ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਆਪਣੇ ਦੋ ਸਾਲਾਂ ਦੇ ਕੰਮਾਂ ਦੀ ਰਿਪੋਰਟ ਪੇਸ਼

20/07/2024 | Public Times Bureau | panjab

ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਆਪਣੇ ਦੋ ਸਾਲਾਂ ਦੇ ਕੰਮਾਂ ਦੀ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਸੂਬੇ ਦਾ ਵਿਕਾਸ ਕੇਂਦਰ ਸਰਕਾਰ ਦੇ ਸੁਹਿਰਦ ਯਤਨਾਂ ਨਾਲ ਹੀ ਸੰਭਵ ਹੈ, ਜੋ ਸੂਬਾ ਸਰਕਾਰ ਨੂੰ ਕੇਂਦਰ ਨਾਲ ਸਦਭਾਵਨਾਂ ਦਾ ਮਾਹੌਲ ਬਣਾਈ ਰੱਖਣਾ ਚਾਹੀਦਾ ਹੈ। ਸਾਹਨੀ ਨੇ ਸ਼ੁੱਕਰਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ, ਅਟਾਰੀ ਬਾਰਡਰ ਖੋਲ੍ਹਣ, ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ, ਪੇਂਡੂ ਵਿਕਾਸ ਫੰਡ, ਸਿੱਖਾਂ ਤੇ ਪੰਜਾਬੀਆਂ ਖਿਲਾਫ਼ ਨਫ਼ਰਤੀ ਭਾਸ਼ਾਂ ਵਰਤਣ ਬਾਰੇ ਅਨੇਕਾਂ ਮਸਲੇ ਹਨ, ਜਿਹੜੇ ਹੱਲ ਹੋਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਇਹਨਾਂ ਬੁਨਿਆਦੀ ਮਸਲਿਆਂ ਲਈ ਸੂਬੇ ਦੇ ਸਾਰੇ ਸੰਸਦ ਮੈਂਬਰਾਂ ਨੂੰ ਪਾਰਟੀਬਾਜ਼ੀ ਤੋਂ ਉਪਰ ਉਠਕੇ ਇਕੱਠੇ ਹੋ ਕੇ ਸਾਂਝੇ ਯਤਨ ਕਰਨ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਵੱਧ ਰਿਹਾ ਕਰਜ਼ਾ, ਬੁਨਿਆਦੀ ਢਾਂਚੇ ਦਾ ਵਿਕਾਸ, ਰੁਜ਼ਗਾਰ ਪੈਦਾ ਕਰਨ ਲਈ ਉਦਯੋਗਿਕ ਪ੍ਰੋਜੈਕਟ, ਫਸਲੀ ਵਿਭਿੰਨਤਾ ਆਦਿ ਦਾ ਹੱਲ ਕੇਂਦਰ ਦੇ ਸਹਿਯੋਗ ਨਾਲ ਹੀ ਕੀਤਾ ਜਾ ਸਕਦਾ ਹੈ। ਕੇਂਦਰ ਨੂੰ ਪੰਜਾਬ ਲਈ ਵੀ ਵਿਸ਼ੇਸ਼ ਪੈਕੇਜ ’ਤੇ ਵਿਚਾਰ ਕਰਨਾ ਚਾਹੀਦਾ ਹੈ, ਜਿਵੇਂ ਕਿ ਬਿਹਾਰ, ਆਂਧਰਾ ਪ੍ਰਦੇਸ਼ ਅਤੇ ਉੜੀਸਾ ਵਰਗੇ ਰਾਜਾਂ ਲਈ ਕੀਤਾ ਜਾ ਰਿਹਾ ਹੈ।

ਸਾਹਨੀ ਨੇ ਕਿਹਾ ਕਿ ਉਨ੍ਹਾਂ ਦੇ ਯਤਨਾਂ ਦੇ ਕਾਰਨ ਸਰਾਵਾਂ ’ਤੇ ਜੀਐਸਟੀ ਨੂੰ ਰੱਦ ਕਰਨਾ, ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਨੂੰ ਰੋਕਣਾ, ਮੋਹਾਲੀ ਵਿਖੇ ਸੈਮੀ-ਕੰਡਕਟਰ ਲੈਬਾਂ ਨੂੰ ਅਪਗ੍ਰੇਡ ਕਰਨ ਲਈ 10,000 ਕਰੋੜ ਰੁਪਏ ਦੀ ਗ੍ਰਾਂਟ ਪ੍ਰਾਪਤ ਕਰਨਾ ਅਤੇ ਰਾਸ਼ਟਰੀ ਖੇਡਾਂ ਵਿੱਚ ਸਿੱਖ ਮਾਰਸ਼ਲ ਆਰਟ ਗੱਤਕਾ ਦੀ ਸ਼ਮੂਲੀਅਤ, ਨਵੀਂ ਦਿੱਲੀ ਤੋਂ ਅੰਮ੍ਰਿਤਸਰ ਨੂੰ ਜੋੜਨ ਵਾਲੀ ਵੰਦੇ ਭਾਰਤ ਰੇਲਗੱਡੀ ਦੀ ਸ਼ੁਰੂਆਤ ਹੋਈ,ਦਿੱਲੀ ਤੋਂ ਲੁਧਿਆਣਾ ਅਤੇ ਬਠਿੰਡਾ ਲਈ ਉਡਾਣ ਦੇ ਰੂਟ ਸ਼ੁਰੂ ਕਰਵਾਏ ਹਨ। ਇਸਤੋ ਇਲਾਵਾਂ ਵਿਦੇਸ਼ਾਂ ਵਿਚ ਫਸੇ 100 ਤੋਂ ਵੱਧ ਪੰਜਾਬੀਆਂ ਦੀ ਸਫਲਤਾਪੂਰਵਕ ਵਾਪਸੀ ਦੀ ਨਿਗਰਾਨੀ ਵੀ ਕੀਤੀ ਹੈ। ਸਾਹਨੀ ਨੇ ਦੱਸਿਆ ਕਿ ਉਨ੍ਹਾਂ ਦੋ ਕਰੋੜ ਰੁਪਏ ਦੀ ਗ੍ਰਾਂਟ ਦੇ ਕੇ ਅਤੇ ਆਪਣੀ ਜੇਬ ਵਿੱਚੋਂ ਕਰੀਬ 30 ਲੱਖ ਰੁਪਏ ਖਰਚ ਕੇ ਆਈਟੀਆਈ ਲੁਧਿਆਣਾ ਨੂੰ ਉੱਤਮਤਾ ਦਾ ਕੇਂਦਰ ਬਣਾਇਆ ਹੈ, ਇਸ ਤੋਂ ਇਲਾਵਾ ਪੰਜਾਬ ਭਰ ਵਿੱਚ ਪੰਜ ਹੋਰ ਆਈਟੀਆਈ ਨੂੰ ਗੋਦ ਲਿਆ ਹੈ।


Rajya Sabha Member Vikramjit Singh Sahni Presented The Report Of His Two Years Of Work


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App