ਰੇਲਵੇ ਚਲਾਏਗਾ ਅੰਮ੍ਰਿਤਸਰ-ਕਟਿਹਾਰ ਹਫ਼ਤਾਵਾਰੀ ਵਿਸ਼ੇਸ਼ ਰੇਲਗੱਡੀ, ਭੀੜ ਨੂੰ ਘੱਟ ਕਰਨ ਲਈ ਸੁਵਿਧਾ ਦਾ ਲਿਆ ਫ਼ੈਸਲਾ

21/07/2024 | Public Times Bureau | Panjab

ਭੀੜ ਨੂੰ ਘੱਟ ਕਰਨ ਅਤੇ ਰੇਲਵੇ ਯਾਤਰੀਆਂ ਦੀ ਸੁਵਿਧਾਜਨਕ ਆਵਾਜਾਈ ਲਈ, ਰੇਲਵੇ ਹਫ਼ਤਾਵਾਰੀ ਵਿਸ਼ੇਸ਼ ਰੇਲਗੱਡੀਆਂ ਦਾ ਸੰਚਾਲਨ ਕਰੇਗਾ। 05734/05733 ਅੰਮ੍ਰਿਤਸਰ-ਕਟਿਹਾਰ-ਅੰਮ੍ਰਿਤਸਰ ਹਫਤਾਵਾਰੀ ਵਿਸ਼ੇਸ਼ ਰੇਲਗੱਡੀ (8 ਟਰਿੱਪ) 05734 ਅੰਮ੍ਰਿਤਸਰ ਤੋਂ ਕਟਿਹਾਰ ਹਰ ਵੀਰਵਾਰ 25 ਜੁਲਾਈ 2024 ਤੋਂ 15 ਅਗਸਤ 2024 (4 ਟਰਿੱਪ) ਤੱਕ ਖੁੱਲ੍ਹੇਗੀ। ਇਹ ਹਫਤਾਵਾਰੀ ਸਪੈਸ਼ਲ ਟਰੇਨ 05734 ਅੰਮ੍ਰਿਤਸਰ ਤੋਂ ਸਵੇਰੇ 4.25 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਬਾਅਦ ਦੁਪਹਿਰ 3 ਵਜੇ ਕਟਿਹਾਰ ਪਹੁੰਚੇਗੀ। ਵਾਪਸੀ ਦੀ ਦਿਸ਼ਾ ਵਿੱਚ, 05733 ਕਟਿਹਾਰ ਤੋਂ ਅੰਮ੍ਰਿਤਸਰ ਹਰ ਸ਼ਨੀਵਾਰ ਨੂੰ 27 ਜੁਲਾਈ 2024 ਤੋਂ 17 ਅਗਸਤ 2024 (4 ਟਰਿੱਪ) ਵਿਚਕਾਰ ਚੱਲੇਗੀ। 

ਇਹ ਹਫਤਾਵਾਰੀ ਸਪੈਸ਼ਲ ਟਰੇਨ 05733 ਕਟਿਹਾਰ ਤੋਂ ਸਵੇਰੇ 11.40 ’ਤੇ ਰਵਾਨਾ ਹੋਵੇਗੀ ਅਤੇ ਇਕ ਦਿਨ ਬਾਅਦ ਦੁਪਹਿਰ 12.10 ’ਤੇ ਅੰਮ੍ਰਿਤਸਰ ਪਹੁੰਚੇਗੀ। ਇਹ ਸਪੈਸ਼ਲ ਟਰੇਨ ਬਿਆਸ, ਜਲੰਧਰ ਸਿਟੀ, ਲੁਧਿਆਣਾ, ਸਾਹਨੇਵਾਲ, ਅੰਬਾਲਾ ਛਾਉਣੀ, ਸਹਾਰਨਪੁਰ, ਮੁਜ਼ੱਫਰਨਗਰ, ਮੇਰਠ ਸਿਟੀ, ਹਾਪੁੜ, ਖੁਰਜਾ, ਅਲੀਗੜ੍ਹ, ਇਟਾਵਾ, ਕਾਨਪੁਰ ਸੈਂਟਰਲ, ਲਖਨਊ, ਬਾਰਾਬੰਕੀ, ਗੋਂਡਾ, ਬਸਤੀ, ਗੋਰਖਪੁਰ, ਦੇਵਰੀਆ ਸਦਰ, ਛਪਰਾ, ਛਪਰਾ ਗ੍ਰਾਮੀਣ, ਸੋਨਪੁਰ, ਹਾਜੀਪੁਰ, ਬਰੌਨੀ, ਬੇਗੂਸਰਾਏ, ਖਗੜੀਆ, ਮਾਨਸੀ, ਥਾਣਾ ਬੀਹਪੁਰ ਅਤੇ ਨੌਗਾਛੀਆ ਸਟੇਸ਼ਨਾਂ ’ਤੇ ਦੋਵੇਂ ਦਿਸ਼ਾਵਾਂ ’ਤੇ ਰੁਕੇਗੀ।

Railways Will Run Amritsar katihar Weekly Special Train Convenience Decision Taken To Reduce Congestion


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App