22 ਜੁਲਾਈ ਤੋਂ ਸ਼ੁਰੂ ਹੋ ਕੇ 12 ਅਗਸਤ ਤੱਕ ਚੱਲੇਗਾ ਸੰਸਦ ਦਾ ਮੌਨਸੂਨ ਇਜਲਾਸ, ਛੇ ਬਿੱਲ ਲਿਆਏਗੀ ਸਰਕਾਰ

20/07/2024 | Public Times Bureau | panjab

ਕੇਂਦਰ ਸਰਕਾਰ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮੌਨਸੂਨ ਇਜਲਾਸ ’ਚ ਆਫ਼ਤ ਪ੍ਰਬੰਧਨ ਐਕਟ ’ਚ ਸੋਧ ਸਣੇ ਛੇ ਨਵੇਂ ਬਿੱਲ ਪੇਸ਼ ਕਰੇਗੀ। ਸਰਕਾਰ ਨੇ ਵਿੱਤ ਬਿੱਲ ਤੋਂ ਇਲਾਵਾ ਸ਼ਹਿਰੀ ਹਵਾਬਾਜ਼ੀ ਖੇਤਰ ’ਚ ਵਪਾਰ ਨੂੰ ਸੁਖਾਲਾ ਬਣਾਉਣ ਦੇ ਮਕਸਦ ਨਾਲ 1934 ਦਾ ਜਹਾਜ਼ ਐਕਟ ਬਦਲਣ ਲਈ ਭਾਰਤੀ ਹਵਾਈ ਜਹਾਜ਼ ਬਿੱਲ 2024 ਨੂੰ ਵੀ ਸੂਚੀਬੱਧ ਕੀਤਾ ਹੈ। ਲੋਕ ਸਭਾ ਸਕੱਤਰੇਤ ਵੱਲੋਂ ਵੀਰਵਾਰ ਸ਼ਾਮ ਨੂੰ ਜਾਰੀ ਸੰਸਦ ਬੁਲੇਟਿਨ ’ਚ ਬਿੱਲਾਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ।ਸੰਸਦ ਦਾ ਮੌਨਸੂਨ ਸੈਸ਼ਨ 22 ਜੁਲਾਈ ਤੋਂ ਸ਼ੁਰੂ ਹੋਵੇਗਾ ਜਿਹੜਾ 12 ਅਗਸਤ ਤੱਕ ਚੱਲੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 23 ਜੁਲਾਈ ਨੂੰ ਸੰਸਦ ’ਚ ਕੇਂਦਰੀ ਬਜਟ ਪੇਸ਼ ਕਰਨਗੇ। ਇਜਲਾਸ ਦੌਰਾਨ ਸੂਚੀਬੱਧ ਹੋਰ ਬਿੱਲਾਂ ’ਚ ਬਾਇਲਰ ਬਿੱਲ, ਕੌਫੀ (ਵਿਕਾਸ) ਬਿੱਲ ਤੇ ਰਬੜ (ਵਿਕਾਸ) ਬਿੱਲ ਸ਼ਾਮਲ ਹੈ। ਇਸ ਦਰਮਿਆਨ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਬਿਜ਼ਨਸ ਅਡਵਾਇਜ਼ਰੀ ਕਮੇਟੀ (ਬੀਏਸੀ) ਦਾ ਗਠਨ ਕੀਤਾ ਹੈ ਜਿਹੜੀ ਸੰਸਦੀ ਏਜੰਡਾ ਤੈਅ ਕਰਦੀ ਹੈ। ਇਸ ਕਮੇਟੀ ਦੇ ਚੇਅਰਮੈਨ ਖ਼ੁਦ ਬਿਰਲਾ ਹੋਣਗੇ। ਕਮੇਟੀ ’ਚ ਭਾਜਪਾ ਦੇ ਪੀਪੀ ਚੌਧਰੀ, ਅਨੁਰਾਗ ਸਿੰਘ ਠਾਕੁਰ, ਭਰਤਰੀਹਰੀ ਮਹਿਤਾਬ, ਕਾਂਗਰਸ ਦੇ ਗੌਰਵ ਗੋਗੋਈ, ਕੇ ਸੁਰੇਸ਼, ਟੀਡੀਪੀ ਦੇ ਲਾਵੁ ਸ੍ਰੀ ਕ੍ਰਿਸ਼ਨ ਦੇਵਰਾਇਲੂ, ਤ੍ਰਿਣਮੂਲ ਕਾਂਗਰਸ ਦੇ ਸੁਦੀਪ ਬੰਦੋਪਾਧਿਆਏ, ਜੇਡੀਯੂ ਦੇ ਦਿਲੇਸ਼ਵਰ ਕਾਮੈਤ, ਡੀਐੱਮਕੇ ਦੇ ਦਯਾਨਿਧੀ ਮਾਰਨ, ਸ਼ਿਵ ਸੈਨਾ (ਊਧਵ ਧੜਾ) ਦੇ ਅਰਵਿੰਦ ਸਾਵੰਤ ਤੇ ਸਮਾਜਵਾਦੀ ਪਾਰਟੀ ਦੇ ਲਾਲਜੀ ਵਰਮਾ ਸਣੇ ਹੋਰ ਮੈਂਬਰ ਸ਼ਾਮਲ ਹਨ।


Monsoon Session Of Parliament Will Start From July 22 Till August 12 The Government Will Introduce Six Bills


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App