ਸੜਕ ਹਾਦਸੇ ਵਿੱਚ ਪਿੰਡ ਸੁਲਤਾਨਪੁਰ ਬਧਰਾਵਾਂ ਦੇ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ

23/07/2024 | Public Times Bureau | PANJAB

ਪਿੰਡ ਸੁਲਤਾਨਪੁਰ ਬਧਰਾਵਾਂ ਦੇ ਇੱਕ ਨੌਜਵਾਨ ਦੀ ਪਿੰਡ ਲੋਹਟਬੱਦੀ ਨਜ਼ਦੀਕ ਬੀਤੀ ਰਾਤ ਗੱਡੀ ਦੇ ਸੜਕ ਕਿਨਾਰੇ ਦਰੱਖਤ ਵਿਚ ਵੱਜਣ ਕਾਰਨ ਇੱਕ ਨੌਜਵਾਨ ਦੀ ਮੌਤ ਹੋਣ ਤੇ ਦੂਜੇ ਦੇ ਗੰਭੀਰ ਰੂਪ ’ਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਇਸ ਗੱਡੀ ਵਿੱਚ ਮਾਮਾ ਭਾਣਜਾ ਸਵਾਰ ਸਨ। ਹਰਦੀਪ ਸਿੰਘ ਉਰਫ ਹੈਪੀ (35) ਪੁੱਤਰ ਮੇਹਰ ਸਿੰਘ ਵਾਸੀ ਸੁਲਤਾਨਪੁਰ ਬਧਰਾਵਾਂ(ਥਾਣਾ ਸੰਦੌੜ) ਅਤੇ ਉਸ ਦਾ ਭਾਣਜਾ ਇੰਡੀਆ ਕਲੋਨੀ ਮਲੇਰਕੋਟਲਾ ਦਾ ਵਸਨੀਕ ਜਗਦੀਪ ਸਿੰਘ ਦੀਪੀ (28) ਪੁੱਤਰ ਸੁਰਿੰਦਰ ਸਿੰਘ ਜੋ ਕੇ ਮਾਰੂਤੀ ਸਜੂਕੀ ਦੀ ਸਿਆਜ ਗੱਡੀ(ਪੀਬੀ 10 ਐਫ ਯੂ-4775) ’ਚ ਰਾਏਕੋਟ ਤੋਂ ਮਲੇਰਕੋਟਲਾ ਵੱਲ ਨੂੰ ਆ ਰਿਹਾ ਸੀ ਪਰ ਜਦੋਂ ਉਹ ਪਿੰਡ ਲੋਹਟਬੱਦੀ ਨਜ਼ਦੀਕ ਸੜਕ ’ਤੇ ਸਥਿਤ ਮੋੜ ਕੋਲ ਪੁੱਜੇ ਤਾਂ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਦਰੱਖਤ ਨਾਲ ਜਾ ਟਕਰਾਈ।

ਟੱਕਰ ਇੰਨੀ ਭਿਆਨਕ ਜਬਰਦਸਤ ਸੀ ਗੱਡੀ ਪੂਰੀ ਤਰ੍ਹਾਂ ਤਬਾਹ ਹੋ ਗਈ ਅਤੇ ਕਾਰ ਵਿਚ ਸਵਾਰ ਹਰਦੀਪ ਸਿੰਘ ਉਰਫ ਹੈਪੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦਕਿ ਉਸ ਦਾ ਭਾਣਜਾ ਜਗਦੀਪ ਸਿੰਘ ਦੀਪੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਅੱਧੀ ਰਾਤ ਨੂੰ ਮੌਕੇ ਹਾਦਸੇ ਦੀ ਅਵਾਜ਼ ਸੁਣ ਕੇ ਆਲੇ-ਦੁਆਲੇ ਦੇ ਵਸਨੀਕ ਬਾਹਰ ਆਏ ਤੇ ਇਸ ਘਟਨਾ ਦੀ ਸੂਚਨਾ ਪੁਲਿਸ ਚੌਕੀ ਲੋਹਟਬੱਦੀ ਵਿਖੇ ਦਿੱਤੀ, ਜਿਸ ’ਤੇ ਪੁਲਿਸ ਚੌਕੀ ਲੋਹਟਬੱਦੀ ਦੇ ਮੁਲਾਜ਼ਮ ਘਟਨਾ ਸਥਾਨ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ।

ਇਸ ਮੌਕੇ ਆਲੇ-ਦੁਆਲੇ ਦੇ ਵਸਨੀਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਡਾਇਲ-108 ਐਬੂਲੈਂਸ ਰਾਹੀਂ ਮਲੇਰਕੋਟਲਾ ਦੇ ਹਸਪਤਾਲ ਵਿਖੇ ਭੇਜ ਦਿੱਤਾ, ਜਿਥੇ ਹਰਦੀਪ ਸਿੰਘ ਦੀ ਮੌਤ ਹੋ ਗਈ ਅਤੇ ਭਾਣਜਾ ਜਗਦੀਪ ਸਿੰਘ ਦੀ ਹਾਲਤ ਗੰਭੀਰ ਹੋਣ ’ਤੇ ਡਾਕਟਰਾਂ ਨੇ ਡੀਐਮਸੀ ਲੁਧਿਆਣਾ ਵਿਖੇ ਭੇਜ ਦਿੱਤਾ। ਇਸ ਮੌਕੇ ਚੌਕੀ ਇੰਚਾਰਜ ਗੁਰਸੇਵਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੇ ਧਾਰਾ 174 ਅਧੀਨ ਕਾਰਵਾਈ ਅਮਲ ਵਿਚ ਲਿਆਂਦੀ ਅਤੇ ਮਿ੍ਰਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ।


In A Road Accident The Youth Of Village Sultanpur Badhrawan Died Another Was Seriously Injured


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App