ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਦੋ ਨੌਜਵਾਨਾਂ ਦੀ ਮੌਤ, ਲੜਕੀ ਜ਼ਖ਼ਮੀ

20/07/2024 | Public Times Bureau | panjab

ਕਸਬਾ ਮੁੱਦਕੀ ਤੋਂ ਬਾਘਾ ਪੁਰਾਣਾ ਰੋਡ ’ਤੇ ਪਿੰਡ ਮਾਹਲਾ ਕਲਾਂ ਦੇ ਕੋਲ ਸਵੇਰੇ 11 ਵਜੇ ਦੇ ਕਰੀਬ ਇਕ ਮੋਟਰਸਾਈਕਲ ਤੇ ਡਿਜਾਇਰ ਕਾਰ ਦੀ ਟੱਕਰ ’ਚ ਦੋ ਨੌਜਵਾਨਾਂ ਦੀ ਮੌਤ ਅਤੇ ਇਕ ਲੜਕੀ ਜ਼ਖਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹਰੀਏਵਾਲਾ ਤੋਂ ਆ ਰਹੇ ਇਕ ਮੋਟਰਸਾਈਕਲ ਅਤੇ ਮੁੱਦਕੀ ਪਾਸੋਂ ਜਾ ਰਹੀ ਡਿਜਾਇਰ ਕਾਰ ਦੀ ਟੱਕਰ ’ਚ ਪਿੰਡ ਹਰੀਏਵਾਲਾ ਦੇ ਵਸਨੀਕ ਦਲਜੀਤ ਸਿੰਘ ਪੁੱਤਰ ਦੇਵ ਸਿੰਘ ਉਮਰ 18 ਸਾਲ, ਰੂਪ ਸਿੰਘ ਪੁੱਤਰ ਬੱਗਾ ਸਿੰਘ ਉਮਰ 20 ਸਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਰਮਨਦੀਪ ਕੌਰ ਉਮਰ 20 ਕੁ ਸਾਲ ਦੀਆਂ ਲੱਤਾਂ ਅਤੇ ਬਾਹਾਂ ਬੁਰੀ ਤਰ੍ਹਾਂ ਟੁੱਟ ਗਈਆਂ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਰੂਪ ਸਿੰਘ ਅਤੇ ਦਲਜੀਤ ਸਿੰਘ ਆਪਣੀ ਭੈਣ ਰਮਨਦੀਪ ਕੌਰ ਨੂੰ ਪੇਪਰ ਦੇਣ ਲਈ ਫ਼ਿਰੋਜ਼ਪੁਰ ਜਾ ਰਹੇ ਸੀ ਕਿ ਰਸਤੇ ਵਿਚ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ।

Two Youths Died In A Collision Between A Car And A Motorcycle A Girl Was Injured


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App