ਜਿੱਦ ਕਰਕੇ ਤਾਏ ਨਾਲ ਖੇਤਾਂ ਨੂੰ ਗਏ ਮਾਸੂਮ ਬੱਚੇ ਨਾਲ ਵਾਪਰਿਆ ਭਿਆਨਕ ਹਾਦਸਾ; ਹੋਈ ਦਰਦਨਾਕ ਮੌਤ

23/07/2024 | Public Times Bureau | Punjab

ਪਿੰਡ ਕਾਹਨਗੜ੍ਹ ਦੇ ਇੱਕ ਮਾਸੂਮ ਬੱਚੇ ਦੀ ਟਰੈਕਟਰ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਿਆਨ ਸਾਗਰ ਸਕੂਲ ਕਾਹਨਗੜ੍ਹ ਦੇ ਮਾਲਕ ਰਾਮਪਾਲ ਸੇਖੋਂ ਨੇ ਦੱਸਿਆ ਕਿ ਗੁਰਸਾਹਿਬ ਸਿੰਘ ਉਹਨਾਂ ਦੇ ਸਕੂਲ ਦਾ ਪਹਿਲੀ ਜਮਾਤ ਦਾ ਵਿਦਿਆਰਥੀ ਸੀ, ਜੋ ਸ਼ਨੀਵਾਰ ਨੂੰ ਆਪਣੇ ਤਾਏ ਨਾਲ ਖੇਤਾਂ 'ਚ ਗਿਆ ਸੀ। ਜਿੱਥੇ ਇਸ ਬੱਚੇ ਦੀ ਟਰੈਕਟਰ ਤੋਂ ਡਿੱਗ ਕੇ ਰੋਟਾਵੇਟਰ 'ਤੇ ਚੜ੍ਹਨ ਨਾਲ ਮੌਤ ਹੋ ਗਈ। ਉਸ ਨੇ ਦੱਸਿਆ ਕਿ ਗੁਰਸਾਹਿਬ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੌ ਕਿ ਜਿੱਦ ਕਰਕੇ ਖੇਤ ਗਿਆ ਸੀ। ਇਸ ਖ਼ਬਰ ਨੂੰ ਲੈ ਕੇ ਪੂਰੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।


A Terrible Accident Happened To An Innocent Child Who Went To The Fields With His Mother A Painful Death


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App