2024 ’ਚ ਕੈਨੇਡਾ ਤੇ ਆਸਟਰੇਲੀਆ ਦੇ ਇਹ ਸ਼ਹਿਰ ਰਹਿਣ ਲਈ ਸਭ ਤੋਂ ਵਧੀਆ

27/07/2024 | Public Times Bureau | panjab

ਕੋਵਿਡ ਕਾਰਨ ਲਾਗੂ ਕੀਤੀਆਂ ਗਈਆਂ ਤਬਦੀਲੀਆਂ ਤੋਂ ਬਾਅਦ ਦੁਨੀਆਂ ਇੱਕ ਵਾਰ ਫਿਰ ਆਪਣੇ ਪੁਰਾਣੇ ਰੂਪ ਵਿੱਚ ਪਰਤ ਰਹੀ ਹੈ। ਘੱਟੋ-ਘੱਟ ਰਹਿਣਯੋਗਤਾ ਬਾਰੇ ਜਾਰੀ ਕੀਤੇ ਗਏ ਡੇਟਾ ਤੋਂ ਤਾਂ ਇਹੀ ਲਗਦਾ ਹੈ। ਦਿ ਇਕਾਨਮਿਸਟ ਇੰਟੈਲੀਜੈਂਸ ਯੂਨਿਟ ਦੇ ਸਲਾਨਾ ਗੋਲੋਬਲ ਲਿਵੇਬਿਲਟੀ ਇੰਡੈਕਸ ਵਿੱਚ ਦੁਨੀਆਂ ਭਰ ਦੇ 173 ਸ਼ਹਿਰਾਂ ਦਾ ਮੁਲਾਂਕਣ ਕੀਤਾ ਗਿਆ ਹੈ। ਇਨ੍ਹਾਂ ਸ਼ਹਿਰਾਂ ਨੂੰ ਹੰਢਣਸਾਰਤਾ, ਸਿਹਤ ਸੰਭਾਲ, ਸੱਭਿਆਚਾਰ ਅਤੇ ਵਾਤਾਵਰਣ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੀਆਂ ਕਸੌਟੀਆਂ ਉੱਤੇ ਕਸਿਆ ਗਿਆ। ਸਿਖਰਲੇ ਸ਼ਹਿਰਾਂ ਦੀ ਸੂਚੀ ਪਿਛਲੇ ਸਾਲ ਵਰਗੀ ਹੀ ਹੈ ਅਤੇ ਸਿਖਰਲੇ 10 ਸ਼ਹਿਰਾਂ ਵਿੱਚ ਬਹੁਤ ਘੱਟ ਅਦਲ-ਬਦਲ ਹੋਇਆ ਹੈ। ਇੱਕ ਵਾਰ ਫਿਰ ਯੂਰਪ ਦੇ ਚਾਰ ਸ਼ਹਿਰ, ਏਸ਼ੀਆ-ਪੈਸਿਫਿਕ ਖੇਤਰ ਦੇ ਚਾਰ ਸ਼ਹਿਰ ਅਤੇ ਕੈਨੇਡਾ ਦੇ ਦੋ ਸ਼ਹਿਰ ਇਸ ਸੂਚੀ ਵਿੱਚ ਆਪਣੀ ਥਾਂ ਬਣਾ ਸਕੇ ਹਨ। ਟੋਰਾਂਟੋ ਇਸ ਵਾਰ ਬੁਨਿਆਦੀ ਢਾਂਚੇ ਵਿੱਚ ਅੰਕ ਘਟਣ ਕਾਰਨ ਅਤੇ ਘਰਾਂ ਦੀ ਵਧ ਰਹੀ ਸਮੱਸਿਆ ਕਾਰਨ ਸੂਚੀ ਤੋਂ ਬਾਹਰ ਹੋ ਗਿਆ ਹੈ।

