ਘੱਗਰ ਦਰਿਆ ’ਚ ਸਫ਼ਾਈ ਦੇ ਨਾਂ ’ਤੇ ਹੋ ਰਹੀ ਨਾਜਾਇਜ਼ ਮਾਈਨਿੰਗ, ਭਾਰੀ ਵਾਹਨਾਂ ਨੇ ਖੇਤਾਂ ਨੂੰ ਜਾਣ ਵਾਲੇ ਕੱਚੇ ਰਸਤੇ ਨੂੰ ਕੀਤੇ ਖ਼ਰਾਬ

21/07/2024 | Public Times Bureau | panjab

ਸੂਬਾ ਸਰਕਾਰ ਵੱਲੋਂ ਮੌਨਸੂਨ ਸੀਜ਼ਨ ਦੇ ਚੱਲਦੇ 1 ਜੁਲਾਈ ਤੋਂ 30 ਸਤੰਬਰ ਤੱਕ ਲਗਾਈ ਗਈ ਮਾਈਨਿੰਗ ਦੀ ਪਾਬੰਦੀ ਦੇ ਬਾਵਜੂਦ ਬਨੂੜ ਨੇੜਲੇ ਪਿੰਡ ਰਾਮਪੁਰ ਕਲਾਂ ਦੇ ਨੇੜਿਓਂ ਲੱਗਦੇ ਘੱਗਰ ਦਰਿਆ ਵਿੱਚ ਰਾਤ ਸਮੇਂ ਧੜੱਲੇ ਨਾਲ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਇਸ ਬਾਰੇ ਪਿੰਡ ਰਾਮਪੁਰ ਕਲਾਂ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ, ਬਲਜਿੰਦਰ ਸਿੰਘ, ਜਰਨੈਲ ਸਿੰਘ, ਸਲਿੰਦਰ ਸਿੰਘ, ਪਰਵਿੰਦਰ ਸਿੰਘ, ਹਰਜਿੰਦਰ ਸਿੰਘ ਤੇ ਜਿੰਦਰ ਸਿੰਘ ਸਮੇਤ ਹੋਰ ਵਸਨੀਕਾਂ ਨੇ ਦੱਸਿਆ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲੇ ਦਿਨ ਸਮੇਂ ਗ਼ਾਇਬ ਹੋ ਜਾਂਦੇ ਹਨ ਅਤੇ ਰਾਤ ਹੁੰਦੇ ਹੀ ਵੱਡੀਆਂ-ਵੱਡੀਆਂ ਪੋਕਲੇਨ ਮਸ਼ੀਨਾਂ ਅਤੇ ਟਿੱਪਰ ਲੈ ਕੇ ਘੱਗਰ ਦਰਿਆ ਵਿੱਚ ਪਹੁੰਚ ਜਾਂਦੇ ਹਨ ਅਤੇ ਸਾਰੀ ਰਾਤ ਦਰਿਆ ਵਿੱਚੋਂ ਗਰੈਵਰ, ਮਿੱਟੀ ਅਤੇ ਰੇਤਾ ਭਰ ਕੇ ਮੁਬਾਰਕਪੁਰ ਵਾਸ਼ਿੰਗ ਪਲਾਂਟਾਂ (ਸਕਰੀਨਿੰਗ ਪਲਾਂਟ) ਲੈ ਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਭਾਰੀ ਵਾਹਨਾਂ ਨੇ ਖੇਤਾਂ ਵਿੱਚ ਜਾਣ ਵਾਲੇ ਕੱਚੇ ਰਸਤਿਆਂ ਨੂੰ ਬੁਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤਾ ਹੈ ਜਿਸ ਕਾਰਨ ਪਿੰਡ ਦੇ ਕਿਸਾਨ ਬਹੁਤ ਪਰੇਸ਼ਾਨ ਹਨ।

