ਪਠਾਨਕੋਟ ਦੇ ਪਿੰਡ ਫੰਗਤੋਲੀ 'ਚ ਇਕ ਘਰ ਕੰਧ ਟੱਪ ਕੇ ਵੜੇ ਤਿੰਨ ਸ਼ੱਕੀ, ਕਮਰੇ ਅੰਦਰ ਲੁਕੇ ਪਰਿਵਾਰ ਤੋਂ ਮੰਗਿਆ ਖਾਣਾ, ਫਿਰ...

27/07/2024 | Public Times Bureau | panjab

ਪਿੰਡ ਫੰਗਤੋਲੀ ਦੇ ਵਾਰਡ ਇਕ ਥਿਅਲਾ ਮੁਹੱਲਾ ਵਿਖੇ ਖੁੱਡਲੀ ਮਾਤਾ ਦੇ ਮੰਦਰ ਦੇ ਨਜ਼ਦੀਕ ਰਹਿੰਦੇ ਬਲਰਾਮ ਵੱਲੋਂ ਰਾਤ ਕਰੀਬ ਦੋ ਵਜੇ ਤਿਨ ਸ਼ੱਕੀ ਵਿਅਕਤੀਆਂ ਨੂੰ ਦੇਖੇ ਜਾਣ ਅਤੇ ਆਵਾਜ਼ਾਂ ਸੁਣਨ ਦੀ ਖਬਰ ਮਿਲਣ ’ਤੇ ਸ਼ੁੱਕਰਵਾਰ ਸਵੇਰ ਤੋਂ ਹੀ ਮਾਮੂਨ ਕੈਂਟ, ਇੰਟੈਲੀਜੈਂਸ ਟੀਮ, ਬਾਕੀ ਟੀਮਾਂ ਪਹੁੰਚ ਨਹੀ ਹਨ ਅਤੇ ਜਾਣਕਾਰੀ ਇਕੱਤਰ ਕਰ ਰਹੀਆਂ ਹਨ। ਪਿੰਡ ਵਾਸੀ ਬਲਰਾਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਵੀਰਵਾਰ ਰਾਤ ਉਹ ਆਪਣੇ ਪਰਿਵਾਰ ਸਮੇਤ ਘਰ ’ਚ ਸੁੱਤਾ ਪਿਆ ਸੀ। ਰਾਤ ਕਰੀਬ 2 ਵਜੇ ਉਨ੍ਹਾਂ ਨੂੰ ਅਚਾਨਕ ਕਿਸੇ ਦੇ ਕੰਧ ਟੱਪ ਕੇ ਘਰ ਦੇ ਵਿਹੜੇ ਵਿੱਚ ਆਉਣ ਦੀ ਆਵਾਜ਼ ਸੁਣੀ। ਕੁਝ ਦੇਰ ਬਾਅਦ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਅਤੇ ਕਿਹਾ ਕਿ ਉਹ ਭੁੱਖਾ ਹੈ। ਉਨ੍ਹਾਂ ਨੂੰ ਬਾਹਰ ਆ ਕੇ ਖਾਣਾ ਦਿਓ।

