ਜ਼ਮੀਨ ਐਕੁਆਇਰ ਨਾ ਹੋਣ ਕਾਰਨ ਅੰਮ੍ਰਿਤਸਰ-ਬਠਿੰਡਾ ਤੇ ਲੁਧਿਆਣਾ-ਬਠਿੰਡਾ ਸੜਕੀ ਪ੍ਰਾਜੈਕਟ ਅੱਧ ਵਿਚਕਾਰ ਲਟਕੇ, ਇਹ ਹੈ ਕਾਰਨ

27/07/2024 | Public Times Bureau | panjab

ਲੋਕਾਂ ਦੀ ਸਹੂਲਤ ਲਈ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਕਈ ਵੱਡੇ ਪ੍ਰਾਜੈਕਟ ਚਲਾਏ ਜਾ ਰਹੇ ਹਨ। ਪਰ ਬਠਿੰਡਾ ਤੋਂ ਸ਼ੁਰੂ ਹੋਣ ਵਾਲੇ ਨੈਸ਼ਨਲ ਹਾਈਵੇ ਦੇ ਪ੍ਰਾਜੈਕਟਾਂ ਲਈ ਜ਼ਮੀਨ ਐਕੁਆਇਰ ਨਾ ਹੋਣ ਕਾਰਨ ਇਹ ਪ੍ਰਾਜੈਕਟ ਅੱਧ ਵਿਚਕਾਰ ਲਟਕ ਰਹੇ ਹਨ। ਜਿਸ ਦੀ ਲੰਬਾਈ 155 ਕਿਲੋਮੀਟਰ ਦੱਸੀ ਗਈ ਹੈ। ਇਸ ਸੜਕ ਲਈ 33.66 ਕਿਲੋਮੀਟਰ ਦੇ ਖੇਤਰ ਵਿਚ ਜ਼ਮੀਨ ਅਕੁਆਇਰ ਨਹੀਂ ਹੋ ਸਕੀ, ਜਿਸ ਕਾਰਨ ਇਸ ਸੜਕ ਦੀ ਉਸਾਰੀ ਅੱਧ ਵਿਚਕਾਰ ਲਟਕ ਰਹੀ ਹੈ ਜਦੋਂਕਿ ਜ਼ਮੀਨ ਐਕੁਆਇਰ ਨਾ ਹੋਣ ਦਾ ਮੁੱਖ ਕਾਰਨ ਜ਼ਮੀਨ ਮਾਲਕਾਂ ਵੱਲੋਂ ਵੱਧ ਪੈਸਿਆਂ ਦੀ ਮੰਗ ਹੈ। ਇਹੀ ਕਾਰਨ ਹੈ ਕਿ ਬਠਿੰਡਾ ਤੋਂ ਲੁਧਿਆਣਾ ਅਤੇ ਅੰਮ੍ਰਿਤਸਰ ਤੋਂ ਬਠਿੰਡਾ ਵਾਇਆ ਜਾਮਨਗਰ ਤਕ ਸੜਕ ਲਈ ਜ਼ਮੀਨ ਐਕਵਾਇਰ ਨਹੀਂ ਹੋ ਸਕੀ। ਇਸ ਕਾਰਨ ਸੜਕਾਂ ਦਾ ਨਿਰਮਾਣ ਨਹੀਂ ਹੋ ਰਿਹਾ।