  1. ਵਿਆਨਾ, ਆਸਟਰੀਆ -ਆਸਟਰੀਆ ਦੀ ਰਾਜਧਾਨੀ ਵਿਆਨਾ ਲਗਾਤਾਰ ਤੀਜੇ ਸਾਲ, ਰਹਿਣ ਦੇ ਲਿਹਾਜ਼ ਨਾਲ ਪਹਿਲੇ ਨੰਬਰ ਉੱਤੇ ਆਈ ਹੈ। ਇਸ ਨੇ ਪੰਜ ਵਿੱਚੋਂ ਚਾਰ ਕਸੌਟੀਆਂ ਉੱਤੇ ਪੂਰੇ ਬਟਾ ਪੂਰੇ ਅੰਕ ਹਾਸਲ ਕੀਤੇ ਹਨ। ਹਾਲਾਂਕਿ ਪਿਛਲੇ ਸਾਲ ਸੱਭਿਆਚਾਰ ਅਤੇ ਖੇਡਾਂ ਨਾਲ ਜੁੜੇ ਸਮਾਗਮ ਘੱਟ ਹੋਣ ਕਾਰਨ ਇਸ ਪਾਸੇ ਤੋਂ ਥੋੜ੍ਹੇ ਅੰਕ ਘਟੇ ਹਨ। ਵਿਆਨਾ ਟੂਰਿਜ਼ਮ ਬੋਰਡ ਦੇ ਬੁਲਾਰੇ ਨਿਕੋਲੌਸ ਗਰੇਇਸਰ ਨੇ ਕਿਹਾ, ਜਦੋਂ ਵਿਆਨਾ ਦੇ ਲੋਕ ਕਿਸੇ ਫੇਰੀ ਤੋਂ ਘਰ ਆਉਂਦੇ ਹਨ ਤਾਂ ਪਹਿਲੇ ਕੰਮ ਜੋ ਉਹ ਕਰਦੇ ਹਨ ਉਸ ਵਿੱਚ ਸ਼ਾਮਲ ਹੈ ਕਿ ਉਹ ਟੂਟੀ ਤੋਂ ਝਰਨਿਆਂ ਦਾ ਤਾਜ਼ਾ ਪਾਣੀ ਪੀਂਦੇ ਹਨ। ਸਾਡੀਆਂ ਟੂਟੀਆਂ ਦਾ ਪਾਣੀ ਪਿਛਲੇ 150 ਸਾਲਾਂ ਤੋਂ ਸਿੱਧਾ ਆ ਰਿਹਾ ਹੈ।”
  2. ਕੈਲਗਰੀ, ਕੈਨੇਡਾ -ਲਗਰੀ ਨੇ ਇਸ ਸਾਲ ਆਪਣੀ ਦਰਜੇਬੰਦੀ ਵਿੱਚ ਕੁਝ ਸੁਧਾਰ ਕੀਤਾ ਹੈ। ਆਪਣੀ ਸਥਿਰਤਾ, ਸਿਹਤ ਸੰਭਾਲ ਅਤੇ ਸਿੱਖਿਆ ਵਿੱਚ ਅੰਕਾਂ ਸਦਕਾ, ਇਹ ਜਿਨੇਵਾ ਦੇ ਨਾਲ ਸਾਂਝੇ ਤੌਰ ਉੱਤੇ ਪੰਜਵੇਂ ਨੰਬਰ ਉੱਤੇ ਆਇਆ ਹੈ। ਲੇਕਿਨ ਇਸਦੇ ਨਾਗਰਿਕ ਇਸਦੀ ਆਧੁਨਿਕ ਨੁਹਾਰ ਅਤੇ ਕੁਦਰਤ ਸੁੰਦਰਤਾ ਦੇ ਹਮੇਸ਼ਾ ਦੀਵਾਨੇ ਰਹਿੰਦੇ ਹਨ। ਸਮਾਨਥਾ ਓਡੋ ਜੋ ਕਿ ਇੱਥੇ ਲੰਬੇ ਸਮੇਂ ਤੋਂ ਰਹਿ ਰਹੇ ਹਨ, ਕਹਿੰਦੇ ਹਨ, “ਕੀ ਤੁਸੀਂ ਕਿਸੇ ਠੰਢੀ ਸਵੇਰੇ ਦੇ ਦਿਨ ਰੌਕੀ ਪਹਾੜ ਜਾਂ ਕਿਸੇ ਨਿੱਘੀ ਸ਼ਾਮ ਨੂੰ ਘਾਹ ਦੇ ਮੈਦਾਨਾਂ ਪਿੱਛੇ ਢਲਦਾ ਸੂਰਜ ਦੇਖਿਆ ਹੈ।? ਇਹ ਤੁਹਾਡੇ ਸਾਹ ਰੋਕ ਦੇਵੇਗਾ!”