ਪਤੀ ਦੀ ਮੌਤ ਕਾਰਨ ਡੂੰਘੇ ਸਦਮੇ ‘ਚ ਗਈ ਪਤਨੀ ਵੱਲੋਂ ਪੇਕੇ ਘਰ ਖੁਦ.ਕੁ.ਸ਼ੀ

18/07/2024 | Public Times Bureau | panjab

2 ਨੌਜਵਾਨ ਮੌਤਾਂ ਕਾਰਨ ਪਰਿਵਾਰ ‘ਤੇ ਵੱਡਾ ਕਹਿਰ ਵਾਪਰਨ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।ਸੁਖਵਿੰਦਰ ਸਿੰਘ ਵਾਸੀ-ਸੀਲੋਆਣੀ ਰੋਡ ਰਾਏਕੋਟ ਨੇ ਦੱਸਿਆ ਕਿ ਉਸ ਦੇ ਪੁੱਤਰ ਸਾਜਨਪ੍ਰੀਤ ਸਿੰਘ (24) ਦੀ ਕੁਝ ਦਿਨ ਪਹਿਲਾਂ 9 ਜੁਲਾਈ 2024 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।ਉਸ ਨੇ ਦੱਸਿਆ ਕਿ ਉਸਦੇ ਪੁੱਤਰ ਦੀ ਅੰਤਿਮ ਅਰਦਾਸ 17 ਜੁਲਾਈ 2024 ਦਿਨ-ਬੁੱਧਵਾਰ ਨੂੰ ਰਾਏਕੋਟ ਵਿਖੇ ਹੋਈ ਸੀ।ਜਿਸ ਕਾਰਨ ਮੇਰੀ ਨੂੰਹ ਮਨਪ੍ਰੀਤ ਕੌਰ (23) ਡੂੰਘੇ ਸਦਮੇ ਵਿੱਚ ਰਹਿੰਦੀ ਸੀ, ਜੋ 17 ਜੁਲਾਈ ਨੂੰ ਬੇਟੇ ਦੀ ਅੰਤਿਮ ਅਰਦਾਸ ਉਪਰੰਤ ਆਪਣੇ ਪੇਕੇ ਪਿੰਡ ਬਰ੍ਹਮੀ ਚਲੀ ਗਈ ਸੀ, ਜਿੱਥੇ ਉਹ 17-18 ਜੁਲਾਈ ਦੀ ਦਰਮਿਆਨੀ ਰਾਤ ਨੂੰ ਕਮਰੇ ਵਿੱਚ ਸੁੱਤੀ ਪਈ ਸੀ ਜਦ ਉਨ੍ਹਾਂ ਦੇ ਪੇਕੇ ਪਰਿਵਾਰ ਨੇ ਸਵੇਰੇ 10 ਵਜੇ ਤੱਕ ਦਰਵਾਜ਼ਾ ਨਾ ਖੁੱਲਣ ‘ਤੇ ਦਰਵਾਜ਼ਾ ਭੰਨ ਕੇ ਕਮਰੇ ਅੰਦਰ ਦੇਖਿਆ ਤਾਂ ਉਸ ਦੀ ਨੂੰਹ ਨੇ ਆਪਣੇ ਕਮਰੇ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।

ਜਿਸ ਦੇ ਸਬੰਧ ਵਿੱਚ ਪਿੰਡ ਬਰ੍ਹਮੀ ਦੇ ਸਰਪੰਚ ਕੇਵਲ ਸਿੰਘ ਤੱਤਲਾ ਵੱਲੋਂ ਪੁਲਿਸ ਥਾਣਾ ਸਦਰ ਰਾਏਕੋਟ ਦੇ ਐੱਸ.ਐੱਚ.ਓ ਨਰਿੰਦਰ ਸਿੰਘ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ।ਇਸ ਮੌਕੇ ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਘਟਨਾ ਸਥਾਨ ‘ਤੇ ਪੁੱਜ ਕੇ ਜਾਇਜ਼ਾ ਲੈ ਕੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲਿਆ। ਜਿਸ ਦੇ ਸਬੰਧ ਵਿੱਚ ਪੁਲਿਸ ਵੱਲੋਂ ਮ੍ਰਿਤਕ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ 174 ਦੀ ਕਾਰਵਾਈ ਕਰ ਦਿੱਤੀ ਗਈ ਹੈ।ਦੱਸਣਯੋਗ ਹੈ ਕਿ ਮ੍ਰਿਤਕ ਮਨਪ੍ਰੀਤ ਕੌਰ ਅਤੇ ਮ੍ਰਿਤਕ ਸਾਜਨਪ੍ਰੀਤ ਸਿੰਘ ਦੀ ਕਰੀਬ 9 ਮਹੀਨੇ ਪਹਿਲਾਂ ਲਵ-ਮੈਰਿਜ ਕਰਵਾਈ ਸੀ, ਜੋ ਸਹੁਰੇ ਘਰ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰ ਰਹੇ ਸਨ। ਜਿੰਨ੍ਹਾਂ ਨੂੰ ਕਲਿਹਣੀ ਮੌਤ ਨੇ ਦੋਵਾਂ ਜੀਆਂ ਨੂੰ 10-11 ਦਿਨਾਂ ਦੇ ਅੰਦਰ-ਅੰਦਰ ਆਪਣੀ ਬੁੱਕਲ ਵਿੱਚ ਲੈ ਲਿਆ।ਇਸ ਬੇਵਕਤੀ ਮੌਤ ਨਾਲ ਦੋਵਾਂ ਪਰਿਵਾਰਾਂ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।


Deeply Shocked By The Death Of Her Husband The Wife Left The House Alone


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App