ਕਿੱਕ ਬਾਕਸਿੰਗ ਦੇ ਕੋਚ ਬਲਦੇਵ ਰਾਜ ’ਤੇ ਲੱਗੇ ਪੈਸੇ ਲੈਣ ਦੇ ਦੋਸ਼, ਪੀੜਤ ਲੜਕੀ ਆਪਣੇ ਪਿਤਾ ਦੇ ਨਾਲ ਪਹੁੰਚੀ SSP ਦਫ਼ਤਰ

23/07/2024 | Public Times Bureau | panjab

ਜਾਅਲੀ ਸਰਟੀਫਿਕੇਟ ਦੇ ਕੇ ਖਿਡਾਰੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਮੁਲਜ਼ਮ ਅਭਿਲਾਸ਼ ਕੁਮਾਰ ਖ਼ਿਲਾਫ਼ ਐੱਸਐੱਸਪੀ ਦਿਹਾਤੀ ਨੂੰ ਇਕ ਹੋਰ ਸ਼ਿਕਾਇਤ ਕੀਤੀ ਗਈ ਹੈ। ਸ਼ਿਕਾਇਤ ਵਿਚ ਉਸ ਦੇ ਨਾਲ ਕਿੱਕ ਬਾਕਸਿੰਗ ਕੋਚ ਬਲਦੇਵ ਰਾਜ ’ਤੇ ਵੀ ਵਿਦਿਆਰਥੀਆਂ ਨੂੰ ਫਰਜ਼ੀ ਸਰਟੀਫਿਕੇਟ ਵੰਡਣ ਦਾ ਦੋਸ਼ ਲਾਇਆ ਗਿਆ ਹੈ। ਦੋਵਾਂ ਨੇ ਇਕ ਲੜਕੀ ਨੂੰ ਕਿੱਕ ਬਾਕਸਿੰਗ ਮੁਕਾਬਲੇ ਵਿਚ ਭਾਗ ਦਿਵਾ ਕੇ ਉਸ ਤੋਂ ਡੇਢ ਲੱਖ ਰੁਪਏ ਹੜੱਪ ਲਏ।ਖਿਡਾਰੀ ਦੇ ਪਿਤਾ ਨੇ ਆਪਣੀਆਂ ਮੱਝਾਂ ਵੇਚ ਕੇ ਇਹ ਪੈਸੇ ਦਿੱਤੇ ਸਨ। ਹੈਰਾਨੀ ਦੀ ਗੱਲ ਇਹ ਰਹੀ ਕਿ ਲੜਕੀ ਨੂੰ ਜਾਅਲੀ ਸਰਟੀਫਿਕੇਟ ਦਿੱਤੇ ਗਏ ਸਨ। ਕਿਸਾਨ ਆਗੂ ਕਾਬਲ ਸਿੰਘ ਨਾਲ ਐਸਐਸਪੀ ਦਿਹਾਤੀ ਦਫ਼ਤਰ ਪੁੱਜੇ ਪੀੜਤ ਦੇ ਪਿਤਾ ਨੇ ਪੁਲਿਸ ਨੂੰ ਇਨਸਾਫ਼ ਦੀ ਅਪੀਲ ਕੀਤੀ। ਫਿਲਹਾਲ ਐੱਸਐੱਸਪੀ ਦਿਹਾਤੀ ਸਤਿੰਦਰ ਸਿੰਘ ਨੇ ਪੀੜਤ ਲੜਕੀ ਨੂੰ ਇਨਸਾਫ਼ ਦਿਵਾਉਣ ਦਾ ਪੂਰਾ ਭਰੋਸਾ ਦਿੱਤਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।ਇਸ ਸਬੰਧੀ ਜਦੋਂ ਕੋਚ ਬਲਦੇਵ ਰਾਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗੁਰੂ ਨਾਨਕ ਸਟੇਡੀਅਮ ਵਿਚ ਹੋਏ ਟੂਰਨਾਮੈਂਟ ਵਿਚ ਲੜਕੀ ਨੂੰ ਨਹੀਂ ਖਿਡਵਾਇਆ ਸੀ। ਉਹ ਖੁਦ ਜਾ ਕੇ ਖੇਡੀ ਹੈ। ਉਸ 'ਤੇ ਪੈਸੇ ਲੈ ਕੇ ਖੇਡ ਮੁਕਾਬਲਿਆਂ 'ਚ ਹਿੱਸਾ ਲੈਣ ਦੇ ਦੋਸ਼ ਬੇਬੁਨਿਆਦ ਹਨ।


Kickboxing Coach Baldev Raj Accused Of Taking Money Victim Girl Reaches Ssp Office With Her Father


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App