ਸਭ ਤੋਂ ਵਧੀਆ ਗੱਲ ਤਾਂ ਇਹ ਹੈ ਕਿ ਮੈਂ ਇਸ ਸਾਰੀ ਕੁਦਰਤੀ ਸੁੰਦਰਤਾ ਤੱਕ ਆਪਣੇ ਘਰ ਤੋਂ ਕੁਝ ਮਿੰਟਾਂ ਦੀ ਦੂਰੀ ਉੱਤੇ ਹੀ ਪਹੁੰਚ ਸਕਦੀ ਹਾਂ। ਉਨ੍ਹਾਂ ਨੂੰ ਫਿਸ਼ ਕਰੀਕ ਪਾਰਕ ਵਿੱਚ ਹਾਈਕਿੰਗ ਕਰਨਾ ਅਤੇ ਬੋਅ ਨਦੀ ਦੇ ਨਾਲ-ਨਾਲ ਸੈਰ ਕਰਨਾ ਖਾਸ ਤੌਰ ਉੱਤੇ ਪਸੰਦ ਹੈ। ਕੈਲਗਰੀ ਦੀ ਸੱਭਿਆਚਾਰਕ ਜ਼ਿੰਦਗੀ ਵੀ ਰੁਝੇਵਿਆਂ ਭਰਭੂਰ ਹੈ। ਇੱਥੇ ਵਿਸ਼ਵ ਪੱਧਰੀ ਅਜਾਇਬ ਘਰ, ਕਲਾ ਗੈਲਰੀਆਂ, ਅਤੇ ਪਰਫਾਰਮੈਂਸ ਲਈ ਥਾਵਾਂ ਹਨ। ਲੇਕਿਨ ਕੈਲਗਰੀ ਸੈਂਟਪੀਡ, ਇਸ ਸਾਲ ਦੀ ਖਿੱਚ ਹੈ।
  3. ਮੈਲਬੋਰਨ, ਆਸਟਰੇਲੀਆ-ਮਹਿੰਗੀ ਹੋਈ ਰਿਹਾਇਸ਼ ਕਾਰਨ ਆਸਟਰੇਲੀਆ ਦੇ ਦੇਵੇਂ ਸ਼ਹਿਰ ਸਿਡਨੀ ਅਤੇ ਮੈਲਬੋਰਨ ਦਰਜੇਬੰਦੀ ਵਿੱਚ ਹੇਠਾਂ ਆਏ ਹਨ। ਅਜਿਹਾ ਬੁਨਿਆਦੀ ਢਾਂਚੇ ਦੇ ਅੰਕਾਂ ਦੇ ਘਟਣ ਕਾਰਨ ਹੋਇਆ ਹੈ। ਲੇਕਿਨ ਮੈਲਬੋਰਨ ਸਿਰਫ਼ ਇੱਕ ਨੰਬਰ ਧਿਲਕ ਕੇ ਚੌਥੇ ਦਰਜੇ ਉੱਤੇ ਆਇਆ ਹੈ। ਰਿਹਾਇਸ਼ ਦੀ ਕਮੀ ਦੇ ਬਾਵਜੂਦ ਸ਼ਹਿਰ ਦੇ ਲੋਕ ਇਸ ਦੀ ਸੱਭਿਆਚਾਰਕ ਭਿੰਨਤਾ ਅਤੇ ਖਾਣ-ਪਾਣ ਦੀ ਸਮਝ ਅਤੇ ਰਹਿਣ ਸਹਿਣ ਦੀ ਔਸਤ ਸੂਝ ਦੇ ਕਾਇਲ ਹਨ।ਇੱਥੇ ਰਹਿੰਦੇ ਲੋਕ ਸ਼ਹਿਰ ਦੀ ਬੱਚਿਆਂ ਪ੍ਰਤੀ ਦੋਸਤਾਨਾ ਹੋਣ ਦੀ ਵਿਸ਼ੇਸ਼ਤਾ ਦੇ ਕਾਇਲ ਹਨ। ਇੱਥੇ ਬੱਚਿਆਂ ਦੀ ਕਿਫਾਇਤੀ ਦੇਖਭਾਲ, ਸੁਰੱਖਿਅਤ ਸੜਕਾਂ ਅਤੇ ਦੁਨੀਆਂ ਦੇ ਕੁਝ ਸਭ ਤੋਂ ਵਧੀਆ ਖੇਡ ਦੇ ਮੈਦਾਨ ਹਨ।
