਈਆਂ ਜਾਨੋਂ ਮਾਰਨ ਦੀਆਂ ਧਮਕੀਆਂ ਬਾਰੇ ਵੀ ਜਾਣਕਾਰੀ ਹੈ, ਬਾਰੇ ਅਜੇ ਤੱਕ ਪਤਾ ਨਹੀਂ ਲਗਾਇਆ ਜਾ ਸਕਿਆ। ਉਨ੍ਹਾਂ ਕਿਹਾ ਕਿ ਅਦਾਲਤ ਵਿਚ ਪੇਸ਼ ਕੀਤੇ ਚਲਾਨ ਵਿਚ ਪੁਲਿਸ ਵੱਲੋਂ ਮੋਬਾਈਲ ਦਾ ਜ਼ਿਕਰ ਨਾ ਕਰਨਾ ਵੀ ਕਈ ਸਵਾਲ ਖੜ੍ਹੇ ਕਰਦਾ ਹੈ ਜਦਕਿ ਮੋਬਾਈਲ ਵਿਚ ਹੀ ਧਮਕੀਆਂ ਦੇਣ ਵਾਲਿਆਂ ਦੇ ਨੰਬਰ ਅਤੇ ਸੰਦੇਸ਼ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਨੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਵੀ ਪੜਤਾਲ ਸਹੀ ਢੰਗ ਨਾਲ ਨਹੀਂ ਕੀਤੀ।

ਉਨ੍ਹਾਂ ਦੋਸ਼ ਲਾਇਆ ਕਿ ਕਤਲ ਤੋਂ ਬਾਅਦ ਨਾਕਾਬੰਦੀ ਨਾ ਕਰਨਾ ਵੀ ਸ਼ੱਕ ਦੇ ਘੇਰੇ ’ਚ ਆਉਂਦਾ ਹੈ। 2019 ਵਿਚ ਜਦੋਂ ਚੋਣ ਜ਼ਾਬਤਾ ਲੱਗਾ ਹੋਇਆ ਸੀ ਤਾਂ ਸਰਪੰਚ ਸੁਰਜੀਤ ਸਿੰਘ ਅਣਖੀ ਦਾ ਕਤਲ ਕਰਨ ਲਈ ਜੇਲ੍ਹ ਵਿੱਚੋਂ ਹੀ 65 ਲੱਖ ਦੀ ਸੁਪਾਰੀ ਦਿੱਤੀ ਜਾ ਰਹੀ ਸੀ ਅਤੇ ਨਾਮ ਸਬੰਧੀ ਵੀ ਉਸ ਸਮੇਂ ਸੁਰਜੀਤ ਸਿੰਘ ਅਣਖੀ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ। ਪਰੰਤੂ ਪੁਲਿਸ ਵਲੋਂ ਕਾਰਵਾਈ ਨਾ ਕਰਨ ਕਾਰਨ ਅਣਖੀ ਦਾ ਕਤਲ ਹੋ ਗਿਆ। ਉਨ੍ਹਾਂ ਕਿਹਾ ਕਿ ਉਸ ਵੇਲੇ ਦੇ ਐੱਸਐੱਸਪੀ ਵੱਲੋਂ 20 ਨਵੰਬਰ ਤੱਕ ਸਾਰੇ ਕਾਤਲਾਂ ਨੂੰ ਜੇਲ੍ਹ ਅੰਦਰ ਡੱਕਣ ਦਾ ਵਾਅਦਾ ਵੀ ਪੁਲਿਸ ਨੇ ਪੂਰਾ ਨਹੀਂ ਕੀਤਾ ਜਿਸ ਕਾਰਨ ਅੱਜ ਸਾਰਾ ਪਰਿਵਾਰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਮਾਮਲਾ ਪੂਰੀ ਤਰ੍ਹਾਂ ਸਾਫ਼ ਨਾ ਕੀਤਾ ਤਾਂ ਉਹ ਮੁੜ ਸੰਘਰਸ਼ ਕਰਨਗੇ।


Unhappy With The Police Investigation The Family Made Serious Allegations Against The District Police Raised Questions On The Police Investigation


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App