ਉਕਤ ਵਿਅਕਤੀਆਂ ਨੇ ਉਸ ਦੇ ਘਰ ਦੀ ਖਿੜਕੀ ’ਤੇ ਲਾਲ ਲੇਜ਼ਰ ਲਾਈਟ ਵੀ ਮਾਰੀ। ਉਹ ਡਰ ਦੇ ਮਾਰੇ ਘਰ ਦੇ ਅੰਦਰ ਹੀ ਬੈਠੇ ਰਹੇ। ਜਦੋਂ ਤੱਕ ਉਹ ਉਸ ਦੇ ਵਿਹੜੇ ਵਿਚ ਰਹੇ, ਉਸ ਸਮੇਂ ਜਦੋਂ ਵੀ ਕੋਈ ਫੌਜੀ ਹੈਲੀਕਾਪਟਰ ਉਪਰੋਂ ਲੰਘਦਾ ਸੀ ਤਾਂ ਉਹ ਉਸ ਦੇ ਖੁੱਲ੍ਹੇ ਵਰਾਂਡੇ ਦੇ ਨਾਲ ਬਣੀਆਂ ਪੌੜੀਆਂ ਦੇ ਹੇਠਾਂ ਲੁਕ ਜਾਂਦੇ ਸਨ। ਇਸ ਸਬੰਧੀ ਉਸ ਨੇ ਘਰ ਦੇ ਅੰਦਰੋਂ ਪੁਲਿਸ ਦੇ 100 ਅਤੇ 112 ਨੰਬਰ ’ਤੇ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਨੈੱਟਵਰਕ ਨਾ ਹੋਣ ਕਾਰਨ ਪੁਲਿਸ ਨਾਲ ਸੰਪਰਕ ਨਹੀਂ ਹੋ ਸਕਿਆ। ਸਵੇਰੇ ਕਰੀਬ 4.30 ਵਜੇ ਤੱਕ ਤਿੰਨ ਸ਼ੱਕੀ ਵਿਅਕਤੀ ਉਨ੍ਹਾਂ ਦੇ ਘਰ ਦੇ ਬਾਹਰ ਵਿਹੜੇ ਵਿੱਚ ਖੜ੍ਹੇ ਰਹੇ। ਉਹਨਾਂ ਦੇ ਘਰ ਦੇ ਵਿਹੜੇ ਵਿੱਚ ਢਾਈ ਘੰਟੇ ਬਿਤਾਉਣ ਤੋਂ ਬਾਅਦ ਤਿੰਨੇ ਜਣੇ ਸੰਘਣੇ ਜੰਗਲ ਵੱਲ ਚਲੇ ਗਏ। ਬਲਰਾਮ ਅਨੁਸਾਰ ਉਕਤ ਵਿਅਕਤੀ ਲੰਬੇ ਕੱਦ ਵਾਲੇ ਸਨ, ਕਾਲੇ ਕੱਪੜੇ ਪਾਏ ਹੋਏ ਸਨ, ਮੋਢਿਆਂ ’ਤੇ ਬੈਗ ਲਟਕ ਰਹੇ ਸਨ ਅਤੇ ਡੋਗਰੀ ਭਾਸ਼ਾ ਦੀ ਵਰਤੋਂ ਕਰ ਰਹੇ ਸਨ।

ਇਥੇ ਦੱਸਣਯੋਗ ਹੈ ਕਿ ਮੰਗਲਵਾਰ ਸ਼ਾਮ ਨੂੰ ਵੀ ਇੱਕ ਔਰਤ ਸੀਮਾ ਨੇ ਪਿੰਡ ਫੰਗਤੋਲੀ ’ਚ 7 ਸ਼ੱਕੀ ਵਿਅਕਤੀਆਂ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਪਰ ਪੁਲਿਸ ਅਤੇ ਫੌਜ ਵੱਲੋਂ ਭਾਲ ਕਰਨ ’ਤੇ ਅਜਿਹਾ ਕੁਝ ਨਹੀਂ ਮਿਲਿਆ ਸੀ। ਫਿਲਹਾਲ ਕਿਊਆਰਟੀ ਟੀਮ ਅਤੇ ਐਸਓਜੀ ਟੀਮ ਨੂੰ ਪਿੰਡ ਫੰਗਤੋਲੀ ਦੇ ਇਲਾਕੇ ਵਿੱਚ ਤਾਇਨਾਤ ਕੀਤਾ ਗਿਆ ਹੈ। ਡੀਐਸਪੀ ਸਿਟੀ ਸੁਮੇਰ ਸਿੰਘ ਦਾ ਕਹਿਣਾ ਹੈ ਕਿ ਪਿੰਡ ਫੰਗਤੋਲੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਸ਼ੱਕੀ ਵਿਅਕਤੀ ਦੇਖੇ ਜਾਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਪਰ ਤਲਾਸ਼ੀ ਦੌਰਾਨ ਅਜਿਹਾ ਕੁਝ ਨਹੀਂ ਮਿਲਿਆ ਹੈ। ਚੌਕਸੀ ਵਜੋਂ, ਸੁਰੱਖਿਆ ਦਸਤਾ ਤਾਇਨਾਤ ਕੀਤਾ ਗਿਆ ਹੈ ਅਤੇ ਰੁਟੀਨ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੂਠੀਆਂ ਅਫਵਾਹਾਂ ਤੋਂ ਬਚਣ ਅਤੇ ਪੁਲਿਸ ਨੂੰ ਸਹੀ ਸੂਚਨਾ ਦੇਣ।



Three Suspects Climbed Over The Wall Of A House In Phangtoli Village Of Pathankot Asked For Food From The Family Hiding Inside The Room Then


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App