  4. ਓਸਾਕਾ, ਜਪਾਨ - ਜਪਾਨ ਦਾ ਤੀਜਾ ਸਭ ਤੋਂ ਸੰਘਣੀ ਅਬਾਦੀ ਵਾਲਾ ਸ਼ਹਿਰ, ਓਸਾਕਾ। ਸਰਬੋਤਮ ਸਥਿਰਤਾ, ਸਿਹਤ ਸਹੂਲਤਾਂ ਸਿੱਖਿਆ ਵਿੱਚ ਹਾਸਲ ਅੰਕਾਂ ਕਾਰਨ ਇਹ ਸ਼ਹਿਰ ਔਕਲੈਂਡ ਦੇ ਨਾਲ ਨੌਵੇਂ ਨੰਬਰ ਉੱਤੇ ਹੈ। ਸ਼ਹਿਰ ਨੇ ਬੁਨਿਆਦੀ ਢਾਂਚੇ ਉੱਤੇ ਵੀ ਚੰਗੇ ਅੰਕ ਹਾਸਲ ਕੀਤੇ ਹਨ। ਇੱਥੋਂ ਦੇ ਲੋਕਾਂ ਨੂੰ ਉਹ ਸਹੂਲਤ ਪਸੰਦ ਹੈ ਜੋ ਛੋਟੇ ਸ਼ਹਿਰਾਂ ਵਿੱਚ ਹੁੰਦੀ ਹੈ ਲੇਕਿਨ ਇੱਥੇ ਸਹੂਲਤਾਂ ਦੀ ਕੋਈ ਕਮੀ ਨਹੀਂ ਹੈ। ਟਾਈਨੀ ਟੋਟ ਇਨ ਟੋਕੀਓ ਦੇ ਮਾਲਕ ਕੇਅ ਏ ਕਹਿੰਦੇ ਹਨ, ਓਸਾਕਾ ਟੋਕੀਓ ਜਿੰਨਾ ਰੁੱਝਿਆ ਹੋਇਆ ਅਤੇ ਵੱਡਾ ਹੀ ਨਹੀਂ ਹੈ ਸਗੋਂ, ਉਸ ਨਾਲੋਂ ਕਿਤੇ ਘੱਟ ਬੋਝਲ ਹੈ ਪਰ ਸ਼ਾਂਤ ਹੈ। ਕੇਅ ਏ ਕਰੀਬ 2021 ਵਿੱਚ ਟੋਕੀਓ ਤੋਂ ਓਸਾਕਾ ਆ ਕੇ ਵਸੇ ਸਨ। ਰੇਲ ਗੱਡੀਆਂ ਬਹੁਤ ਹਨ ਅਤੇ ਆਮ ਚਲਦੀਆਂ ਹਨ ਅਤੇ ਖਰੀਦਾਰੀ ਕਰਨ ਲਈ ਵੀ ਚੰਗੀਆਂ ਥਾਵਾਂ ਹਨ। ਇੱਥੋਂ ਦਾ ਖਾਣ-ਪਾਣ ਵੀ ਇੱਥੋਂ ਦੀ ਜ਼ਿੰਦਗੀ ਨੂੰ ਹੋਰ ਅਨੰਦ ਭਰਭੂਰ ਬਣਾ ਦਿੰਦਾ ਹੈ। ਓਸਾਕਾ ਵਿੱਚ ਮਿਲਣ ਵਾਲਾ ਖਾਣਾ ਜਪਾਨ ਵਿੱਚ ਮਿਲਣ ਵਾਲੇ ਸਭ ਤੋਂ ਵਧੀਆ ਖਾਣਿਆਂ ਵਿੱਚੋਂ ਇੱਕ ਹੈ। ਸ਼ਹਿਰ ਨੂੰ ਜਪਾਨ ਦੀ ਰਸੋਈ ਕਿਹਾ ਜਾਂਦਾ ਹੈ। ਉਹ ਕਹਿੰਦੇ ਹਨ, “ਇਹ ਕਿਫਾਇਤੀ ਹੈ ਇਸ ਲਈ ਅਸੀਂ ਅਕਸਰ ਬਾਹਰ ਖਾਂਦੇ ਹਾਂ।”



These Cities Of Canada And Australia Are The Best To Live In In 2024


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App