ਵੇਰਕਾ ਘਾਟੇ ’ਚ ਤੇ ਅਮੂਲ ਪਸਾਰ ਰਿਹੈ ਪੰਜਾਬ ’ਚ ਪੈਰ, ਬਲਵੀਰ ਸਿੰਘ ਰਾਜੇਵਾਲ ਨੇ ਅਧਿਕਾਰੀਆਂ ’ਤੇ ਲਾਏ ਇਹ ਦੋਸ਼

20/07/2024 | Public Times Bureau | panjab

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਸੂਬੇ ਦੇ ਕੁੱਝ ਅਧਿਕਾਰੀਆਂ ’ਤੇ ਜਾਣਬੁੱਝ ਕੇ ਮਿਲਕ ਪਲਾਂਟਾ ਨੂੰ ਡੋਬਣ ਅਤੇ ਵੇਰਕਾ ਦੇ ਮੁਕਾਬਲੇ ਅਮੂਲ ਦੇ ਪੰਜਾਬ ਵਿਚ ਪੈਰ ਲਗਾਉਣ ਲਈ ਮਦਦ ਕਰਨ ਦਾ ਦੋਸ਼ ਲਾਇਆ ਹੈ।ਰਾਜੇਵਾਲ ਨੇ ਕਿਹਾ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕਦੇ ਵੇਰਕਾ ਦਾ ਦੁੱਧ ਸਭ ਤੋਂ ਵੱਧ ਵਿਕਦਾ ਸੀ, ਪਰ ਹੁਣ ਅਮੂਲ ਦੀ ਖਪਤ ਵਧ ਗਈ ਹੈ ਹਾਲਾਂਕਿ ਗੁਜਰਾਤ ਦਾ ਸਫ਼ਰ ਪੰਜਾਬ ਦੇ ਮੁਕਾਬਲੇ ਸੈਂਕੜੇ ਕਿਲੋਮੀਟਰ ਦਾ ਫਰਕ ਹੈ। ਰਾਜੇਵਾਲ ਨੇ ਦੋਸ਼ ਲਾਇਆ ਕਿ ਸਹਿਕਾਰੀ ਮਿਲਕ ਪਲਾਂਟਾਂ ਨੂੰ ਜਾਣਬੁੱਝ ਕੇ ਡੋਇਆ ਜਾ ਰਿਹਾ ਹੈ ਜਿਸ ਕਾਰਨ ਅਮੂਲ ਲਗਾਤਾਰ ਪੰਜਾਬ ਵਿਚ ਆਪਣੀ ਪਕੜ ਮਜ਼ਬੂਤ ਕਰ ਰਿਹਾ ਹੈ। ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਜਲਦੀ ਹੀ ਪੰਜਾਬ ਦੇ ਇਨ੍ਹਾਂ ਪਲਾਂਟਾਂ ’ਤੇ ਵੀ ਅਮੂਲ ਵਰਗੀਆਂ ਕੰਪਨੀਆਂ ਦਾ ਕਬਜ਼ਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਅਮੂਲ ਪੰਜਾਬ ਵਿਚ ਮਿਲਕਫੈੱਡ ਨਾਲੋਂ ਵੀਹ ਰੁਪਏ ਪ੍ਰਤੀ ਫੈਟ ਜ਼ਿਆਦਾ ਦੇ ਰਿਹਾ ਹੈ। ਵੇਰਕਾ ਦੀ ਡਿੱਗ ਰਹੀ ਮੰਡੀ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ 2019 ਵਿਚ ਦਿੱਲੀ ਨੂੰ 80 ਹਜ਼ਾਰ ਲੀਟਰ ਦੁੱਧ ਦਿੱਤਾ ਜਾਂਦਾ ਸੀ, ਜੋ ਹੁਣ ਘਟ ਕੇ 17 ਹਜ਼ਾਰ ਲੀਟਰ ਰਹਿ ਗਿਆ ਹੈ।

ਮਿਲਕਫੈੱਡ ਦੇ ਅਧਿਕਾਰੀਆਂ ’ਤੇ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣ ਦਾ ਦੋਸ਼ ਲਾਉਂਦਿਆਂ ਰਾਜੇਵਾਲ ਨੇ ਕਿਹਾ ਕਿ ਜਦੋਂ ਵੀ ਮਿਲਕ ਪਲਾਂਟਾਂ ਦੇ ਅਧਿਕਾਰੀਆਂ ਦਾ ਕੋਈ ਘਪਲਾ ਸਾਹਮਣੇ ਆਉਂਦਾ ਹੈ ਤਾਂ ਉਸ ਨੂੰ ਸਿਆਸੀ ਸਰਪ੍ਰਸਤੀ ਨਾਲ ਦਬਾ ਦਿੱਤਾ ਜਾਂਦਾ ਹੈ। ਕੈਸ਼ ਐਂਡ ਕੈਰੀ ਸਕੀਮ ਦੇ ਆਧਾਰ ’ਤੇ ਡਿਸਟ੍ਰੀਬਿਊਟਰਾਂ ਤੋਂ ਐਡਵਾਂਸ ਪੈਸੇ ਲੈ ਕੇ ਆਪਣਾ ਮਾਲ ਸਪਲਾਈ ਕਰਨਾ ਸੀ ਕਿ ਸਾਫਟਵੇਅਰ ਨੂੰ ਉਡਾਉਣ ਦੀ ਗੱਲ ਕਹਿ ਕੇ 12 ਕਰੋੜ ਰੁਪਏ ਖੁਰਦ-ਬੁਰਦ ਕਰ ਲਏ ਗਏ। ਇਹ ਕੇਸ ਤਿੰਨ ਸਾਲਾਂ ਤੋਂ ਅਦਾਲਤ ਵਿਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਨੂੰ ਜਾਣਬੁੱਝ ਕੇ ਅਦਾਲਤੀ ਕਾਰਵਾਈ ਵਿੱਚ ਉਲਝਾਇਆ ਜਾ ਰਿਹਾ ਹੈ।

