ਕਿਸਾਨਾਂ ਨੇ ਬਿਜਲੀ ਕੱਟਾਂ ਤੋਂ ਤੰਗ ਆਕੇ PSPCL ਖਿਲਾਫ਼ ਸੜਕ ’ਤੇ ਦਿੱਤਾ ਧਰਨਾ ਕੀਤੀ ਨਾਅਰੇਬਾਜ਼ੀ

22/07/2024 | Public Times Bureau | panjab

ਬਿਜਲੀ ਦੇ ਨਿਰੰਤਰ ਲੱਗ ਰਹੇ ਕੱਟਾਂ ਤੋਂ ਪਰੇਸ਼ਾਨ ਹੋ ਕੇ ਕਿਸਾਨਾਂ ਨੇ ਫਗਵਾੜਾ-ਹੁਸ਼ਿਆਰਪੁਰ ਸੜਕ ’ਤੇ ਪੀਐੱਸਪੀਸੀਐੱਲ ਦਫ਼ਤਰ ਰਿਹਾਣਾ ਜੱਟਾਂ ਅੱਗੇ ਰੋਸ ਧਰਨਾ ਲਾ ਕੇ ਪੀਐੱਸਪੀਸੀਐੱਲ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਕਿਸਾਨ ਆਗੂ ਹਰਪਾਲ ਸਿੰਘ ਸੰਘਾ,ਰਵੀ ਕੁਮਾਰ ਮੇਹਟੀਆਣਾ ਨੇ ਕਿਹਾ ਕਿ ਬੀਤੇ ਇੱਕ ਮਹੀਨੇ ਤੋਂ ਲਗਾਏ ਜਾ ਰਹੇ ਲੰਬੇ ਲੰਬੇ ਬਿਜਲੀ ਦੇ ਕੱਟਾਂ ਤੋਂ ਕਿਸਾਨ ਬਹੁਤ ਪਰੇਸ਼ਾਨ ਹਨ, ਕਿਸਾਨਾਂ ਦਾ ਝੋਨਾ ਬਿਨਾ ਪਾਣੀ ਤੋਂ ਸੁੱਕ ਕੇ ਬਰਬਾਦ ਹੋ ਰਿਹਾ ਹੈ।ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਅੱਠ ਘੰਟੇ ਲਗਾਤਾਰ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ ਪਰ ਖੇਤਾਂ ਨੂੰ ਬਿਜਲੀ ਸਿਰਫ ਇੱਕ ਦੋ ਘੰਟੇ ਹੀ ਮਿਲਦੀ ਹੈ ।ਜਿਸ ਨਾਲ ਕਿਸਾਨਾਂ ਦਾ ਝੋਨਾ ਪਾਣੀ ਦੀ ਘਾਟ ਕਰਕੇ ਖੇਤਾਂ ਵਿੱਚ ਸੁੱਕ ਕੇ ਬਰਬਾਦ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਜੇਕਰ ਕਿਸਾਨਾਂ ਨੂੰ ਸਮੇਂ ਸਿਰ ਬਿਜਲੀ ਦੀ ਸਪਲਾਈ ਨਾ ਮਿਲੀ ਤੇ ਖੇਤਾਂ ਵਿੱਚ ਬੀਜਾਈ ਕੀਤਾ ਝੋਨਾ ਸੁੱਕ ਜਾਵੇਗਾ ਤੇ ਬਹੁਤ ਸਾਰੇ ਕਿਸਾਨ ਕਰਜੇ ਦੀ ਮਾਰ ਹੇਠ ਆ ਜਾਣਗੇ।

ਉਹਨਾਂ ਦੱਸਿਆ ਕਿ ਇਸ ਰੋਸ਼ ਧਰਨੇ ਵਿੱਚ ਰਿਹਾਣਾ ਜੱਟਾਂ ਅਤੇ ਲਾਗਲੇ 25 ਦੇ ਕਰੀਬ ਪਿੰਡਾਂ ਦੇ ਕਿਸਾਨਾਂ ਨੇ ਹਿੱਸਾ ਲਿਆ।ਉਹਨਾਂ ਦੱਸਿਆ ਕਿ ਇਹ ਰੋਸ਼ ਧਰਨਾ ਸੰਕੇਤਕ ਹੈ ਅਤੇ ਉਹ ਆਮ ਰਾਹਗੀਰ ਜਾਂ ਆਉਣ ਜਾਣ ਵਾਲੇ ਵਾਹਨ ਚਾਲਕਾਂ ਤੇ ਜਨਤਾ ਨੂੰ ਕਿਸੇ ਹਾਲਤ ਵਿੱਚ ਵੀ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਪਰ ਕੋਈ ਸੁਣਵਾਈ ਨਾ ਹੋਣ ਕਰਕੇ ਧਰਨਾ ਦੇਣ ਲਈ ਮਜਬੂਰ ਹਨ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੀ ਬੀਜਾਈ ਲਈ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ। ਇਸ ਮੌਕੇ ਕਿਸਾਨ ਆਗੂ ਹਰਪਾਲ ਸਿੰਘ ਸੰਘਾ,ਰਵੀ ਕੁਮਾਰ ਮੇਹਟੀਆਣਾ,ਤਰਨਜੀਤ ਸਿੰਘ ਰਿੱਕੀ,ਅਮਨਦੀਪ ਸਿੰਘ ਮੇਹਟੀਆਣਾ, ਕਰਨਜੀਤ ਸਿੰਘ ਸਿੰਬਲੀ,ਇੰਦਰਜੀਤ ਸਿੰਘ ਮੇਹਟੀਆਣਾ, ਹਰਪਾਲ ਸਿੰਘ,ਹਰਦੀਪ ਸਿੰਘ ਚੀਮਾ ਬਘਾਣਾ,ਗੁਰਸ਼ਰਨ ਸਿੰਘ ਬਘਾਣਾ, ਹਰਜੀਤ ਸਿੰਘ, ਗੁਰਮੇਲ ਸਿੰਘ ਬਘਾਣਾ, ਮਲਕੀਤ ਸਿੰਘ, ਮਨਜੀਤ ਸਿੰਘ ,ਇੰਦਰਪਾਲ ਸਿੰਘ ਨਰੂੜ ਤੋਂ ਇਲਾਵਾ ਲਾਗਲੇ ਪਿੰਡਾਂ ਦੇ ਅਨੇਕਾਂ ਕਿਸਾਨ ਹਾਜ਼ਰ ਸਨ ।


Fed Up With The Power Cuts The Farmers Staged A Dharna On The Road Against Pspcl And Raised Slogans


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App