21 ਬੱਚਿਆਂ ਦੇ ਭਵਿੱਖ ਨਾਲ ਖਿਲਵਾੜ, ਪਹਿਲਾਂ ਬਿਨਾਂ ਮਾਨਤਾ ਦੇ ਪੜ੍ਹਾਈ ਕਾਮਰਸ ਤੇ ਫਿਰ ਸਕੂਲੋਂ ਕੱਢਿਆ

21/07/2024 | Public Times Bureau | panjab

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਧੂ ਪੱਤੀ ’ਚੋਂ 11ਵੀਂ ਕਾਮਰਸ ਜਮਾਤ ਦੇ ਕੱਢੇ ਗਏ 21 ਵਿਦਿਆਰਥੀਆਂ ਦਾ ਮਾਮਲਾ ਜ਼ਿਲ੍ਹਾ ਸਿੱਖਿਆ ਵਿਭਾਗ ਤੋਂ ਹੁੰਦਾ ਹੋਇਆ ਡਿਪਟੀ ਕਮਿਸ਼ਨਰ ਦੇ ਦਰਬਾਰ ਪੁੱਜ ਗਿਆ ਹੈ। ਇਸ ਮਾਮਲੇ ’ਚ ਪ੍ਰਿੰਸੀਪਲ, ਜ਼ਿਲ੍ਹਾ ਸਿੱਖਿਆ ਅਧਿਕਾਰੀ ਤੇ ਜ਼ਿਲ੍ਹਾ ਅਧਿਕਾਰੀ ਬਿਨਾਂ ਮਾਨਤਾ 11ਵੀਂ ਕਾਮਰਸ ’ਚ ਦਾਖ਼ਲ ਕੀਤੇ 21 ਵਿਦਿਆਰਥੀਆਂ ਨੂੰ ਸਾਢੇ 3 ਮਹੀਨੇ ਪੜ੍ਹਾਉਣ ਉਪਰੰਤ ਸਕੂਲ ’ਚੋਂ ਕੱਢਣ ’ਤੇ ਭਾਵੇਂ ਇਕ-ਦੂਜੇ ਦੇ ਸਿਰ ਦੋਸ਼ ਮੜ੍ਹ ਰਹੇ ਹਨ, ਪਰ ਵਿਦਿਆਰਥੀਆਂ ਦਾ ਭਵਿੱਖ ਹਾਲੇ ਵੀ ਉੱਜਵਲ ਨਹੀਂ ਬਲਕਿ ਹਨੇਰੇ ਵੱਲ ਵੱਧ ਰਿਹਾ ਹੈ।‘ਪੰਜਾਬੀ ਜਾਗਰਣ’ ਵਲੋਂ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਚੁੱਕਣ ’ਤੇ ਸ਼ਨਿੱਚਰਵਾਰ ਸਵੇਰ ਇਹ ਮਾਮਲਾ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਆਈ.ਏ.ਐੱਸ ਦੇ ਦਰਬਾਰ ਪੁੱਜਾ ਹੈ।

ਡੀਈਓ ਜ਼ਿਲ੍ਹਾ ਸਿੱਖਿਆ ਅਫ਼ਸਰ ਸੀਨੀਅਰ ਸੈਕੰਡਰੀ ਇੰਦੂ ਸਿੰਮਕ ਨੇ ਇਸ ਮਾਮਲੇ ’ਤੇ ਤੁਰੰਤ ਐਕਸ਼ਨ ਲੈਂਦਿਆ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਧੂ ਪੱਤੀ ਦੇ ਪ੍ਰਿੰਸੀਪਲ ਨੂੰ ਜਿੱਥੇ ਮੁਕੰਮਲ ਰਿਕਾਰਡ ਸਣੇ ਸੋਮਵਾਰ ਸਵੇਰੇ ਤਲਬ ਕੀਤਾ ਹੈ, ਉੱਥੇ ਹੀ ਸ਼ਨਿੱਚਰਵਾਰ ਨੂੰ ਸਕੂਲ ’ਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਭੇਜ ਕੇ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰਿੰਸੀਪਲ ਨੇ ਆਪਣੇ ਪੱਧਰ ’ਤੇ ਕਿੰਝ ਬਿਨਾਂ ਮਾਨਤਾ 11ਵੀਂ ਕਾਮਰਸ ’ਚ 21 ਵਿਦਿਆਰਥੀਆਂ ਨੂੰ ਦਾਖ਼ਲ ਕੀਤਾ ਤੇ ਉਨ੍ਹਾਂ ਨੂੰ ਸਾਢੇ 3 ਮਹੀਨੇ ਪੜ੍ਹਾਕੇ ਉਨ੍ਹਾਂ ਤੋਂ ਫ਼ੀਸ ਲਈ, ਇੰਝ ਕਰਨ ਲਈ ਵੀ ਉਹ ਇਸ ਖ਼ਿਲਾਫ਼ ਬਣਦੀ ਕਾਰਵਾਈ ਲਈ ਆਪਣੇ ਸਿੱਖਿਆ ਵਿਭਾਗ ਦੇ ਆਲਾ-ਅਧਿਕਾਰੀਆਂ ਨੂੰ ਚਿੱਠੀ-ਪੱਤਰ ਲਿਖ ਰਹੇ ਹਨ।

ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਆਈਏਐੱਸ ਨੇ ਵੀ ਸਰਕਾਰ ਦੀ ਸਿੱਖਿਆ ਨੀਤੀ ਦੇ ਪ੍ਰਚਾਰ ਨੂੰ ਢਾਹ ਲਗਾਉਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਧੂ ਪੱਤੀ ’ਚ ਬਿਨਾਂ ਮਾਨਤਾ ਸਾਢੇ 3 ਮਹੀਨੇ 17 ਲੜਕੇ ਤੇ 4 ਕੁੜੀਆਂ ਸਣੇ 21 ਵਿਦਿਆਰਥੀਆਂ ਨੂੰ 11ਵੀਂ ਕਾਮਰਸ ’ਚ ਪੜ੍ਹਾ ਕੇ ਕੱਢਣ ’ਤੇ ਨੋਟਿਸ ਲੈਂਦਿਆਂ ਜ਼ਿ਼ਲ੍ਹਾ ਸਿੱਖਿਆ ਅਫ਼ਸਰ ਤੇ ਸਕੂਲ ਦੇ ਪ੍ਰਿੰਸੀਪਲ ਤੋਂ ਸੋਮਵਾਰ ਨੂੰ ਰਿਪੋਰਟ ਮੰਗੀ ਹੈ। ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਡੀ.ਸੀ. ਮੈਡਮ ਬਰਨਾਲਾ ਨੇ ਜਿੱਥੇ ਇਹ ਜਾਣਕਾਰੀ ਦਿੱਤੀ, ਉੱਥੇ ਹੀ ਉਨ੍ਹਾਂ ਨੇ 21 ਵਿਦਿਆਰਥੀਆਂ ਦੇ ਭਵਿੱਖ ਨੂੰ ਹਮੇਸ਼ਾ ਉੱਜਵਲ ਰੱਖਣ ਲਈ ਵਚਨਬੱਧਤਾ ਪ੍ਰਗਟਾਈ ਹੈ।


Playing With The Future Of 21 Children First Studying Commerce Without Recognition And Then Expelled From School


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App