ਇਸ ਮੌਕੇ ਮੁਹਾਲੀ ਮਿਲਕ ਪਲਾਂਟ ਦੇ ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਚਲਾਕੀ ਨੇ ਕਿਹਾ ਕਿ ਟਰਾਂਸਪੋਰਟਰਾਂ ਨੂੰ ਫਾਇਦਾ ਪਹੁੰਚਾਉਣ ਲਈ ਦੁੱਧ ਕੁਲੈਕਸ਼ਨ ਸੈਂਟਰਾਂ ਦੇ ਰੂਟ ਵਧਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ’ਚ ਦੁੱਧ ਲੈ ਕੇ ਜਾ ਰਹੇ ਟੈਂਕਰਾਂ ਨੇ 1.1 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਵਿਭਾਗੀ ਜਾਂਚ ਵਿਚ ਲੁਧਿਆਣਾ ਦੇ ਜੀਐੱਮ ਤੋਂ 1.11 ਕਰੋੜ ਰੁਪਏ ਦੀ ਵਸੂਲੀ ਕਰਨ ਦੇ ਹੁਕਮ ਦਿੱਤੇ ਗਏ ਸਨ ਪਰ ਕੋਈ ਕਾਰਵਾਈ ਨਹੀਂ ਹੋਈ। ਇਸੇ ਤਰ੍ਹਾਂ ਦਾ ਘਪਲਾ ਹੁਸ਼ਿਆਰਪੁਰ ਪਲਾਂਟ ਵਿਚ ਵੀ ਹੋਇਆ ਅਤੇ ਕਰੀਬ 4 ਤੋਂ 5 ਕਰੋੜ ਰੁਪਏ ਦਾ ਘਪਲਾ ਅਜੇ ਵੀ ਹਵਾ ਵਿਚ ਲਟਕ ਰਿਹਾ ਹੈ। ਪਟਿਆਲਾ ਮਿਲਕ ਪਲਾਂਟ ਮੁਨਾਫੇ ਵਿਚ ਹੁੰਦਾ ਸੀ ਪਰ ਅੱਜ 11 ਕਰੋੜ ਰੁਪਏ ਦੇ ਘਾਟੇ ਵਿਚ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਲਾਂਟਾਂ ਦੇ ਅਧਿਕਾਰੀਆਂ ਨੂੰ ਅਹਿਮ ਅਹੁਦੇ ਦਿੱਤੇ ਜਾ ਰਹੇ ਹਨ।

ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਕਮਲ ਗਰਗ ਨੇ ਸੰਪਰਕ ਕਰਨ ’ਤੇ ਰਾਜੇਵਾਲ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਇਕ ਸਾਲ ਪਹਿਲਾਂ ਤੱਕ ਮਿਲਕਫੈੱਡ ਸਿਰਫ਼ 18.5 ਲੱਖ ਲੀਟਰ ਦੁੱਧ ਹੀ ਖਰੀਦਦਾ ਸੀ, ਜੋ ਹੁਣ ਵਧ ਕੇ 20 ਲੱਖ ਲੀਟਰ ਹੋ ਗਿਆ ਹੈ। ਵੇਰਕਾ ਅੱਜ ਵੀ ਕਿਸਾਨਾਂ ਤੋਂ ਮਹਿੰਗੇ ਭਾਅ ’ਤੇ ਦੁੱਧ ਖਰੀਦ ਰਿਹਾ ਹੈ ਅਤੇ ਕਿਸਾਨਾਂ ਨੂੰ 330 ਰੁਪਏ ਵਿਚ ਐੱਸਐੱਮਪੀ ਦਿੰਦੇ ਹੈ ਜਦੋਂਕਿ ਅੰਤਰਰਾਸ਼ਟਰੀ ਕੀਮਤ 210 ਰੁਪਏ ਹੈ ਅਤੇ ਭਾਰਤੀ ਬਾਜ਼ਾਰ ਵਿੱਚ ਇਹ 240 ਰੁਪਏ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਨੇ ਜਿਨ੍ਹਾਂ ਘਪਲਿਆਂ ਦੀ ਗੱਲ ਕੀਤੀ ਹੈ, ਉਹ ਬਹੁਤ ਪੁਰਾਣੇ ਹਨ ਅਤੇ ਉਨ੍ਹਾਂ ਖ਼ਿਲਾਫ਼ ਚਾਰਜਸ਼ੀਟ ਜਾਰੀ ਕਰ ਦਿੱਤੀ ਗਈ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।


Verka Is In Deficit And Amul Is Expanding Its Foothold In Punjab Balveer Singh Rajewal Made These Accusations Against The Officials


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App