ਰਾਜਪਾਲ 22 ਤੋਂ 25 ਜੁਲਾਈ ਤਕ ਕਰਨਗੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ

20/07/2024 | Public Times Bureau | Panjab

ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਇਕ ਵਾਰ ਫਿਰ 23 ਤੋਂ 25 ਜੁਲਾਈ ਤੱਕ ਸਰਹੱਦੀ ਜ਼ਿਲਿ੍ਆਂ ਦਾ ਦੌਰਾ ਕਰਨਗੇ। ਉਨ੍ਹਾਂ ਨਾਲ ਮੁੱਖ ਸਕੱਤਰ ਅਨੁਰਾਗ ਵਰਮਾ ਤੇ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਸਮੇਤ ਜ਼ਿਲਿ੍ਆਂ ਦੇ ਸੀਨੀਅਰ ਅਧਿਕਾਰੀ ਵੀ ਇਸ ਦੌਰੇ ਦੌਰਾਨ ਮੌਜੂਦ ਰਹਿਣਗੇ। ਰਾਜਪਾਲ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਸਰਹੱਦੀ ਜ਼ਿਲਿ੍ਆਂ ਦਾ ਦੌਰਾ ਕਰ ਚੁੱਕੇ ਹਨ ਤੇ ਇਨ੍ਹਾਂ ਦੌਰਿਆਂ ਦੌਰਾਨ ਨਸ਼ਿਆਂ, ਨਾਜਾਇਜ਼ ਮਾਈਨਿੰਗ ਸਮੇਤ ਕਈ ਮੁੱਦਿਆਂ ’ਤੇ ਸੂਬਾ ਸਰਕਾਰ ਪ੍ਰਤੀ ਤਿੱਖੀਆਂ ਟਿੱਪਣੀਆਂ ਕਰ ਚੁੱਕੇ ਹਨ।ਜ਼ਿਕਰਯੋਗ ਹੈ ਕਿ ਰਾਜਪਾਲ ਨੇ ਪੰਜਾਬ ਦੇ ਸਰਹੱਦੀ ਜ਼ਿਲਿ੍ਆਂ ’ਚ ਨਸ਼ਿਆਂ ਨੂੰ ਲੈ ਕੇ ਜਿੰਨੇ ਵੀ ਦੌਰੇ ਕੀਤੇ ਹਨ, ਉਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀ ਨਾਖੁਸ਼ੀ ਹੀ ਪ੍ਰਗਟ ਕੀਤੀ ਹੈ ਤੇ ਇਥੋਂ ਤੱਕ ਆਖ ਦਿੱਤਾ ਕਿ ਨਸ਼ਾ ਦੁਕਾਨਾਂ ’ਤੇ ਇੰਝ ਵਿਕ ਰਿਹਾ ਹੈ ਜਿਵੇਂ ਟੂਥ ਪੇਸਟ ਵਿਕਦਾ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਕਮੇਟੀਆਂ ਬਣਾ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ’ਤੇ ਨਕੇਲ ਕੱਸਣ ਨੂੰ ਕਿਹਾ ਸੀ। ਹੁਣ ਕਾਫੀ ਲੰਮੇ ਸਮੇਂ ਮਗਰੋਂ ਇਕ ਵਾਰ ਫਿਰ ਤੋਂ ਗੁਰਦਾਸਪੁਰ ਤੋਂ ਲੈ ਕੇ ਫਾਜ਼ਿਲਕਾ ਤੱਕ ਦੇ ਜ਼ਿਲਿ੍ਆਂ ਦਾ ਦੌਰਾ ਕਰਨਗੇ।

ਨਸ਼ਿਆਂ ਤੋਂ ਇਲਾਵਾ ਇਨ੍ਹਾਂ ਜ਼ਿਲਿ੍ਆਂ ਵਿਚ ਨਾਜਾਇਜ਼ ਮਾਈਨਿੰਗ ਆਦਿ ਨੂੰ ਲੈ ਕੇ ਵੀ ਰਾਜਪਾਲ ਸਰਕਾਰ ਖ਼ਿਲਾਫ਼ ਤਿੱਖੀਆਂ ਟਿੱਪਣੀਆਂ ਕਰ ਚੁੱਕੇ ਹਨ। ਇਨ੍ਹਾਂ ਟਿੱਪਣੀਆਂ ਕਾਰਨ ਰਾਜਪਾਲ ਤੇ ਮੁੱਖ ਮੰਤਰੀ ਦਰਮਿਆਨ ਹਾਲਾਤ ਅਜਿਹੇ ਹੋ ਗਏ ਸਨ ਕਿ ਮੁੱਖ ਮੰਤਰੀ ਨੇ ਵੀ ਉਨ੍ਹਾਂ ਦੇ ਦੌਰੇ ਨੂੰ ਲੈ ਕੇ ਕਿਹਾ ਸੀ ਕਿ ਉਹ ਸਾਡਾ ਹੈਲੀਕਾਪਟਰ ਲੈ ਕੇ ਜਾਂਦੇ ਹਨ ਤੇ ਸਾਨੂੰ ਹੀ ਨਿਸ਼ਾਨਾ ਬਣਾਉੰਦੇ ਹਨ। ਇਸ ਦੇ ਬਾਅਦ ਰਾਜਪਾਲ ਨੇ ਐਲਾਨ ਕੀਤਾ ਸੀ ਕਿ ਉਹ ਹੁਣ ਕਦੇ ਵੀ ਸੂਬੇ ਦਾ ਹੈਲੀਕਾਪਟਰ ਨਹੀਂ ਵਰਤਣਗੇ। ਰਾਜਪਾਲ ਹਾਲੇ ਤੱਕ ਇਸ ਗੱਲ ’ਤੇ ਅੜੇ ਹੋਏ ਹਨ। ਹੁਣ ਦੇਖਣਾ ਇਹ ਹੈ ਕਿ ਰਾਜਪਾਲ ਇਸ ਵਾਰ ਦੇ ਦੌਰਿਆਂ ਨੂੰ ਲੈ ਕੇ ਸਰਕਾਰ ’ਤੇ ਕੀ ਟਿੱਪਣੀਆਂ ਕਰਦੇ ਹਨ। ਕਿਉੰਕਿ ਇਨ੍ਹਾਂ ਦੋਵਾਂ ਮੁੱਦਿਆਂ ’ਤੇ ਸਰਕਾਰ ਵੱਲੋਂ ਕੋਈ ਅਜਿਹਾ ਕਦਮ ਨਹੀਂ ਚੁੱਕਿਆ ਗਿਆ ਕਿ ਇਨ੍ਹਾਂ ’ਤੇ ਰੋਕ ਲੱਗੀ ਹੋਵੇ।


The Governor Will Visit The Border Districts From July 22 To 25


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App