ਕਨੇਡਾ 'ਚ ਜਗਰਾਉਂ ਨੇੜਲੇ ਪਿੰਡ ਮੱਲ੍ਹਾ ਦੀ ਮੁਟਿਆਰ ਦੀ ਸੜਕ ਹਾਦਸੇ ਹੋਈ ਮੌਤ

24/07/2024 | Public Times Bureau | panjab

ਕੁਝ ਸਮਾਂ ਪਹਿਲਾਂ ਪੰਜਾਬ ਦੇ ਨੋਜਵਾਨਾਂ ਦੀ ਕਨੇਡਾਂ ਵਿੱਚ ਹੋ ਰਹੀਆ ਮੌਤਾਂ ਤੋਂ ਬਾਅਦ ਹੁਣ ਲਗਾਤਾਰ ਸੜਕੀ ਹਾਦਸਿਆ ਵਿੱਚ ਪੰਜਾਬ ਦੀਆ ਮੁਟਿਆਰਾਂ ਦੀਆ ਮੌਤਾਂ ਨੇ ਸੂਬੇ ਦੇ ਪਿੰਡਾਂ ਵਿੱਚ ਸੋਗ ਪਾ ਦਿੱਤਾ ਜੈ, ਆਜਿਹਾ ਹੀ ਇੱਕ ਸੜਕੀ ਹਾਦਸਾ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਵਾਪਰਿਆ ਜਿਥੇ ਇਸ ਹਾਦਸੇ ਵਿੱਚ ਜਗਰਾਉਂ ਦੇ ਨੇੜਲੇ ਪਿੰਡ ਦੀ ਰਹਿਣ ਵਾਲੀ ਇੱਕ ਮੁਟਿਆਰ ਦੀ ਮੌਤ ਹੋ ਗਈ। ਪਿੰਡ ਮੱਲਾ ਦੀ ਰਹਿਣ ਵਾਲੀ ਖੁਸ਼ਪ੍ਰੀਤ ਕੌਰ (23) ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਪੜ੍ਹਨ ਗਈ ਸੀ ।ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਤਿੰਨ ਲੜਕੀਆਂ ਦੀ ਮੌਤ ਹੋ ਗਈ, ਜਦਕਿ ਦੋ ਲੜਕੇ ਜ਼ਖਮੀ ਹੋ ਗਏ। ਪਿੰਡ ਮੱਲਾ ਵਾਸੀ ਚਮਕੌਰ ਸਿੰਘ ਨੇ ਦੱਸਿਆ ਕਿ ਉਸ ਦੀ ਵੱਡੀ ਲੜਕੀ ਨਵਪ੍ਰੀਤ ਕੌਰ ਪਹਿਲਾਂ ਹੀ ਕੈਨੇਡਾ ਰਹਿੰਦੀ ਸੀ।ਲੜਕੀ ਇੱਕ ਸਾਲ ਪਹਿਲਾਂ ਕੈਨੇਡਾ ਗਈ ਸੀ

ਚਮਕੌਰ ਨੇ ਦੱਸਿਆ ਕਿ ਛੋਟੀ ਬੇਟੀ ਖੁਸ਼ਪ੍ਰੀਤ ਕੌਰ ਵੀ ਇੱਕ ਸਾਲ ਪਹਿਲਾਂ 8 ਆਪਣੀ ਵੱਡੀ ਭੈਣ ਕੋਲ ਪੜ੍ਹਾਈ ਲਈ ਗਈ ਸੀ। ਉੱਥੇ ਉਸ ਦੀ ਲੜਕੀ ਪੰਜ ਹੋਰ ਵਿਦਿਆਰਥੀਆਂ ਨਾਲ ਕੰਪਨੀ ਦੀ ਕਾਰ ਵਿੱਚ ਕੰਮ ਕਰਨ ਜਾ ਰਹੀ ਸੀ। ਇਸ ਦੌਰਾਨ ਰਸਤੇ 'ਚ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।ਕਾਰ ਬੇਕਾਬੂ ਹੋ ਕੇ ਟੋਏ ਵਿੱਚ ਜਾ ਡਿੱਗੀ

ਚਮਕੌਰ ਸਿੰਘ ਅਨੁਸਾਰ ਕਾਰ ਚਾਲਕ ਨੇ ਹਾਦਸਾ ਹੁੰਦਾ ਦੇਖ ਕੇ ਕਾਰ ਵਿੱਚੋਂ ਛਾਲ ਮਾਰ ਦਿੱਤੀ। ਕਾਰ ਬੇਕਾਬੂ ਹੋ ਕੇ ਡੂੰਘੇ ਟੋਏ ਵਿੱਚ ਜਾ ਡਿੱਗੀ ਅਤੇ ਦਰੱਖਤ ਨਾਲ ਜਾ ਟਕਰਾਈ। ਹਾਦਸੇ ਦੌਰਾਨ ਉਸ ਦੀ ਬੇਟੀਖੁਸ਼ਪ੍ਰੀਤ ਕੌਰ ਮੱਲਾ ਸਮੇਤ ਤਿੰਨ ਲੜਕੀਆਂ ਦੀ ਮੌਤ ਹੋ ਗਈ, ਜਦਕਿ ਕਾਰ 'ਚ ਸਵਾਰ ਦੋ ਹੋਰ ਬੱਚੇਗੰਭੀਰ ਜ਼ਖਮੀ ਹੋ ਗਏ। ਸੂਚਨਾ ਮਿਲਣ 'ਤੇਪਿੰਡ ਮੱਲਾ 'ਚ ਸੋਗ ਦੀ ਲਹਿਰ ਦੌੜ ਗਈ।

In Canada A Young Woman From Malla Village Near Jagraon Died In A Road Accident


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App