ਬਿਨਾਂ ਟਿਕਟ ਸਫ਼ਰ ਕਰਨ ਵਾਲੇ 12,459 ਰੇਲਵੇ ਯਾਤਰੀਆਂ ਤੋਂ 81 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲਿਆ

27/07/2024 | Public Times Bureau | panjab

ਹੈੱਡਕੁਆਰਟਰ ਸਪੈਸ਼ਲ ਟਿਕਟ ਚੈਕਿੰਗ ਮੁਹਿੰਮ ਤਹਿਤ ਡਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਦੀ ਰਹਿਨੁਮਾਈ ਹੇਠ ਫ਼ਿਰੋਜ਼ਪੁਰ ਡਵੀਜ਼ਨ ਵਿੱਚ ਟਿਕਟਾਂ ਦੀ ਖਿੜਕੀ ’ਤੇ ਵਿਕਰੀ ਵਧਾਉਣ ਲਈ ਟਿਕਟ ਚੈਕਿੰਗ ਸਟਾਫ਼ ਦੀ ਢੁਕਵੀਂ ਤਾਇਨਾਤੀ ਦੀ ਯੋਜਨਾ ਬਣਾਈ ਜਾ ਰਹੀ ਹੈ ਅਤੇ ਫੋਰਟਰਸ, ਅੰਬੂਸ਼, ਰਿਪਲੇਸਮੈਂਟ ਆਦਿ ਟਰੇਨਾਂ ਵਿਚ ਇਹ ਜਾਂਚ ਕੀਤੇ ਜਾ ਰਹੇ ਹਨ, ਜਿਸ ਵਿਚ ਉੱਚ ਅਧਿਕਾਰੀਆਂ ਵੱਲੋਂ ਨਿਗਰਾਨੀ ਦੌਰਾਨ ਅਣਅਧਿਕਾਰਤ ਅਤੇ ਬਿਨਾਂ ਟਿਕਟ ਯਾਤਰੀਆਂ ਦੇ ਨਾਲ ਨਾਲ ਦੀ ਭੀੜ ਭਾੜ ਪਾਈ ਗਈ ਹੈ।ਹੈੱਡਕੁਆਰਟਰ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ 12 ਜੁਲਾਈ 2024 ਤੋਂ ਚਲਾਈ ਜਾ ਰਹੀ ਹੈ। ਵੱਖ-ਵੱਖ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਟੀਮਾਂ ਬਣਾ ਕੇ ਇਹ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਰੋਜ਼ਾਨਾ ਚਲਾਈ ਗਈ।

ਇਸ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਦੀ ਅਗਵਾਈ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ, ਚੀਫ ਰਿਜਨਲ ਮੈਨੇਜਰ ਅੰਮ੍ਰਿਤਸਰ ਅਤੇ ਸ੍ਰੀਨਗਰ, ਸਟੇਸ਼ਨ ਡਾਇਰੈਕਟਰ ਲੁਧਿਆਣਾ ਅਤੇ ਜੰਮੂ ਤਵੀ ਅਤੇ ਸਹਾਇਕ ਕਮਰਸ਼ੀਅਲ ਮੈਨੇਜਰਾਂ ਨੇ ਕੀਤੀ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਦੇ ਜਲੰਧਰ-ਅੰਮ੍ਰਿਤਸਰ, ਫ਼ਿਰੋਜ਼ਪੁਰ-ਬਠਿੰਡਾ, ਲੁਧਿਆਣਾ-ਪਠਾਨਕੋਟ ਕੈਂਟ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਪਠਾਨਕੋਟ ਕੈਂਟ, ਲੁਧਿਆਣਾ-ਜਲੰਧਰ ਕੈਂਟ, ਸ਼੍ਰੀਨਗਰ-ਬਨੀਹਾਲ ਆਦਿ ਸੈਕਸ਼ਨਾਂ ’ਤੇ ਟਿਕਟਾਂ ਦੀ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ਹੈੱਡਕੁਆਰਟਰ ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਤਹਿਤ ਬਿਨਾ ਟਿਕਟ ਅਤੇ ਅਨਿਯਮਿਤ ਤੌਰ ’ਤੇ ਸਫ਼ਰ ਕਰਨ ਵਾਲੇ 12,459 ਰੇਲਵੇ ਯਾਤਰੀਆਂ ਤੋਂ 81 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲਿਆ ਗਿਆ ਹੈ।


A Fine Of Over Rs 81 Lakh Was Collected From 12 459 Railway Passengers Who Traveled Without Tickets


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App