ਇਸ ਦੌਰਾਨ ਉਪਰੋਕਤ ਵਿਅਕਤੀਆਂ ਨੇ ਕਿਹਾ ਕਿ ਘੱਗਰ ਦਰਿਆ ਵਿੱਚ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਵੱਡੇ-ਵੱਡੇ ਟੋਏ ਪਾ ਦਿੱਤੇ ਹਨ ਤੇ ਸੂਬਾ ਸਰਕਾਰ ਤੋਂ ਨਾਜਾਇਜ਼ ਮਾਈਨਿੰਗ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਸ ਮਾਮਲੇ ਸਬੰਧੀ ਸਾਬਕਾ ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿੱਚ ਨਾਜਾਇਜ਼ ਮਾਈਨਿੰਗ ਪੂਰੀ ਤਰਾਂ ਬੰਦ ਹੋਣ ਦੇ ਦਾਅਵੇ ਕਰਦੇ ਨਹੀਂ ਥੱਕਦੇ ਜਦੋਂ ਕਿ ਪਿੰਡ ਰਾਮਪੁਰ ਕਲਾਂ ਵਿੱਚ ਘੱਗਰ ਦਰਿਆ ਵਿੱਚ ਸਾਫ-ਸਫਾਈ ਦੇ ਨਾਂ ’ਤੇ ਜ਼ੋਰਾਂ-ਸ਼ੋਰਾਂ ਨਾਲ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਜਦੋਂ ਕਿ ਮੌਨਸੂਨ ਸੀਜ਼ਨ ਦੌਰਾਨ ਇਕ ਜੁਲਾਈ ਤੋਂ 30 ਸਤੰਬਰ ਤੱਕ ਸੂਬੇ ਵਿੱਚ ਮਿੱਟੀ ਦੇ ਪੱਟਣ ’ਤੇ ਪੂਰੀ ਤਰਾਂ ਰੋਕ ਲੱਗੀ ਹੁੰਦੀ ਹੈ। ਇਸ ਦੇ ਬਾਵਜੂਦ ਲੱਖਾਂ ਰੁਪਏ ਦਾ ਗਰੈਵਰ ਤੇ ਮਿੱਟੀ ਕੱਢ ਕੇ ਵੇਚੀ ਜਾ ਰਹੀ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।

ਇਸ ਮਾਮਲੇ ਬਾਰੇ ਡਰੇਨੇਜ ਵਿਭਾਗ ਦੇ ਐਕਸੀਅਨ ਗੁਰਤੇਜ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਸੂਬੇ ਵਿੱਚ ਆਏ ਹੜ੍ਹਾਂ ਕਾਰਨ ਕਾਫੀ ਨੁਕਸਾਨ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਘੱਗਰ ਦਰਿਆ ਵਿੱਚ ਜਿੱਥੇ ਵੀ ਪਾਣੀ ਦੀ ਡਾਫ ਲੱਗਦੀ ਹੈ, ਉਸ ਥਾਂ ’ਤੇ ਸਫਾਈ ਕੀਤੀ ਜਾ ਰਹੀ ਹੈ ਤਾਂ ਜੋ ਜ਼ਿਆਦਾ ਬਾਰਸ਼ ਪੈਣ ਕਾਰਨ ਇਲਾਕੇ ਵਿੱਚ ਹੜ੍ਹਾਂ ਦੀ ਸਥਿਤੀ ਨਾ ਪੈਦਾ ਹੋਵੇ। ਉਨ੍ਹਾਂ ਦੱਸਿਆ ਕਿ ਦਰਿਆ ਵਿੱਚ ਸਾਫ-ਸਫਾਈ ਦਾ ਕੰਮ ਕਾਨੂੰਨ ਅਨੁਸਾਰ ਕੀਤਾ ਜਾ ਰਿਹਾ ਹੈ ਅਤੇ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਬੇਬੁਨਿਆਦ ਹਨ।







Illegal Mining In The Name Of Cleanliness In Ghaggar River Heavy Vehicles Have Damaged The Dirt Road Leading To The Fields


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App