ਹਰ ਰੋਜ਼ ਵੱਡੀ ਗਿਣਤੀ ਲੋਕ ਬਠਿੰਡਾ ਤੋਂ ਲੁਧਿਆਣਾ ਜਾਂਦੇ ਹਨ, ਪਰ ਬਰਨਾਲਾ ਤੋਂ ਬਾਅਦ ਉਨ੍ਹਾਂ ਨੂੰ ਅੱਗੇ ਇਕ ਸਿੰਗਲ ਸੜਕ ’ਤੇ ਸਫ਼ਰ ਕਰਨਾ ਪੈਂਦਾ ਹੈ। ਲੋਕਾਂ ਦੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਲੁਧਿਆਣਾ ਤੋਂ ਬਠਿੰਡਾ ਤੱਕ ਚਾਰ ਮਾਰਗੀ ਸੜਕ ਬਣਾਉਣ ਦੀ ਯੋਜਨਾ ਹੈ। ਪਰ ਹੁਣ ਤਕ ਲੁਧਿਆਣਾ ਖੇਤਰ ਵਿਚ ਜ਼ਮੀਨ ਐਕੁਆਇਰ ਨਹੀਂ ਕੀਤੀ ਜਾ ਸਕੀ। ਜਦੋਂਕਿ ਜ਼ਮੀਨ ਐਕੁਆਇਰ ਨਾ ਹੋਣ ਕਾਰਨ ਇਸ ਪ੍ਰਾਜੈਕਟ ਨੂੰ ਰੱਦ ਕਰਨ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਸਨ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਜ਼ਮੀਨ ਐਕੁਆਇਰ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਜਾਮਨਗਰ ਤੱਕ ਬਣਨ ਵਾਲੀ ਸੜਕ ਲਈ ਜ਼ਮੀਨ ਐਕੁਆਇਰ ਕਰਨ ਦਾ ਕੰਮ ਵੀ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ। ਬਠਿੰਡਾ ਤੋਂ ਅੰਮ੍ਰਿਤਸਰ ਤੱਕ ਪਹਿਲਾਂ ਹੀ ਚਾਰ ਮਾਰਗੀ ਸੜਕ ਬਣੀ ਹੋਈ ਹੈ। ਪਰ ਬਣਨ ਵਾਲੀ ਨਵੀਂ ਸੜਕ ਲੋਕਾਂ ਨੂੰ ਜਾਮਨਗਰ ਤੋਂ ਇਲਾਵਾ ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਨਾਲ ਜੋੜ ਦੇਵੇਗੀ। ਜੇਕਰ ਇਹ ਪ੍ਰਾਜੈਕਟ ਮੁਕੰਮਲ ਹੋ ਜਾਂਦੇ ਹਨ ਤਾਂ ਲੋਕਾਂ ਦਾ ਸਫ਼ਰ ਆਸਾਨ ਹੋ ਜਾਵੇਗਾ। ਇਸੇ ਤਰ੍ਹਾਂ ਬਠਿੰਡਾ ਤੋਂ ਡੱਬਵਾਲੀ ਤੱਕ ਛੇ ਮਾਰਗੀ ਸੜਕ ਦਾ ਕੰਮ ਵੀ ਜ਼ਮੀਨ ਐਕੁਆਇਰ ਹੋਣ ਕਾਰਨ ਕਾਫ਼ੀ ਦੇਰੀ ਨਾਲ ਸ਼ੁਰੂ ਹੋਇਆ ਹੈ।

ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਠਿੰਡਾ ਹਾਈਵੇ ਬਣਾਇਆ ਜਾ ਰਿਹਾ ਹੈ, ਜਿਸ ਦੀ ਲੰਬਾਈ 155 ਕਿਲੋਮੀਟਰ ਦੱਸੀ ਗਈ ਹੈ। ਇਸ ਸੜਕ ਲਈ 33.66 ਕਿਲੋਮੀਟਰ ਦੇ ਖੇਤਰ ਵਿਚ ਜ਼ਮੀਨ ਅਕੁਆਇਰ ਨਹੀਂ ਹੋ ਸਕੀ, ਜਿਸ ਕਾਰਨ ਇਸ ਸੜਕ ਦੀ ਉਸਾਰੀ ਅੱਧ ਵਿਚਕਾਰ ਲਟਕ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਖੇਤਰ ਦੇ ਕਿਸਾਨ ਜ਼ਿਆਦਾ ਮੁਆਵਜ਼ਾ ਰਾਸ਼ੀ ਦੀ ਮੰਗ ਕਰ ਰਹੇ ਹਨ। ਇਸ ਦੇ ਤਹਿਤ ਜਲੰਧਰ ਡੀਆਰਓ ਵਿਚ 2.36 ਕਿਲੋਮੀਟਰ ਖੇਤਰ ਅੰਦਰ ਜ਼ਮੀਨ ਸੜਕ ਲਈ ਐਕੁਆਇਰ ਨਹੀਂ ਹੋ ਸਕੀ। ਇੱਥੇ ਵੀ ਕਿਸਾਨ ਜ਼ਮੀਨ ਦਾ ਜ਼ਿਆਦਾ ਰੇਟ ਮੰਗ ਰਹੇ ਹਨ। ਇਸ ਤੋਂ ਇਲਾਵਾ ਡੀਆਰਓ ਕਪੂਰਥਲਾ ਦੇ ਤਹਿਤ ਵੀ 0.6 ਕਿੱਲੋਮੀਟਰ ਜ਼ਮੀਨ ਇਸ ਪ੍ਰਾਜੈਕਟ ਲਈ ਐਕੁਆਇਰ ਨਹੀਂ ਹੋ ਸਕੀ। ਇਸ ਤਰ੍ਹਾਂ ਮੋਗਾ ਵਿਚ ਵੀ 5.7 ਕਿਲੋਮੀਟਰ ਜ਼ਮੀਨ ਐਕੁਆਇਰ ਹੋਣ ਵੱਲੋਂ ਰਹਿੰਦੀ ਹੈ। ਜਦੋਂਕਿ ਇੱਥੇ ਥਰੀ ਡੀ ਨੋਟੀਫਿਕੇਸ਼ਨ ਨਹੀਂ ਹੋ ਸਕਿਆ ਹੈ ਅਤੇ ਇੱਥੇ ਨਿੱਜੀ ਦਰੱਖਤਾਂ ਨੂੰ ਕੱਟਣ ਲਈ ਡੀਐੱਫਓ ਫਿਰੋਜਪੁਰ ਦੀ ਵੈਲੂਏਸ਼ਨ ਰਿਪੋਰਟ ਪੈਂਡਿੰਗ ਪਈ ਹੈ। ਇਸ ਪ੍ਰਾਜੈਕਟ ਦੇ ਅਧੀਨ ਬਠਿੰਡਾ ਜ਼ਿਲ੍ਹੇ ਅੰਦਰ ਵੱਖ-ਵੱਖ ਸਮੱਸਿਆਵਾਂ ਹਨ। ਇਸ ਜ਼ਿਲ੍ਹੇ ਅੰਦਰ 6.87 ਵਿੱਚੋਂ 15 ਕਿਲੋਮੀਟਰ ਖੇਤਰ ਵਿਚ ਜ਼ਮੀਨ ਐਕੁਆਇਰ ਨਹੀਂ ਹੋ ਸਕੀ। ਜ਼ਿਲ੍ਹੇ ਦੇ ਪਿੰਡ ਲਹਿਰਾ ਬੇਗਾ ਲਹਿਰਾਖਾਨਾ, ਸ਼ੇਰਗੜ੍ਹ, ਦੁੰਨੇਵਾਲਾ, ਮਸਾਣਾ ਅਤੇ ਸੰਗਤ ਕਲਾਂ ਵਿਚ ਜ਼ਮੀਨ ਦਾ ਰੇਟ ਵੱਧ ਮੰਗੇ ਜਾਣ ਕਾਰਨ ਜ਼ਮੀਨ ਐਕੁਆਇਰ ਨਹੀਂ ਹੋ ਸਕੀ। ਇਸ ਦੇ ਨਾਲ ਹੀ ਬਠਿੰਡਾ ਡੀਆਰਓ ਵੱਲੋਂ ਜਾਰੀ ਕੀਤੀ ਗਈ ਮੁਆਵਜ਼ਾ ਰਾਸ਼ੀ ਨੂੰ ਅਜੇ ਤੱਕ ਪੂਰਾ ਨਹੀਂ ਵੰਡਿਆ ਗਿਆ।




Amritsar bathinda And Ludhiana bathinda Road Projects Are Stuck In The Middle Due To Non acquisition Of Land This Is The Reason


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App